ETV Bharat / technology

ਮੈਟਾ ਨੇ ਕੀਤਾ ਵੱਡਾ ਐਲਾਨ, ਹੁਣ ਡੀਪਫੇਕ ਵੀਡੀਓਜ਼ ਅਤੇ ਤਸਵੀਰਾਂ ਦੀ ਪਹਿਚਾਣ ਕਰਨਾ ਹੋਵੇਗਾ ਆਸਾਨ - Meta New Update

Deepfake Videos: ਮੈਟਾ ਇੱਕ ਵੱਡਾ ਬਦਲਾਅ ਕਰਨ ਜਾ ਰਿਹਾ ਹੈ। ਹੁਣ AI ਟੂਲ ਦੀ ਮਦਦ ਨਾਲ ਬਣਾਈ ਗਈ ਵੀਡੀਓਜ਼, ਤਸਵੀਰਾਂ ਅਤੇ ਆਡੀਓ ਨੂੰ ਇੱਕ ਅਲੱਗ ਤੋਂ ਲੇਬਲ ਦਿੱਤਾ ਜਾਵੇਗਾ, ਤਾਂਕਿ ਯੂਜ਼ਰਸ ਨੂੰ ਪਤਾ ਲੱਗ ਸਕੇ ਕਿ ਇਹ ਕੰਟੈਟ AI ਦੀ ਮਦਦ ਨਾਲ ਬਣਾਇਆ ਗਿਆ ਹੈ।

Deepfake Videos
Deepfake Videos
author img

By ETV Bharat Tech Team

Published : Apr 7, 2024, 11:49 AM IST

ਹੈਦਰਾਬਾਦ: ਮੈਟਾ ਨੇ AI ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਹੈ। ਕੰਪਨੀ ਇਸ ਸਾਲ ਮਈ ਮਹੀਨੇ 'ਚ ਆਪਣੇ ਨਿਯਮਾਂ ਵਿੱਚ ਕੁਝ ਬਦਲਾਅ ਕਰਨ ਜਾ ਰਹੀ ਹੈ। ਮੈਟਾ ਅਨੁਸਾਰ, ਕੰਪਨੀ ਮਈ ਤੋਂ ਫੇਸਬੁੱਕ, ਇੰਸਟਾਗ੍ਰਾਮ ਅਤੇ ਥ੍ਰੈੱਡਸ 'ਤੇ AI ਦੀ ਮਦਦ ਨਾਲ ਬਣਾਏ ਗਏ ਵੀਡੀਓਜ਼, ਤਸਵੀਰਾਂ ਅਤੇ ਆਡੀਓ 'ਤੇ Made With AI ਲੇਬਲ ਲਗਾਉਣਾ ਸ਼ੁਰੂ ਕਰ ਦੇਵੇਗੀ।

ਮੈਟਾ ਕਰੇਗਾ ਆਪਣੇ ਨਿਯਮਾਂ 'ਚ ਬਦਲਾਅ: ਮੈਟਾ ਨੇ ਆਪਣੇ ਬਿਆਨ 'ਚ ਕਿਹਾ ਕਿ ਅਸੀ ਕੰਟੈਟ 'ਚ ਹੋਣ ਵਾਲੀ ਹੇਰਾਫੇਰੀ, ਡੀਪਫੇਕ ਅਤੇ ਝੂਠ ਤੋਂ ਨਿਪਟਣ ਲਈ ਆਪਣੇ ਨਿਯਮਾਂ 'ਚ ਬਦਲਾਅ ਕਰਨ ਜਾ ਰਹੇ ਹਾਂ, ਜਿਸਦੇ ਚਲਦਿਆਂ AI ਟੂਲ ਦਾ ਇਸਤੇਮਾਲ ਕਰਕੇ ਬਣਾਏ ਗਏ ਕੰਟੈਟ ਨੂੰ ਲੇਬਲ ਲਗਾ ਕੇ ਅਲੱਗ ਪਹਿਚਾਣ ਦਿੱਤੀ ਦਾਵੇਗੀ, ਤਾਂਕਿ ਯੂਜ਼ਰਸ ਨੂੰ ਪਤਾ ਲੱਗ ਸਕੇ ਕਿ ਇਹ ਕੰਟੈਟ AI ਦੀ ਮਦਦ ਨਾਲ ਬਣਾਇਆ ਗਿਆ ਹੈ। ਇਸ ਲਈ ਹੁਣ ਤੁਹਾਨੂੰ AI ਦੀ ਮਦਦ ਨਾਲ ਬਣਾਏ ਗਏ ਕੰਟੈਟ 'ਤੇ Made With AI ਦਾ ਲੇਬਲ ਨਜ਼ਰ ਆਵੇਗਾ। ਇਸ ਤਰ੍ਹਾਂ ਤੁਸੀਂ ਡੀਪਫੇਕ ਅਤੇ AI ਤੋਂ ਬਣਾਏ ਗਏ ਕੰਟੈਟ ਨੂੰ ਆਸਾਨੀ ਨਾਲ ਪਹਿਚਾਣ ਸਕੋਗੇ।

AI ਤੋਂ ਬਣੇ ਕੰਟੈਟ ਦੀ ਪਹਿਚਾਣ ਕਰਨਾ ਹੋਵੇਗਾ ਆਸਾਨ: ਮੈਟਾ ਦੇ ਉਪ ਪ੍ਰਧਾਨ ਮੋਨਿਕਾ ਬਿਕਰਟ ਨੇ ਕਿਹਾ ਕਿ ਅਸੀ AI ਤੋਂ ਬਣਾਏ ਵੀਡੀਓਜ਼, ਤਸਵੀਰਾਂ ਅਤੇ ਆਡੀਓ ਨੂੰ Made With AI ਦਾ ਲੇਬਲ ਦੇਵਾਂਗੇ। ਹਾਲਾਂਕਿ, ਅਸੀ ਪਹਿਲਾ ਤੋਂ ਹੀ AI ਟੂਲ ਦਾ ਇਸਤੇਮਾਲ ਕਰਕੇ ਬਣਾਈਆਂ ਗਈਆਂ ਅਸਲੀ ਦਿਖਣ ਵਾਲੀਆਂ ਤਸਵੀਰਾਂ 'ਤੇ Imagined with AI ਦਾ ਲੇਬਲ ਲਗਾਉਦੇ ਹਾਂ, ਪਰ ਹੁਣ ਇਸ 'ਚ ਬਦਲਾਅ ਹੋਣ ਜਾ ਰਿਹਾ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਮੈਟਾ ਦੂਜੀਆਂ ਕੰਪਨੀਆਂ ਦੇ AI ਟੂਲ ਤੋਂ ਬਣੀਆਂ ਤਸਵੀਰਾਂ ਨੂੰ ਫੜ੍ਹਨ ਲਈ ਨਵਾਂ ਤਰੀਕਾ ਲੱਭ ਚੁੱਕੀ ਹੈ। ਇਸ ਨੂੰ ਕਦੋ ਲਾਗੂ ਕੀਤਾ ਜਾਵੇਗਾ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਮੈਟਾ ਇਹ ਨਿਯਮ ਫੇਸਬੁੱਕ, ਇੰਸਟਾਗ੍ਰਾਮ ਅਤੇ ਥ੍ਰੈੱਡਸ 'ਤੇ ਲਾਗੂ ਕਰਨ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.