ETV Bharat / technology

OpenAI ਨੇ ਅਮਰੀਕੀ ਰਾਜਨੇਤਾ ਦੀ ਨਕਲ ਕਰਨ ਵਾਲੇ ਬੋਟ ਨੂੰ ਕੀਤਾ ਬੈਨ, ਜਾਣੋ ਕੀ ਹੈ ਪੂਰਾ ਮਾਮਲਾ - Maker OpenAI suspends bot developer

OpenAI Latest News: ਚੈਟਜੀਪੀਟੀ ਮੇਕਰ OpenAI ਨੇ ਹਾਲ ਹੀ ਵਿੱਚ ਗਲਤ ਖਬਰਾਂ ਨੂੰ ਖਤਮ ਕਰਨ ਲਈ ਸਹੀ ਕਦਮ ਚੁੱਕਣ ਦਾ ਐਲਾਨ ਕੀਤਾ ਸੀ। ਹੁਣ ਕੰਪਨੀ ਨੇ ਇੱਕ ਅਮਰੀਕੀ ਰਾਜਨੇਤਾ ਦੀ ਨਕਲ ਕਰਨ ਵਾਲੇ ਬੋਟ ਦੇ ਡਿਵੈਲਪਰ 'ਤੇ ਪਾਬੰਧੀ ਲਗਾ ਦਿੱਤੀ ਹੈ।

OpenAI Latest News
OpenAI Latest News
author img

By ETV Bharat Tech Team

Published : Jan 23, 2024, 11:54 AM IST

ਹੈਦਰਾਬਾਦ: ਚੈਟਜੀਪੀਟੀ ਮੇਕਰ OpenAI ਨੇ ਸਾਲ 2024 'ਚ ਗਲਤ ਜਾਣਕਾਰੀਆਂ ਨੂੰ ਰੋਕਣ ਲਈ ਸਹੀ ਕਦਮ ਚੁੱਕਣ ਦਾ ਐਲਾਨ ਕੀਤਾ ਸੀ। ਇਸ ਲੜੀ ਵਿੱਚ ਹੁਣ ਕੰਪਨੀ ਨੇ ਇੱਕ ਅਮਰੀਕੀ ਰਾਜਨੇਤਾ ਦੀ ਨਕਲ ਕਰਨ ਵਾਲੇ ਬੋਟ ਦੇ ਡਿਵੈਲਪਰ 'ਤੇ ਪਾਬੰਧੀ ਲਗਾ ਦਿੱਤੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਸਾਲ ਭਾਰਤ ਤੋਂ ਇਲਾਵਾ ਅਮਰੀਕਾਂ 'ਚ ਚੋਣਾਂ ਹੋਣੀਆਂ ਹਨ। ਅਜਿਹੇ 'ਚ ਕੰਪਨੀ ਆਪਣੇ ਪਲੇਟਫਾਰਮ ਨੂੰ ਬੋਟਿੰਗ ਨਾਲ ਜੁੜੀ ਸਹੀ ਜਾਣਕਾਰੀ ਦੇਣ ਲਈ ਪੇਸ਼ ਕਰਨਾ ਚਾਹੁੰਦੀ ਹੈ। ਕੰਪਨੀ ਨਵੀਆਂ ਨੀਤੀਆਂ ਨਾਲ ਪਾਰਦਰਸ਼ਤਾ ਲਿਆਉਣ 'ਤੇ ਧਿਆਨ ਦੇ ਰਹੀ ਹੈ।

ਕੀ ਹੈ ਪੂਰਾ ਮਾਮਲਾ?: ਵਾਸ਼ਿੰਗਟਨ ਪੋਸਟ ਦੁਆਰਾ ਮਿਲੀ ਜਾਣਕਾਰੀ ਅਨੁਸਾਰ, OpenAI ਨੇ ਸਟਾਰਟ-ਅੱਪ ਡੇਲਫੀ ਅਕਾਊਂਟ ਨੂੰ ਬੈਨ ਕਰ ਦਿੱਤਾ ਹੈ। ਸਟਾਰਟ-ਅੱਪ ਡੇਲਫੀ ਨੂੰ Dean.Bot ਬਣਾਉਣ ਲਈ ਚੁਣਿਆ ਗਿਆ ਸੀ। ਇਹ ਬੋਟ ਇੱਕ ਵੈੱਬਸਾਈਟ ਰਾਹੀ ਅਸਲੀ ਟਾਈਮ 'ਚ ਬੋਟਰਸ ਦੇ ਨਾਲ ਗੱਲ ਕਰਦਾ ਹੈ। ਹਾਲਾਂਕਿ, ਅਕਾਊਂਟ ਬੈਨ ਨੂੰ ਲੈ ਕੇ OpenAI ਦਾ ਇਹ ਪਹਿਲਾ ਕਦਮ ਹੈ। ਕੰਪਨੀ ਦੇ ਇਸ ਐਕਸ਼ਨ ਤੋਂ ਮੰਨਿਆ ਜਾ ਰਿਹਾ ਹੈ ਕਿ OpenAI ਰਾਜਨੀਤਿਕ ਮੁਹਿੰਮਾਂ 'ਚ AI ਦੇ ਇਸਤੇਮਾਲ ਨੂੰ ਬੈਨ ਕਰ ਰਿਹਾ ਹੈ।

ਇਨ੍ਹਾਂ ਗੱਲ੍ਹਾਂ ਦਾ ਰੱਖੋ ਧਿਆਨ: OpenAI ਦੇ ਇੱਕ ਬੁਲਾਰੇ ਨੇ ਕਿਹਾ ਕਿ ਜੋ ਕੋਈ ਵੀ ਕੰਪਨੀ ਦੁਆਰਾ ਉਪਲਬਧ ਕਰਵਾਏ ਗਏ ਟੂਲ ਤੋਂ ਕੰਟੈਟ ਵਿਕਸਿਤ ਕਰਦਾ ਹੈ, ਉਸਨੂੰ ਇਸ ਦੀਆਂ ਇਸਤੇਮਾਲ ਨੀਤੀਆਂ ਦੀ ਪਾਲਣਾ ਕਰਨੀ ਹੋਵੇਗੀ। ਡਿਵੈਲਪਰ ਦਾ ਅਕਾਊਂਟ ਇਸ ਲਈ ਬੈਨ ਹੋਇਆ ਹੈ ਕਿਉਕਿ API ਇਸਤੇਮਾਲ ਨੀਤੀਆਂ ਦੀ ਉਲੰਘਣਾ ਕਰ ਰਿਹਾ ਸੀ। ਨੀਤੀਆਂ ਅਨੁਸਾਰ, ਟੂਲ ਦਾ ਇਸਤੇਮਾਲ ਰਾਜਨੀਤਿਕ ਪ੍ਰਚਾਰ ਲਈ ਨਹੀਂ ਕੀਤਾ ਜਾ ਸਕਦਾ। ਇਸਦੇ ਨਾਲ ਹੀ ਕਿਸੇ ਵੀ ਵਿਅਕਤੀ ਦੀ ਆਗਿਆ ਤੋਂ ਬਿਨ੍ਹਾਂ ਉਸਦੀ ਨਕਲ ਕਰਨਾ ਵੀ ਨੀਤੀਆਂ ਦੀ ਉਲੰਘਣਾ ਹੈ।

OnePlus 12 ਸੀਰੀਜ਼ ਅੱਜ ਹੋਵੇਗੀ ਲਾਂਚ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ OnePlus ਅੱਜ ਆਪਣਾ ਲਾਂਚ ਇਵੈਂਟ ਆਯੋਜਿਤ ਕਰਨ ਜਾ ਰਿਹਾ ਹੈ। ਇਸ ਇਵੈਂਟ ਦੌਰਾਨ OnePlus 12 ਸੀਰੀਜ਼ ਅਤੇ OnePlus Buds 3 ਨੂੰ ਲਾਂਚ ਕੀਤਾ ਜਾਵੇਗਾ। OnePlus 12 ਸੀਰੀਜ਼ 'ਚ OnePlus 12 ਅਤੇ OnePlus 12R ਸਮਾਰਟਫੋਨ ਸ਼ਾਮਲ ਹਨ। ਲਾਂਚਿਗ ਤੋਂ ਪਹਿਲਾ ਹੀ ਕੰਪਨੀ ਨੇ OnePlus 12 ਸੀਰੀਜ਼ ਦੇ ਫੀਚਰਸ ਬਾਰੇ ਜਾਣਕਾਰੀ ਦੇਣਾ ਸ਼ੁਰੂ ਕਰ ਦਿੱਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.