ਹੈਦਰਾਬਾਦ: ਮੋਬਾਈਲ ਯੂਜ਼ਰਸ ਲਈ ਨਾਸਾ ਨੇ ਚਿਤਾਵਨੀ ਜਾਰੀ ਕੀਤੀ ਹੈ। ਇਹ ਚਿਤਾਵਨੀ ਉਨ੍ਹਾਂ ਲੋਕਾਂ ਨੂੰ ਦਿੱਤੀ ਗਈ ਹੈ, ਜਿਹੜੇ ਸਾਲ ਦੇ ਪਹਿਲੇ ਸੂਰਜ ਗ੍ਰਹਿਣ ਦੀ ਤਸਵੀਰ ਖਿੱਚਣ ਦੀ ਯੋਜਨਾ ਬਣਾ ਰਹੇ ਹਨ। ਨਾਸਾ ਨੇ ਕਿਹਾ ਹੈ ਕਿ ਜੇਕਰ ਸਮਾਰਟਫੋਨ ਤੋਂ ਸੂਰਜ ਗ੍ਰਹਿਣ ਦੀ ਤਸਵੀਰ ਖਿੱਚੀ ਜਾਂਦੀ ਹੈ, ਤਾਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ। ਜੇਕਰ ਤੁਸੀਂ ਗੱਲਾਂ ਦਾ ਧਿਆਨ ਨਹੀਂ ਰੱਖਦੇ, ਤਾਂ ਮੋਬਾਈਲ ਦਾ ਸੈਂਸਰ ਖਰਾਬ ਹੋ ਸਕਦਾ ਹੈ।
ਸੂਰਜ ਗ੍ਰਹਿਣ ਦਾ ਸਮੇਂ: ਸਾਲ 2024 ਦਾ ਪਹਿਲਾ ਸੂਰਜ ਗ੍ਰਹਿਣ ਕੱਲ੍ਹ ਲੱਗਣ ਜਾ ਰਿਹਾ ਹੈ। ਸੂਰਜ ਗ੍ਰਹਿਣ ਭਾਰਤੀ ਸਮੇਂ ਅਨੁਸਾਰ ਕੱਲ੍ਹ ਰਾਤ 9:12 ਵਜੇ ਤੋਂ 9 ਅਪ੍ਰੈਲ ਨੂੰ ਰਾਤ 2:22 ਵਜੇ ਤੱਕ ਹੋਵੇਗਾ।
ਨਾਸਾ ਨੇ ਮੋਬਾਈਲ ਯੂਜ਼ਰਸ ਨੂੰ ਦਿੱਤੀ ਚਿਤਾਵਨੀ: ਸਾਲ ਦਾ ਪਹਿਲਾ ਸੂਰਜ ਗ੍ਰਹਿਣ ਕੱਲ੍ਹ ਲੱਗਣ ਜਾ ਰਿਹਾ ਹੈ। ਇਸ ਖਗੋਲੀ ਘਟਨਾ ਨੂੰ ਲੈ ਕੇ ਕਈ ਲੋਕ ਉਤਸ਼ਾਹਿਤ ਹਨ। ਅਜਿਹੇ ਸਮੇਂ 'ਚ ਕੁਝ ਲੋਕ ਤਸਵੀਰਾਂ ਖਿੱਚਣ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ, ਪਰ ਨਾਸਾ ਨੇ ਅਜਿਹੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ। ਨਾਸਾ ਨੇ ਕਿਹਾ ਹੈ ਕਿ ਸੂਰਜ ਗ੍ਰਹਿਣ ਦੀ ਤਸਵੀਰ ਖਿੱਚਣ ਨਾਲ ਫੋਨ ਦਾ ਸੈਂਸਰ ਖਰਾਬ ਹੋ ਸਕਦਾ ਹੈ।
ਇੱਕ MKBHD ਨਾਮ ਦੇ ਵਿਅਕਤੀ ਨੇ ਨਾਸਾ ਨੂੰ ਟੈਗ ਕਰਕੇ ਪੁੱਛਿਆ ਹੈ ਕਿ ਸੂਰਜ ਗ੍ਰਹਿਣ ਦੇ ਸਮੇਂ ਫੋਨ ਦਾ ਸੈਂਸਰ ਜਲ ਜਾਵੇਗਾ? ਮੈਨੂੰ ਇਸ ਗੱਲ ਦਾ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ। ਇਸ ਲਈ ਇਹ ਕਿਹਾ ਨਹੀਂ ਜਾ ਸਕਦਾ ਕਿ ਅਜਿਹਾ ਸੱਚੀ ਹੋਵੇਗਾ ਜਾਂ ਨਹੀਂ। ਇਸ ਸਵਾਲ ਦਾ ਜਵਾਬ ਦਿੰਦੇ ਹੋਏ ਨਾਸਾ ਨੇ ਕਿਹਾ ਕਿ ਉਨ੍ਹਾਂ ਦੇ ਫੋਟੋ ਡਿਪਾਰਟਮੈਟ ਦੇ ਅਨੁਸਾਰ, ਅਜਿਹੀ ਸਥਿਤੀ 'ਚ ਤੁਹਾਡਾ ਕੈਮਰਾ ਸੈਂਸਰ ਖਰਾਬ ਹੋ ਸਕਦਾ ਹੈ। ਜੇਕਰ ਤੁਸੀਂ ਸੂਰਜ ਵੱਲ ਕੈਮਰੇ ਦੇ ਸੈਂਸਰ ਨੂੰ ਰੱਖਦੇ ਹੋ, ਤਾਂ ਤੁਹਾਡਾ ਫੋਨ ਖਰਾਬ ਹੋ ਸਕਦਾ ਹੈ।
ਨਾਸਾ ਨੇ ਦਿੱਤੇ ਟਿਪਸ: ਨਾਸਾ ਨੇ ਸੂਰਜ ਗ੍ਰਹਿਣ ਦੀ ਘਟਨਾ ਦੀਆਂ ਤਸਵੀਰਾਂ ਖਿੱਚਣ ਦੀ ਚਾਹਤ ਰੱਖਣ ਵਾਲੇ ਯੂਜ਼ਰਸ ਨੂੰ ਕੁਝ ਟਿਪਸ ਦਿੱਤੇ ਹਨ। ਨਾਸਾ ਨੇ ਕਿਹਾ ਹੈ ਕਿ ਜਦੋ ਸੂਰਜ ਗ੍ਰਹਿਣ ਅੰਸ਼ਕ ਤੌਰ 'ਤੇ ਢੱਕਿਆ ਹੁੰਦਾ ਹੈ, ਤਾਂ ਸਪੈਸ਼ਲ ਅਤੇ ਫਿਲਟਰ ਦਾ ਇਸਤੇਮਾਲ ਕਰਕੇ ਤਸਵੀਰ ਖਿੱਚੀ ਜਾ ਸਕਦੀ ਹੈ।