ਹੈਦਰਾਬਾਦ: ਸੋਸ਼ਲ ਮੀਡੀਆ ਦਿੱਗਜ਼ ਕੰਪਨੀ ਮੈਟਾ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਨਵਾਂ ਅਪਡੇਟ ਜਾਰੀ ਕੀਤਾ ਸੀ, ਜਿਸ 'ਚ ਕੰਪਨੀ ਨੇ ਬੱਚਿਆਂ ਦੇ ਅਕਾਊਂਟ ਨੂੰ 'Most Restrictive Category' 'ਚ ਰੱਖਿਆ ਸੀ। ਇਸ ਨਾਲ ਛੋਟੇ ਬੱਚਿਆਂ ਨੂੰ Explore ਅਤੇ Feeds 'ਚ ਕੋਈ ਵੀ ਗਲਤ ਕੰਟੈਟ ਨਜ਼ਰ ਨਹੀਂ ਆਉਦਾ ਸੀ। ਇਸ ਦੌਰਾਨ, ਹੁਣ ਕੰਪਨੀ ਨੇ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ ਅਤੇ ਬੱਚਿਆਂ ਦੇ ਅਕਾਊਂਟ 'ਤੇ ਇੱਕ ਨਵੀਂ ਪਾਬੰਧੀ ਲਗਾ ਦਿੱਤੀ ਹੈ। ਇਹ ਪਾਬੰਧੀ 16 ਸਾਲ ਤੋਂ ਘਟ ਉਮਰ ਜਾਂ 18 ਸਾਲ ਤੋਂ ਘਟ ਉਮਰ ਦੇ ਬੱਚਿਆਂ ਦੇ ਅਕਾਊਂਟ 'ਤੇ ਲਾਗੂ ਹੋਵੇਗੀ।
ਮੈਟਾ ਨੇ ਬੱਚਿਆਂ ਦੇ ਅਕਾਊਂਟ 'ਤੇ ਲਗਾਈ ਇਹ ਪਾਬੰਧੀ: ਕੰਪਨੀ ਨੇ ਛੋਟੇ ਬੱਚਿਆਂ ਦੇ ਅਕਾਊਂਟ 'ਤੇ ਡੀਐਮ ਸੈਟਿੰਗ 'ਚ ਬਦਲਾਅ ਕੀਤਾ ਹੈ। ਇਸ ਬਦਲਾਅ ਤੋਂ ਬਾਅਦ ਬੱਚਿਆਂ ਨੂੰ ਹੁਣ ਸਿਰਫ਼ ਉਨ੍ਹਾਂ ਦੇ ਫਾਲੋਅਰਜ਼ ਅਤੇ Contact 'ਚ ਐਡ ਲੋਕ ਹੀ ਮੈਸੇਜ ਕਰ ਸਕਣਗੇ। ਅਣਜਾਣ ਲੋਕ ਬੱਚਿਆਂ ਨੂੰ ਮੈਸੇਜ ਨਹੀਂ ਕਰ ਸਕਣਗੇ। ਇਹ ਕਦਮ ਮੈਟਾ ਨੇ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖ ਕੇ ਚੁੱਕਿਆ ਹੈ। ਇਸ ਤੋਂ ਇਲਾਵਾ, ਗਰੁੱਪ 'ਚ ਵੀ ਬੱਚਿਆਂ ਨੂੰ ਜਾਣ-ਪਹਿਚਾਣ ਦੇ ਲੋਕ ਹੀ ਐਂਡ ਕਰ ਸਕਣਗੇ। ਮੈਟਾ ਇਸ ਬਦਲਾਅ ਨੂੰ ਮੈਸੇਜਰ 'ਚ ਵੀ ਲਾਗੂ ਕਰ ਰਹੀ ਹੈ।
ਮਾਤਾ-ਪਿਤਾ ਨੂੰ ਮਿਲਿਆ ਇਹ ਖਾਸ ਆਪਸ਼ਨ: ਇਸ ਤੋਂ ਇਲਾਵਾ, ਕੰਪਨੀ ਨੇ ਮਾਤਾ-ਪਿਤਾ ਨੂੰ ਵੀ ਇੱਕ ਖਾਸ ਆਪਸ਼ਨ ਦਿੱਤਾ ਹੈ, ਜਿਸ ਰਾਹੀ ਤੁਸੀਂ ਆਪਣੇ ਬੱਚੇ ਦੇ ਅਕਾਊੰਟ 'ਤੇ ਨਿਗਰਾਨੀ ਰੱਖ ਸਕੋਗੇ। ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਮੈਟਾ ਨੇ 'Parents supervision' 'ਚ ਬਦਲਾਅ ਕੀਤਾ ਹੈ। ਹੁਣ ਨਵੇਂ ਅਪਡੇਟ ਤੋਂ ਬਾਅਦ ਜੇਕਰ ਤੁਹਾਡਾ ਬੱਚਾ ਸੈਟਿੰਗਸ ਨੂੰ ਬਦਲਦਾ ਹੈ, ਖਾਸ ਕਰਕੇ ਪ੍ਰਾਈਵੇਸੀ ਨਾਲ ਜੁੜੀਆਂ ਚੀਜ਼ਾਂ 'ਚ ਬਦਲਾਅ ਕਰਦਾ ਹੈ, ਤਾਂ ਤੁਹਾਡੇ ਅਕਾਊਂਟ 'ਚ ਇੱਕ 'Review' ਦਾ ਆਪਸ਼ਨ ਆਵੇਗਾ। ਇਸ ਨਾਲ ਤੁਸੀਂ ਐਕਸ਼ਨ ਨੂੰ ਵੈਰੀਫਾਈ ਜਾਂ Deny ਕਰ ਸਕਦੇ ਹੋ। ਇਸ ਆਪਸ਼ਨ ਰਾਹੀ ਮੈਟਾ ਮਾਤਾ-ਪਿਤਾ ਨੂੰ ਹੋਰ ਵੀ ਬਿਹਤਰ ਕੰਟਰੋਲ ਬੱਚਿਆਂ ਦੇ ਅਕਾਊਂਟ 'ਤੇ ਦੇ ਰਿਹਾ ਹੈ। ਇਸ ਤਰ੍ਹਾਂ ਤੁਹਾਡਾ ਬੱਚਾ ਗਲਤ ਮੈਸੇਜ ਅਤੇ ਗਲਤ ਕੰਟੈਟ ਤੋਂ ਬਚਿਆਂ ਰਹੇਗਾ।