ਹੈਦਰਾਬਾਦ: Moto ਆਪਣੇ ਗ੍ਰਾਹਕਾਂ ਲਈ Moto G24 ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸਮਾਰਟਫੋਨ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਚਰਚਾ ਚਲ ਰਹੀ ਹੈ। ਹੁਣ ਆਨਲਾਈਨ ਇਸ ਸਮਾਰਟਫੋਨ ਦੇ ਫੀਚਰਸ ਅਤੇ ਕੀਮਤ ਲੀਕ ਹੋ ਗਈ ਹੈ। ਟਿਪਸਟਰ ਸੁਧਾਂਸ਼ੂ ਨੇ Moto G24 ਸਮਾਰਟਫੋਨ ਦੀ ਕੀਮਤ ਅਤੇ ਫੀਚਰਸ ਬਾਰੇ ਜਾਣਕਾਰੀ ਦਿੱਤੀ ਹੈ।
-
This is the Moto G24 with full specs, renders & price! https://t.co/dMR0OoqBq7
— Sudhanshu Ambhore (@Sudhanshu1414) January 20, 2024 " class="align-text-top noRightClick twitterSection" data="
">This is the Moto G24 with full specs, renders & price! https://t.co/dMR0OoqBq7
— Sudhanshu Ambhore (@Sudhanshu1414) January 20, 2024This is the Moto G24 with full specs, renders & price! https://t.co/dMR0OoqBq7
— Sudhanshu Ambhore (@Sudhanshu1414) January 20, 2024
Moto G24 ਦੇ ਫੀਚਰਸ: ਲੀਕ ਰਿਪੋਰਟ ਅਨੁਸਾਰ, Moto G24 ਸਮਾਰਟਫੋਨ 'ਚ 6.56 ਇੰਚ ਦੀ IPL LCD HD ਪਲੱਸ ਸਕ੍ਰੀਨ ਦਿੱਤੀ ਜਾ ਸਕਦੀ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Helio G85 ਚਿਪਸੈੱਟ ਮਿਲ ਸਕਦੀ ਹੈ। ਇਸ ਸਮਾਰਟਫੋਨ ਨੂੰ 4GB ਰੈਮ ਅਤੇ 128GB ਸਟੋਰੇਜ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ ਦੇ ਪਿੱਛਲੇ ਪਾਸੇ ਦੋਹਰਾ ਕੈਮਰਾ ਸੈਟਅੱਪ ਮਿਲ ਸਕਦਾ ਹੈ, ਜਿਸ 'ਚ 50MP ਅਤੇ 2MP ਦਾ ਮੈਕਰੋ ਸੈਂਸਰ ਮਿਲ ਸਕਦਾ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 8MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। Moto G24 ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ, ਜੋ ਕਿ 20 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
Moto G24 ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਟਿਪਸਟਰ ਅਨੁਸਾਰ, ਇਸ ਸਮਾਰਟਫੋਨ ਦੀ ਕੀਮਤ 15,000 ਰੁਪਏ ਹੋ ਸਕਦੀ ਹੈ। Moto G24 ਸਮਾਰਟਫੋਨ ਦੀ ਭਾਰਤੀ ਕੀਮਤ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
OnePlus 12 ਸੀਰੀਜ਼ ਅੱਜ ਹੋਵੇਗੀ ਲਾਂਚ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ OnePlus ਅੱਜ ਆਪਣਾ ਲਾਂਚ ਇਵੈਂਟ ਆਯੋਜਿਤ ਕਰਨ ਜਾ ਰਿਹਾ ਹੈ। ਇਸ ਇਵੈਂਟ ਨੂੰ ਅੱਜ ਸ਼ਾਮ 7:30 ਵਜੇ ਨਵੀਂ ਦਿੱਲੀ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਇਵੈਂਟ ਦੌਰਾਨ OnePlus 12 ਸੀਰੀਜ਼ ਅਤੇ OnePlus Buds 3 ਨੂੰ ਲਾਂਚ ਕੀਤਾ ਜਾਵੇਗਾ। OnePlus 12 ਸੀਰੀਜ਼ 'ਚ OnePlus 12 ਅਤੇ OnePlus 12R ਸਮਾਰਟਫੋਨ ਸ਼ਾਮਲ ਹਨ। ਲਾਂਚਿਗ ਤੋਂ ਪਹਿਲਾ ਹੀ ਕੰਪਨੀ ਨੇ OnePlus 12 ਸੀਰੀਜ਼ ਅਤੇ OnePlus Buds 3 ਦੇ ਫੀਚਰਸ ਬਾਰੇ ਜਾਣਕਾਰੀ ਦੇਣਾ ਸ਼ੁਰੂ ਕਰ ਦਿੱਤਾ ਹੈ।