ਹੈਦਰਾਬਾਦ: ਅਗਸਤ ਮਹੀਨੇ ਤੋਂ ਬਾਅਦ ਹੁਣ ਕੁਝ ਹੀ ਦਿਨਾਂ 'ਚ ਸਤੰਬਰ ਮਹੀਨੇ ਦੀ ਸ਼ੁਰੂਆਤ ਹੋ ਜਾਵੇਗੀ। ਸਤੰਬਰ ਮਹੀਨੇ ਦੀ ਸ਼ੁਰੂਆਤ 'ਚ ਟੈਲੀਕਾਮ ਰੈਗੂਲੇਟਰੀ ਟਰਾਈ ਦੇਸ਼ 'ਚ ਇੱਕ ਨਵਾਂ ਨਿਯਮ ਲਾਗੂ ਕਰ ਰਿਹਾ ਹੈ। ਇਹ ਨਵਾਂ ਨਿਯਮ ਟਰਾਈ ਵੱਲੋਂ ਨਕਲੀ ਅਤੇ ਸਪੈਮ ਕਾਲਾਂ ਨੂੰ ਰੋਕਣ ਅਤੇ ਖਤਮ ਕਰਨ ਲਈ ਲਿਆਂਦਾ ਜਾ ਰਿਹਾ ਹੈ। ਦੁਰਸੰਚਾਰ ਵਿਭਾਗ ਨੇ ਆਪਣੇ X ਅਕਾਊਂਟ 'ਤੇ ਇੱਕ ਨਵਾਂ ਅਪਡੇਟ ਜਾਰੀ ਕੀਤਾ ਹੈ ਅਤੇ ਟਰਾਈ ਦੇ ਨਵੇਂ ਫੈਸਲੇ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ।
Spammers Beware! 🚨
— DoT India (@DoT_India) August 11, 2024
As per TRAI decisions:
1.If any entity is found making spam calls, all the Telecom Resources of the entity shall be disconnected and blacklisted by all Telecom Operators for upto 2 years.
2.With effect from 1st September 2024, NO message, containing… pic.twitter.com/ZeKrzcy5az
ਸਪੈਮ ਕਾਲਾਂ ਨੂੰ ਰੋਕਣ ਲਈ ਨਵੇਂ ਨਿਯਮ: ਟਰਾਈ ਦੇ ਨਿਯਮਾਂ ਅਨੁਸਾਰ, ਜੇਕਰ ਕੋਈ ਵੀ ਸੰਸਥਾ ਸਪੈਮ ਕਾਲ ਕਰਦੀ ਪਾਈ ਜਾਂਦੀ ਹੈ, ਤਾਂ ਉਸ ਸੰਸਥਾ ਦੇ ਸਾਰੇ ਦੁਰਸੰਚਾਰ ਸਰੋਤ ਕੱਟ ਦਿੱਤੇ ਜਾਣਗੇ। ਇਸ ਸੰਸਥਾ ਨੂੰ ਸਾਰੇ ਦੁਰਸੰਚਾਰ ਆਪਰੇਟਰਾਂ ਦੁਆਰਾ ਦੋ ਸਾਲ ਤੱਕ ਲਈ ਬਲੈਕ ਲਿਸਟ ਕਰ ਦਿੱਤਾ ਜਾਵੇਗਾ। ਧੋਖਾਧੜੀ ਨੂੰ ਰੋਕਣ ਲਈ ਸਰਕਾਰ ਨੇ ਖਾਸ ਨੰਬਰ ਦੀ ਲੜੀ 160 ਸ਼ੁਰੂ ਕੀਤੀ ਸੀ। ਹਾਲਾਂਕਿ, ਮੋਬਾਈਲ ਉਪਭੋਗਤਾ ਨੂੰ ਕਈ ਵਾਰ ਨਿੱਜੀ ਨੰਬਰਾਂ ਤੋਂ ਵੀ ਪ੍ਰਚਾਰ ਅਤੇ ਟੈਲੀਮਾਰਕੀਟਿੰਗ ਨਾਲ ਸਬੰਧਤ ਕਾਲ ਆਉਦੇ ਹਨ। ਅਜਿਹੇ 'ਚ ਨਵਾਂ ਨਿਯਮ ਸਾਰਿਆਂ 'ਤੇ ਲਾਗੂ ਹੋਵੇਗਾ। ਟਰਾਈ ਦੇ ਨਿਯਮਾਂ ਅਨੁਸਾਰ, 1 ਸਤੰਬਰ 2024 ਤੋਂ URL/APK ਵਾਲੇ ਅਜਿਹੇ ਕਿਸੇ ਵੀ ਮੈਸੇਜ ਨੂੰ ਡਿਲੀਵਰ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
- Amazon Great Freedom ਸੇਲ ਹੋਣ ਜਾ ਰਹੀ ਹੈ ਖਤਮ, ਸੈਮਸੰਗ ਦੇ ਇਸ ਸਮਾਰਟਫੋਨ ਨੂੰ ਡਿਸਕਾਊਂਟ ਦੇ ਨਾਲ ਖਰੀਦਣ ਦਾ ਅੱਜ ਹੈ ਆਖਰੀ ਮੌਕਾ - Amazon Great Freedom Sale
- ਫੇਸ ਅਤੇ ਫਿੰਗਰ ਪ੍ਰਿੰਟ ਦੇ ਜ਼ਰੀਏ ਜਲਦ ਹੀ ਹੋਵੇਗਾ UPI ਪੇਮੈਂਟ, ਪੈਸਾ ਰਹੇਗਾ ਸੁਰੱਖਿਅਤ, ਧੋਖਾਧੜੀ ਤੋਂ ਹੋਵੇਗਾ ਬਚਾਅ - Online Transaction
- ਯੂਟਿਊਬ ਯੂਜ਼ਰਸ ਨੂੰ ਜਲਦ ਮਿਲੇਗਾ 'Sleep Timer' ਫੀਚਰ, ਤੈਅ ਕੀਤੇ ਸਮੇਂ 'ਤੇ ਆਪਣੇ ਆਪ ਰੁੱਕ ਜਾਵੇਗਾ ਵੀਡੀਓ - YouTube Sleep Timer
ਟੈਲੀਕਾਮ ਕੰਪਨੀਆਂ ਨੂੰ ਦਿੱਤੇ ਗਏ ਨਿਰਦੇਸ਼: ਸਿਮ ਕਾਰਡ ਨੂੰ ਬਲੈਕਲਿਸਟ ਕਰਨ ਤੋਂ ਬਾਅਦ ਟੈਲੀਕਾਮ ਸਰਵਿਸ ਪ੍ਰੋਵਾਈਡਰ ਇਹ ਜਾਣਕਾਰੀ ਹੋਰ ਟੈਲੀਕਾਮ ਕੰਪਨੀਆਂ ਨੂੰ ਦੇਵੇਗਾ। ਇਸ ਤੋਂ ਬਾਅਦ ਵਿਅਕਤੀ/ਸੰਸਥਾ ਨੂੰ ਦਿੱਤੇ ਗਏ ਸਾਰੇ ਦੂਰਸੰਚਾਰ ਸਾਧਨਾਂ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਦੋ ਸਾਲਾਂ ਦੀ ਮਿਆਦ ਦੇ ਦੌਰਾਨ ਅਜਿਹੇ ਉਪਭੋਗਤਾਵਾਂ ਨੂੰ ਕੋਈ ਨਵਾਂ ਟੈਲੀਕਾਮ ਸਰੋਤ ਅਲਾਟ ਨਹੀਂ ਕੀਤਾ ਜਾਵੇਗਾ।