ਹੈਦਰਾਬਾਦ: ਵਿੰਡੋ ਡਿਵਾਈਸਾਂ ਦਾ ਦੇਸ਼ ਭਰ 'ਚ ਕਈ ਲੋਕ ਇਸਤੇਮਾਲ ਕਰਦੇ ਹਨ। ਹਾਲ ਹੀ ਵਿੱਚ 8.5 ਮਿਲੀਅਨ ਵਿੰਡੋ ਡਿਵਾਈਸਾਂ ਨੂੰ ਕਰਾਊਡਸਟ੍ਰਾਈਕ ਆਊਟੇਜ ਦਾ ਸਾਹਮਣਾ ਕਰਨਾ ਪਿਆ ਸੀ। ਇਸ ਆਊਟੇਜ ਤੋਂ ਬਾਅਦ ਮਾਈਕ੍ਰੋਸਾਫ਼ਟ ਨੇ ਆਪਣੇ ਯੂਜ਼ਰਸ ਨੂੰ ਇੱਕ ਹੋਰ ਚੇਤਾਵਨੀ ਦਿੱਤੀ ਹੈ। ਕੰਪਨੀ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਕਰਾਊਡਸਟ੍ਰਾਈਕ ਆਊਟੇਜ ਦੁਬਾਰਾ ਹੋ ਸਕਦਾ ਹੈ ਅਤੇ ਇਸ ਤਰ੍ਹਾਂ ਦੇ ਆਊਟੇਜ਼ ਨੂੰ ਰੋਕਿਆ ਵੀ ਨਹੀਂ ਜਾ ਸਕਦਾ ਹੈ। ਕੰਪਨੀ ਨੇ ਇਸ ਸਮੱਸਿਆ ਦੇ ਪਿੱਛੇ ਇੱਕ ਵੱਡੇ ਕਾਰਨ ਨੂੰ ਜ਼ਿੰਮੇਵਾਰ ਦੱਸਿਆ ਹੈ। ਮਾਈਕ੍ਰੋਸਾਫਟ ਨੇ ਇਸ ਸਮੱਸਿਆ ਲਈ ਯੂਰੋਪੀਅਨ ਕਮਿਸ਼ਨ ਦੇ ਇੱਕ ਨਿਯਮ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕੰਪਨੀ ਦਾ ਕਹਿਣਾ ਹੈ ਕਿ ਯੂਰੋਪੀਅਨ ਕਮਿਸ਼ਨ ਦੇ ਨਿਯਮ ਨਾਲ ਥਰਡ ਪਾਰਟੀ ਵਿਕਰੇਤਾਵਾਂ ਨੂੰ OS ਤੱਕ ਪੂਰੀ ਕਰਨਲ ਪਹੁੰਚ ਮਿਲਦੀ ਹੈ, ਜੋ ਕਿ ਇਸ ਤਰ੍ਹਾਂ ਦੇ ਆਊਟੇਜ ਦਾ ਕਾਰਨ ਬਣਦੀ ਹੈ।
- ਹੁਣ ਹੋਰ ਵੀ ਸੁੰਦਰ ਨਜ਼ਰ ਆਵੇਗਾ ਵਟਸਐਪ ਸਟੇਟਸ, ਯੂਜ਼ਰਸ ਨੂੰ ਮਿਲ ਰਿਹਾ ਗਰੇਡੀਐਂਟ ਫਿਲਟਰ ਫੀਚਰ - Whatsapp Gradient Filters
- iQOO Z9s ਸਮਾਰਟਫੋਨ ਜਲਦ ਹੋ ਸਕਦੈ ਪੇਸ਼, ਕੰਪਨੀ ਦੇ ਸੀਈਓ ਨੇ ਦਿਖਾਈ ਫੋਨ ਦੀ ਪਹਿਲੀ ਝਲਕ - iQOO Z9s Launch Date
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'Choose Username' ਫੀਚਰ, ਹੁਣ ਇੱਕ-ਦੂਜੇ ਨਾਲ ਨੰਬਰ ਸ਼ੇਅਰ ਕਰਨ ਦੀ ਲੋੜ ਹੋਵੇਗੀ ਖਤਮ - WhatsApp Choose Username Feature
ਸਾਈਬਰ ਸੁਰੱਖਿਆ ਮਾਹਿਰਾਂ ਨੇ ਜਤਾਈ ਚਿੰਤਾ: ਸਾਈਬਰ ਸੁਰੱਖਿਆ ਮਾਹਿਰਾਂ ਨੇ ਇਸ ਆਊਟੇਜ ਨੂੰ ਲੈ ਕੇ ਚਿੰਤਾ ਜਤਾਈ ਹੈ। ਦੱਸ ਦਈਏ ਕਿ ਇਸ ਆਊਟੇਜ ਕਾਰਨ ਪਹਿਲਾ ਹੀ ਏਅਰਲਾਈਨ, ਹੈਲਥਕੇਅਰ ਅਤੇ ਵਪਾਰ ਪ੍ਰਭਾਵਿਤ ਹੋਏ ਸੀ। ਦੂਜੇ ਪਾਸੇ, ਕਰਾਊਡਸਟ੍ਰਾਈਕ ਵੱਲੋ ਵੀ ਵਾਰ-ਵਾਰ ਜਾਣਕਾਰੀ ਦਿੱਤੀ ਜਾ ਰਹੀ ਸੀ ਕਿ ਇਹ ਕਿਸੇ ਤਰ੍ਹਾਂ ਦਾ ਸਾਈਬਰ ਅਟੈਕ ਨਹੀਂ ਹੈ। ਦੱਸ ਦਈਏ ਕਿ ਇਸ ਆਊਟੇਜ ਨੇ ਐਪਲ ਯੂਜ਼ਰਸ ਨੂੰ ਪ੍ਰਭਾਵਿਤ ਨਹੀਂ ਕੀਤਾ ਸੀ, ਕਿਉਕਿ ਥਰਡ ਪਾਰਟੀ ਵਿਕਰੇਤਾ ਨੂੰ ਇਸ ਤਰ੍ਹਾਂ ਦਾ ਐਕਸੇਸ ਆਫ਼ਰ ਨਹੀਂ ਕੀਤਾ ਜਾਂਦਾ। ਇਸ ਲਈ ਇਸ ਤਰ੍ਹਾਂ ਦੇ ਅਟੈਕ ਨੂੰ ਰੋਕਣ ਲਈ ਮਾਈਕ੍ਰੋਸਾਫਟ ਨੂੰ ਆਪਣੇ ਪੱਧਰ 'ਤੇ ਨਿਗਰਾਨੀ ਰੱਖਣ ਦੀ ਲੋੜ ਹੋਵੇਗੀ।