ਹੈਦਰਾਬਾਦ: OnePlus ਅੱਜ ਆਪਣੇ ਭਾਰਤੀ ਗ੍ਰਾਹਕਾਂ ਲਈ OnePlus 12 ਨੂੰ ਨਵੇਂ ਕਲਰ ਆਪਸ਼ਨ ਦੇ ਨਾਲ ਲਾਂਚ ਕਰਨ ਜਾ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਹਿਲਾ ਇਹ ਸਮਾਰਟਫੋਨ ਦੋ ਕਲਰ ਆਪਸ਼ਨਾਂ ਦੇ ਨਾਲ ਆਉਦਾ ਸੀ, ਪਰ ਹੁਣ OnePlus 12 Glacial White ਕਲਰ ਦੇ ਨਾਲ ਲਿਆਂਦਾ ਜਾ ਰਿਹਾ ਹੈ। OnePlus 12 ਦੇ ਨਵੇਂ ਕਲਰ ਦੀ ਖਰੀਦਦਾਰੀ ਤੁਸੀਂ ਅੱਜ ਦੁਪਹਿਰ 12 ਵਜੇ ਤੋਂ ਕਰ ਸਕੋਗੇ।
OnePlus 12 ਦੇ ਨਵੇਂ ਕਲਰ ਦੀ ਖਰੀਦਦਾਰੀ: OnePlus 12 ਦੇ Glacial White ਕਲਰ ਨੂੰ ਗ੍ਰਾਹਕ ਔਨਲਾਈਨ ਸ਼ਾਪਿੰਗ ਵੈੱਬਸਾਈਟ ਐਮਾਜ਼ਾਨ ਤੋਂ ਖਰੀਦ ਸਕਦੇ ਹਨ। ਇਸ ਤੋਂ ਇਲਾਵਾ, OnePlus 12 ਦੇ ਨਵੇਂ ਕਲਰ ਦੀ ਖਰੀਦਦਾਰੀ ਕੰਪਨੀ ਦੀ ਵੈੱਬਸਾਈਟ ਤੋਂ ਵੀ ਕੀਤੀ ਜਾ ਸਕੇਗੀ।
OnePlus 12 Glacial White ਦੀ ਕੀਮਤ: OnePlus 12 ਸਮਾਰਟਫੋਨ ਦੋ ਮਾਡਲਾਂ 'ਚ ਮੌਜ਼ੂਦ ਹੈ। ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 12GB ਰੈਮ+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 64,999 ਰੁਪਏ ਹੈ, ਜਦਕਿ 16GB ਰੈਮ+512GB ਸਟੋਰੇਜ ਦੀ ਕੀਮਤ 69,999 ਰੁਪਏ ਰੱਖੀ ਗਈ ਹੈ। ਇਸ ਫੋਨ 'ਤੇ 3,000 ਰੁਪਏ ਦਾ ਬੈਂਕ ਡਿਸਕਾਊਂਟ ਵੀ ਦਿੱਤਾ ਜਾਵੇਗਾ ਅਤੇ ਤੁਸੀਂ ਇਸ ਫੋਨ 'ਤੇ 2000 ਰੁਪਏ ਦੀ ਬਚਤ ਸਪੈਸ਼ਲ ਕੂਪਨ ਦੇ ਨਾਲ ਕਰ ਸਕੋਗੇ। ਬੈਂਕ ਆਫ਼ਰਸ ਦੇ ਨਾਲ ਤੁਸੀਂ ਇਸ ਫੋਨ ਨੂੰ 60 ਹਜ਼ਾਰ ਰੁਪਏ ਤੋਂ ਘੱਟ 'ਚ ਖਰੀਦ ਸਕੋਗੇ।
- Infinix Note 40 ਸੀਰੀਜ਼ ਦਾ ਸਪੈਸ਼ਲ ਐਡਿਸ਼ਨ ਜਲਦ ਹੋ ਸਕਦੈ ਲਾਂਚ, ਕੰਪਨੀ ਨੇ ਸ਼ੇਅਰ ਕੀਤਾ ਟੀਜ਼ਰ - Infinix Note 40 Series New Edition
- Realme GT 6 ਸਮਾਰਟਫੋਨ ਦੀ ਗਲੋਬਲੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਸ਼ਾਨਦਾਰ ਫੀਚਰਸ - Realme GT 6 Launch Date
- Vivo X Fold 3 Pro ਸਮਾਰਟਫੋਨ ਲਾਂਚ ਹੋਣ 'ਚ ਕੁਝ ਹੀ ਦਿਨ ਬਾਕੀ, ਮਿਲਣਗੇ ਸ਼ਾਨਦਾਰ ਫੀਚਰਸ - Vivo X Fold 3 Pro Launch Date
OnePlus 12 Glacial White ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ OnePlus 12 Glacial White ਸਮਾਰਟਫੋਨ 'ਚ 6.82 ਇੰਚ ਦੀ LTPO AMOLED ਡਿਸਪਲੇ ਦਿੱਤੀ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਹ ਡਿਸਪਲੇ ਗੋਰਿਲਾ ਗਲਾਸ ਵਿਕਟਸ 2 ਪ੍ਰੋਟੈਕਸ਼ਨ ਦੇ ਨਾਲ ਆ ਸਕਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ Qualcomm ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਮਿਲ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਬੈਕ ਪੈਨਲ 'ਤੇ 50MP ਦਾ ਮੇਨ ਕੈਮਰਾ, 64MP ਦਾ ਟੈਲੀਫੋਟੋ ਲੈਂਸ ਅਤੇ 48MP ਦਾ ਅਲਟ੍ਰਾਵਾਈਡ ਸੈਂਸਰ ਦਿੱਤਾ ਜਾ ਸਕਦਾ ਹੈ, ਜਦਕਿ ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ 32MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਫੋਨ 'ਚ 5,400mAh ਦੀ ਬੈਟਰੀ ਮਿਲੇਗੀ, ਜੋ ਕਿ 100ਵਾਟ ਦੀ ਵਾਈਰਡ ਅਤੇ 50ਵਾਟ ਦੀ ਵਾਈਰਲੈਂਸ ਚਾਰਜਿੰਗ ਨੂੰ ਸਪੋਰਟ ਕਰੇਗੀ।