ਹੈਦਰਾਬਾਦ: Jio ਨਵੇਂ ਸਾਲ ਦੇ ਮੌਕੇਂ 'ਤੇ ਲਾਂਚ ਕੀਤੇ ਗਏ ਆਪਣੇ ਪਲੈਨ ਨੂੰ ਹੁਣ ਬੰਦ ਕਰਨ ਜਾ ਰਿਹਾ ਹੈ। ਇਸ ਪਲੈਨ ਦੀ ਕੀਮਤ 2025 ਹੈ, ਜੋ ਨਵੇਂ ਸਾਲ ਦੇ ਮੌਕੇ 'ਤੇ ਗ੍ਰਾਹਕਾਂ ਲਈ ਲਾਂਚ ਕੀਤਾ ਗਿਆ ਸੀ। ਦੱਸ ਦੇਈਏ ਕਿ ਇਸ ਪਲੈਨ ਨੂੰ ਸੀਮਿਤ ਸਮੇਂ ਲਈ ਹੀ ਲਾਂਚ ਕੀਤਾ ਗਿਆ ਸੀ ਅਤੇ ਹੁਣ ਇਸ ਪਲੈਨ ਨੂੰ ਬੰਦ ਕਰਨ ਦਾ ਸਮੇਂ ਪੂਰਾ ਹੋਣ ਵਾਲਾ ਹੈ। ਕੰਪਨੀ ਇਸ ਪਲੈਨ ਨੂੰ 11 ਜਨਵਰੀ ਨੂੰ ਬੰਦ ਕਰ ਦੇਵੇਗੀ। ਬੰਦ ਹੋਣ ਤੋਂ ਪਹਿਲਾ ਤੁਸੀਂ ਇਸ ਪਲੈਨ ਨੂੰ ਰਿਚਾਰਜ ਕਰ ਸਕਦੇ ਹੋ।
2025 ਰੁਪਏ ਵਾਲੇ ਪਲੈਨ ਦੀ ਵੈਲਿਡੀਟੀ
ਦੱਸ ਦੇਈਏ ਕਿ Jio ਨੇ ਇਹ ਪਲੈਨ 11 ਦਸੰਬਰ 2024 ਨੂੰ ਲਾਂਚ ਕੀਤਾ ਸੀ। ਇਸ ਪਲੈਨ ਨੂੰ ਨਵੇਂ ਸਾਲ ਦੇ ਮੌਕੇ ਗ੍ਰਾਹਕਾਂ ਲਈ ਤੌਹਫ਼ੇ ਵਜੋਂ ਸੀਮਿਤ ਸਮੇਂ ਲਈ ਪੇਸ਼ ਕੀਤਾ ਗਿਆ ਸੀ। 2025 ਰੁਪਏ ਵਾਲੇ ਇਸ ਪਲੈਨ 'ਚ ਗ੍ਰਾਹਕਾਂ ਨੂੰ 200 ਦਿਨਾਂ ਦੀ ਵੈਲਿਡੀਟੀ ਅਤੇ 500GB ਡਾਟਾ ਮਿਲਦਾ ਹੈ ਯਾਨੀ ਕਿ ਗ੍ਰਾਹਕਾਂ ਨੂੰ ਰੋਜ਼ਾਨਾ 2.56GB ਡਾਟਾ ਮਿਲਦਾ ਹੈ। ਦੱਸ ਦੇਈਏ ਕਿ ਇਹ Jio ਦਾ ਪਹਿਲਾ ਅਜਿਹਾ ਰਿਚਾਰਜ ਪਲੈਨ ਹੈ, ਜਿਸ 'ਚ 6 ਮਹੀਨੇ ਤੋਂ ਜ਼ਿਆਦਾ ਵੈਲਿਡੀਟੀ ਦਿੱਤੀ ਜਾ ਰਹੀ ਹੈ।
2025 ਰੁਪਏ ਵਾਲੇ ਪਲੈਨ ਦੇ ਹੋਰ ਲਾਭ
200 ਦਿਨਾਂ ਦੀ ਵੈਲਿਡੀਟੀ ਅਤੇ 500GB ਡਾਟਾ ਤੋਂ ਇਲਾਵਾ ਇਸ ਪਲੈਨ 'ਚ ਗ੍ਰਾਹਕਾਂ ਨੂੰ ਹੋਰ ਵੀ ਕਈ ਸਾਰੇ ਲਾਭ ਮਿਲਦੇ ਹਨ। 2025 ਰੁਪਏ ਵਾਲਾ ਰਿਚਾਰਜ ਕਰਵਾਉਣ 'ਤੇ ਗ੍ਰਾਹਕਾਂ ਨੂੰ 500 ਰੁਪਏ ਦਾ Ajio ਕੂਪਨ, 1,500 ਰੁਪਏ ਦਾ EaseMyTrip ਕੂਪਨ ਅਤੇ 150 ਰੁਪਏ ਦਾ Swiggy ਕੂਪਨ ਮਿਲਦਾ ਹੈ ਯਾਨੀ ਕਿ ਗ੍ਰਾਹਕ ਜਿੰਨੀ ਰਕਮ ਇਸ ਪਲੈਨ 'ਤੇ ਲਗਾਉਣਗੇ, ਉਸ ਤੋਂ ਜ਼ਿਆਦਾ ਦੇ ਕੂਪਨ ਮਿਲ ਰਹੇ ਹਨ। ਹੁਣ ਇਹ ਪਲੈਨ 11 ਜਨਵਰੀ ਤੱਕ ਹੀ ਸੀਮਿਤ ਹੈ। ਜੇਕਰ ਤੁਸੀਂ ਇਸ ਪਲੈਨ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ 11 ਜਨਵਰੀ ਤੋਂ ਪਹਿਲਾ 2025 ਰੁਪਏ ਵਾਲਾ ਰਿਚਾਰਜ ਕਰਵਾ ਲਓ ਅਤੇ ਇਸ ਪਲੈਨ ਦੇ ਢੇਰ ਸਾਰੇ ਲਾਭਾਂ ਦਾ ਆਨੰਦ ਲਓ।
ਇਹ ਵੀ ਪੜ੍ਹੋ:-