ਹੈਦਰਾਬਾਦ: OnePlus ਅੱਜ ਆਪਣੇ ਭਾਰਤੀ ਗ੍ਰਾਹਕਾਂ ਲਈ OnePlus Nord CE 4 Lite 5G ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਇਸ ਫੋਨ ਨੂੰ ਕਾਫ਼ੀ ਸਮੇਂ ਤੋਂ ਟੀਜ਼ ਕਰ ਰਹੀ ਸੀ। ਹਾਲ ਹੀ ਵਿੱਚ OnePlus ਨੇ ਇਸ ਫੋਨ ਦੇ ਲੁੱਕ, ਨਾਮ ਅਤੇ ਲਾਂਚ ਡੇਟ ਦਾ ਖੁਲਾਸਾ ਕੀਤਾ ਸੀ। ਹੁਣ ਜਲਦ ਹੀ ਗ੍ਰਾਹਕਾਂ ਦਾ ਇੰਤਜ਼ਾਰ ਖਤਮ ਹੋਣ ਜਾ ਰਿਹਾ ਹੈ। OnePlus Nord CE 4 Lite 5G ਸਮਾਰਟਫੋਨ ਅੱਜ ਸ਼ਾਮ 7:00 ਵਜੇ ਭਾਰਤ 'ਚ ਲਾਂਚ ਕਰ ਦਿੱਤਾ ਜਾਵੇਗਾ। ਇਸਦੇ ਨਾਲ ਹੀ, ਲਾਂਚ ਤੋਂ ਪਹਿਲਾ ਕੰਪਨੀ ਨੇ OnePlus Nord CE 4 Lite 5G ਸਮਾਰਟਫੋਨ ਦੇ ਫੀਚਰਸ ਬਾਰੇ ਵੀ ਜਾਣਕਾਰੀ ਸ਼ੇਅਰ ਕਰ ਦਿੱਤੀ ਹੈ।
- Redmi Note 13 Pro 5G ਸਮਾਰਟਫੋਨ ਦੇ ਨਵੇਂ ਕਲਰ ਦੀ ਭਾਰਤੀ ਲਾਂਚ ਡੇਟ ਆਈ ਸਾਹਮਣੇ, ਹੁਣ ਇਸ ਕਲਰ 'ਚ ਵੀ ਕਰ ਸਕੋਗੇ ਖਰੀਦਦਾਰੀ - Redmi Note 13 Pro 5G Scarlet Red
- Redmi Note 13 Pro 5G ਸਮਾਰਟਫੋਨ ਨਵੇਂ ਕਲਰ ਆਪਸ਼ਨ ਦੇ ਨਾਲ ਹੋਇਆ ਲਾਂਚ, ਜਾਣੋ ਕੀਮਤ - Redmi Note 13 Pro 5G New Color
- Oppo A3 Pro ਸਮਾਰਟਫੋਨ ਹੋਇਆ ਲਾਂਚ, ਸ਼ਾਨਦਾਰ ਆਫ਼ਰਸ ਦੇ ਨਾਲ ਕਰ ਸਕੋਗੇ ਖਰੀਦਦਾਰੀ - Oppo A3 Pro Launched
OnePlus Nord CE 4 Lite 5G ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਸੂਪਰ ਬ੍ਰਾਈਟ AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 2100nits ਪੀਕ ਬ੍ਰਾਈਟਨੈੱਸ ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 695 SoC ਚਿਪਸੈੱਟ ਦਿੱਤੀ ਜਾ ਸਕਦੀ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ 50MP ਸੋਨੀ LYT-600 ਪ੍ਰਾਈਮਰੀ ਕੈਮਰਾ ਅਤੇ ਸੈਲਫ਼ੀ ਲਈ 16MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਫੋਨ 'ਚ 5,500mAh ਦੀ ਬੈਟਰੀ ਮਿਲੇਗੀ, ਜੋ ਕਿ 80ਵਾਟ ਦੀ SUPERVOOC ਚਾਰਜਿੰਗ ਨੂੰ ਸਪੋਰਟ ਕਰੇਗੀ। ਇਸ ਫੋਨ ਨਾਲ ਤੁਸੀਂ ਹੋਰਨਾਂ ਡਿਵਾਈਸਾਂ ਨੂੰ ਵੀ ਚਾਰਜ਼ ਕਰ ਸਕਦੇ ਹੋ। ਫਿਲਹਾਲ, ਇਸ ਫੋਨ ਦੇ ਜ਼ਿਆਦਾ ਫੀਚਰਸ ਅਤੇ ਕੀਮਤ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।