ਹੈਦਰਾਬਾਦ: ਜੀਓ ਸਿਨੇਮਾ ਦੇ ਸ਼ੌਕੀਨ ਯੂਜ਼ਰਸ ਲਈ ਇੱਕ ਵਧੀਆਂ ਖਬਰ ਸਾਹਮਣੇ ਆਈ ਹੈ। ਕੰਪਨੀ ਨੇ ਆਪਣੇ ਗ੍ਰਾਹਕਾਂ ਲਈ ਸਾਲਾਨਾ ਜੀਓ ਸਿਨੇਮਾ ਪ੍ਰੀਮਿਅਮ ਪਲੈਨ ਪੇਸ਼ ਕੀਤਾ ਹੈ। ਦੱਸ ਦਈਏ ਕਿ ਇਸ ਪਲੇਟਫਾਰਮ 'ਤੇ ਨਵੀਆਂ ਫਿਲਮਾਂ ਅਤੇ ਕਈ ਸ਼ੋਅ ਦੇਖੇ ਜਾ ਸਕਦੇ ਹਨ। ਇਸਦੇ ਨਾਲ ਹੀ, IPL ਕਾਰਨ ਲੋਕ ਇਸ ਪਲੇਟਫਾਰਮ ਦਾ ਵਧੇਰੇ ਇਸਤੇਮਾਲ ਕਰ ਰਹੇ ਹਨ, ਜਿਸਦੇ ਚਲਦਿਆਂ ਹੁਣ ਕੰਪਨੀ ਨੇ ਜੀਓ ਸਿਨੇਮਾ ਪ੍ਰੀਮੀਅਮ ਦਾ ਸਾਲਾਨਾ ਪਲੈਨ ਲਾਂਚ ਕਰ ਦਿੱਤਾ ਹੈ।
ਜੀਓ ਸਿਨੇਮਾ ਪ੍ਰੀਮਿਅਮ ਪਲੈਨ ਦੇ ਫਾਇਦੇ: ਇਸ ਪਲੈਨ ਦੇ ਨਾਲ ਗ੍ਰਾਹਕ ਬਿਨ੍ਹਾਂ ਐਡ ਦੇ ਕੋਈ ਵੀ ਸ਼ੋਅ ਜਾਂ ਗੇਮ ਦੇਖ ਸਕਦੇ ਹਨ। ਇਸ 'ਚ ਤੁਹਾਨੂੰ 4K Resolution 'ਤੇ ਵੀਡੀਓ ਸਟ੍ਰੀਮਿੰਗ ਦਾ ਐਕਸੈਸ ਵੀ ਮਿਲੇਗਾ। ਇਸ 'ਚ ਤੁਸੀਂ HBO, ਪੈਰਾਮਾਉਂਟ, ਪੀਕੌਕ ਅਤੇ ਵਾਰਨਰ ਬ੍ਰਦਰਜ਼ ਆਦਿ ਨੂੰ ਸਟ੍ਰੀਮ ਕਰ ਸਕਦੇ ਹੋ।
ਜੀਓ ਸਿਨੇਮਾ ਪ੍ਰੀਮਿਅਮ ਪਲੈਨ ਦੀ ਕੀਮਤ: ਇਸ ਪਲੈਨ ਨੂੰ ਕੱਲ੍ਹ ਲਾਂਚ ਕੀਤਾ ਗਿਆ ਹੈ। ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਜੀਓ ਸਿਨੇਮਾ ਪ੍ਰੀਮਿਅਮ ਪਲੈਨ ਦੀ ਕੀਮਤ 599 ਰੁਪਏ ਹੈ। ਇਸ ਦੇ ਨਾਲ ਹੀ ਕੰਪਨੀ ਇੱਕ ਸ਼ੁਰੂਆਤੀ ਆਫਰ ਵੀ ਦੇ ਰਹੀ ਹੈ, ਜਿਸ 'ਚ 50 ਫੀਸਦੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਡਿਸਕਾਊਂਟ ਤੋਂ ਬਾਅਦ ਤੁਸੀਂ 299 ਰੁਪਏ 'ਚ 12 ਮਹੀਨਿਆਂ ਦਾ ਸਬਸਕ੍ਰਿਪਸ਼ਨ ਪਾ ਸਕਦੇ ਹੋ। ਇਸਦੀ ਸਾਲਾਨਾ ਯੋਜਨਾ ਦੀ ਕੀਮਤ ਹੋਰਨਾਂ ਪਲੇਟਫਾਰਮਾਂ ਦੀਆਂ ਪ੍ਰੀਮੀਅਮ ਸੇਵਾਵਾਂ ਦੇ ਮੁਕਾਬਲੇ ਸਸਤੀ ਹੈ।
ਕੰਪਨੀ ਨੇ ਬੰਦ ਕੀਤਾ ਇਹ ਪਲੈਨ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਜੀਓ ਸਿਨੇਮਾ ਨੇ ਆਪਣੇ ਪੁਰਾਣੇ ਪਲੈਨ ਨੂੰ ਬੰਦ ਕਰ ਦਿੱਤਾ ਹੈ। ਇਸ ਪਲੈਨ ਦੀ ਕੀਮਤ 999 ਰੁਪਏ ਸੀ। ਨਵਾਂ ਪਲੈਨ ਇਸਦੇ ਮੁਕਾਬਲੇ ਕਾਫ਼ੀ ਸਸਤਾ ਹੈ।