ਹੈਦਰਾਬਾਦ: ਵਟਸਐਪ ਦਾ ਇਸੇਤਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਯੂਜ਼ਰਸ ਲਈ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਨੇ 'Search By Date' ਨਾਮ ਦਾ ਇੱਕ ਫੀਚਰ ਪੇਸ਼ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਕਿਸੇ ਵੀ ਪੁਰਾਣੇ ਮੈਸੇਜ ਨੂੰ ਸਿਰਫ਼ ਡੇਟ ਰਾਹੀ ਸਰਚ ਕਰ ਸਕਣਗੇ। ਮੈਟਾ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਇਸ ਫੀਚਰ ਦਾ ਇੱਕ ਵੀਡੀਓ ਆਪਣੇ ਵਟਸਐਪ ਚੈਨਲ 'ਤੇ ਵੀ ਸ਼ੇਅਰ ਕੀਤਾ ਹੈ। ਇਸ ਫੀਚਰ ਨੂੰ ਰੋਲਆਊਟ ਕਰ ਦਿੱਤਾ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਫਿਲਹਾਲ ਇਸ ਫੀਚਰ ਨੂੰ Mac ਡੈਸਕਟਾਪ ਅਤੇ ਵਟਸਐਪ ਵੈੱਬ ਲਈ ਉਪਲਬਧ ਕਰਵਾਇਆ ਗਿਆ ਹੈ।
'Search By Date' ਫੀਚਰ ਦੀ ਵਰਤੋ: ਕਿਸੇ ਵੀ ਪੁਰਾਣੇ ਵਟਸਐਪ ਮੈਸੇਜ ਨੂੰ ਡੇਟ ਰਾਹੀ ਸਰਚ ਕਰਨ ਲਈ ਸਭ ਤੋਂ ਪਹਿਲਾ ਕਿਸੇ ਪਰਸਨਲ ਜਾਂ ਗਰੁੱਪ ਚੈਟ ਨੂੰ ਖੋਲ੍ਹੋ। ਫਿਰ ਆਪਣੇ ਐਂਡਰਾਈਡ ਫੋਨ 'ਤੇ ਸਰਚ ਫੀਚਰ ਨੂੰ ਐਕਸੈਸ ਕਰਨ ਲਈ ਤਿੰਨ ਡਾਟਸ 'ਤੇ ਟੈਪ ਕਰੋ। ਆਈਫੋਨ 'ਤੇ ਸਰਚ ਫੰਕਸ਼ਨ ਲਈ ਯੂਜ਼ਰਸ ਨੂੰ ਕੰਟੈਕਟ ਜਾਂ ਗਰੁੱਪ ਦੇ ਨਾਮ 'ਤੇ ਟੈਪ ਕਰਨਾ ਹੋਵੇਗਾ। ਫਿਰ ਆਪਣੇ ਫੋਨ 'ਚ ਨਵੇਂ ਅਪਡੇਟ ਵਾਲੇ ਵਟਸਐਪ ਨੂੰ ਡਾਊਨਲੋਡ ਕਰ ਲਓ। IOS 'ਚ ਸਰਚ ਆਪਸ਼ਨ ਨੂੰ ਖੋਲ੍ਹਣ ਤੋਂ ਬਾਅਦ ਤੁਹਾਨੂੰ ਸੱਜੇ ਪਾਸੇ ਸਰਚ ਦੇ ਨਾਲ ਛੋਟਾ ਕੈਲੰਡਰ ਨਜ਼ਰ ਆਵੇਗਾ। ਇਸ 'ਤੇ ਟੈਪ ਕਰਨ ਤੋਂ ਬਾਅਦ ਤੁਹਾਨੂੰ ਡੇਟ ਆਪਸ਼ਨ ਨਜ਼ਰ ਆਉਣ ਲੱਗੇਗਾ। ਇਸ ਤੋਂ ਬਾਅਦ ਤੁਸੀਂ ਤਰੀਕ, ਮਹੀਨਾ ਅਤੇ ਸਾਲ ਭਰ ਕੇ ਕਿਸੇ ਵੀ ਪੁਰਾਣੇ ਮੈਮੇਜ ਨੂੰ ਸਰਚ ਕਰ ਸਕਦੇ ਹੋ।
ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'Similar Channels' ਫੀਚਰ: ਇਸ ਤੋਂ ਇਲਾਵਾ, ਵਟਸਐਪ ਆਪਣੇ ਗ੍ਰਾਹਕਾਂ ਲਈ 'Similar Channels' ਨਾਮ ਦਾ ਇੱਕ ਫੀਚਰ ਵੀ ਪੇਸ਼ ਕਰਨ ਦੀ ਤਿਆਰੀ 'ਚ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀ ਆਪਣੀ ਪਸੰਦ ਦੇ ਹਿਸਾਬ ਨਾਲ ਨਵੇਂ ਚੈਨਲਸ ਨੂੰ ਦੇਖ ਸਕੋਗੇ। ਹਾਲਾਂਕਿ, ਇਹ ਫੀਚਰ ਅਜੇ ਵਿਕਸਿਤ ਪੜਾਅ 'ਚ ਹੈ। ਇਸ ਫੀਚਰ ਨਾਲ ਤੁਹਾਨੂੰ ਇੱਕੋ ਵਰਗੇ ਚੈਨਲਸ ਨੂੰ ਫਾਲੋ ਕਰਨ 'ਚ ਮਦਦ ਮਿਲੇਗੀ। ਇਸ ਫੀਚਰ ਦੀ ਮਦਦ ਨਾਲ ਜਦੋ ਯੂਜ਼ਰਸ ਆਪਣੀ ਪਸੰਦ ਦਾ ਕੋਈ ਚੈਨਲ ਫਾਲੋ ਕਰਨਗੇ, ਤਾਂ ਉਨ੍ਹਾਂ ਨੂੰ ਉਸ ਚੈਨਲ ਵਰਗੇ ਹੋਰ ਚੈਨਲਾਂ ਦੇ ਸੁਝਾਅ ਮਿਲ ਜਾਣਗੇ। ਇਸ ਤਰ੍ਹਾਂ ਤੁਸੀਂ ਵਟਸਐਪ 'ਤੇ ਆਪਣੀ ਪਸੰਦ ਦਾ ਕੰਟੈਟ ਦੇਖ ਸਕੋਗੇ।