ਹੈਦਰਾਬਾਦ: Netflix ਦਾ ਇਸਤੇਮਾਲ ਲੋਕ ਆਪਣੀ ਪਸੰਦੀਦਾ ਫਿਲਮਾਂ ਅਤੇ ਸ਼ੋਅ ਦੇਖਣ ਲਈ ਕਰਦੇ ਹਨ। ਇਸ ਪਲੇਟਫਾਰਮ 'ਤੇ ਔਨਲਾਈਨ ਦੇ ਨਾਲ-ਨਾਲ ਐਫਲਾਈਨ ਕੰਟੈਟ ਵੀ ਦੇਖਿਆ ਜਾ ਸਕਦਾ ਹੈ। ਯੂਜ਼ਰਸ ਕੰਟੈਟ ਨੂੰ ਡਾਊਨਲੋਡ ਕਰਕੇ ਬਿਨ੍ਹਾਂ ਇੰਟਰਨੈੱਟ ਦੇ ਦੇਖ ਸਕਦੇ ਹਨ। ਪਰ ਹੁਣ ਕੰਪਨੀ ਵਿੰਡੋ ਯੂਜ਼ਰਸ ਲਈ ਇਹ ਸੁਵਿਧਾ ਬੰਦ ਕਰਨ ਜਾ ਰਹੀ ਹੈ।
Netflix ਯੂਜ਼ਰਸ ਨੂੰ ਝਟਕਾ: ਮੀਡੀਆ ਰਿਪੋਰਟਾਂ ਅਨੁਸਾਰ, ਕੰਪਨੀ ਆਪਣੇ ਵਿੰਡੋ ਐਪ 'ਚ ਡਾਊਨਲੋਡ ਆਪਸ਼ਨ ਨੂੰ ਡਿਸੇਬਲ ਕਰਨ ਦੀ ਤਿਆਰੀ ਕਰ ਰਹੀ ਹੈ। Android Authority ਦੀ ਇੱਕ ਨਵੀਂ ਰਿਪੋਰਟ 'ਚ Netflix ਦੀ ਇਸ ਨਵੀਂ ਯੋਜਨਾ ਬਾਰੇ ਦੱਸਿਆ ਗਿਆ ਹੈ। ਰਿਪੋਰਟ ਅਨੁਸਾਰ, Netflix ਆਪਣੇ ਵਿੰਡੋ ਐਪ ਲਈ ਇੱਕ ਅਪਡੇਟ ਰੋਲਆਊਟ ਕਰੇਗਾ। ਇਸ ਅਪਡੇਟ ਦੇ ਨਾਲ ਹੀ ਵਿੰਡੋ ਯੂਜ਼ਰਸ ਲਈ ਕੰਟੈਟ ਡਾਊਨਲੋਡ ਕਰਨ ਦੀ ਸੁਵਿਧਾ ਬੰਦ ਕਰ ਦਿੱਤੀ ਜਾਵੇਗੀ।
- ਵਟਸਐਪ ਦੇ ਆਈਫੋਨ ਯੂਜ਼ਰਸ ਆਪਣੇ ਪਸੰਦੀਦਾ ਕਲਰ 'ਚ ਐਪ ਦਾ ਕਰ ਸਕਣਗੇ ਇਸਤੇਮਾਲ, ਇਸ ਫੀਚਰ 'ਤੇ ਚੱਲ ਰਿਹੈ ਕੰਮ - WhatsApp New Update
- Elon Musk ਨੇ ਵਟਸਐਪ 'ਤੇ ਡਾਟਾ ਚੋਰੀ ਦਾ ਲਗਾਇਆ ਦੋਸ਼, ਹੁਣ ਵਟਸਐਪ ਹੈੱਡ ਨੇ ਮਸਕ ਨੂੰ ਦਿੱਤਾ ਇਹ ਜਵਾਬ - Will Cathcart Statement
- Realme Narzo N65 5G ਸਮਾਰਟਫੋਨ ਭਾਰਤ 'ਚ ਹੋਇਆ ਲਾਂਚ, ਇਸ ਦਿਨ ਹੋਵੇਗੀ ਪਹਿਲੀ ਸੇਲ - Realme Narzo N65 5G Launched
Netflix ਦੇ ਇਨ੍ਹਾਂ ਯੂਜ਼ਰਸ ਨੂੰ ਮਿਲਿਆ ਅਲਰਟ: Netflix ਦਾ ਵਿੰਡੋ ਐਪ 'ਤੇ ਇਸਤੇਮਾਲ ਕਰਨ ਵਾਲੇ ਯੂਜ਼ਰਸ ਨੇ X 'ਤੇ ਪੋਸਟ ਸ਼ੇਅਰ ਕੀਤਾ ਹੈ। ਇਨ੍ਹਾਂ ਯੂਜ਼ਰਸ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ Netflix ਵਿੰਡੋ ਐਪ 'ਤੇ ਇੱਕ ਅਲਰਟ ਮਿਲ ਰਿਹਾ ਹੈ। ਇਸ ਅਲਰਟ 'ਚ ਕਿਹਾ ਗਿਆ ਹੈ ਕਿ ਵਿੰਡੋ ਐਪ ਲਈ ਇੱਕ ਨਵਾਂ ਅਪਡੇਟ ਜਾਰੀ ਹੋਣ ਜਾ ਰਿਹਾ ਹੈ। ਇਸ ਅਪਡੇਟ ਦੇ ਨਾਲ ਲਾਈਵ ਇਵੈਂਟ ਐਕਸੈਸ ਕਰਨ ਅਤੇ Ad-supported plan compatibility ਵਰਗੀ ਸੁਵਿਧਾ ਮਿਲੇਗੀ। ਪਰ ਯੂਜ਼ਰਸ ਲਈ ਕੰਟੈਟ ਨੂੰ ਡਾਊਨਲੋਡ ਕਰਨ ਦੀ ਸੁਵਿਧਾ ਬੰਦ ਕਰ ਦਿੱਤੀ ਜਾਵੇਗੀ।