ਹੈਦਰਾਬਾਦ: Infinix ਆਪਣੇ ਭਾਰਤੀ ਗ੍ਰਾਹਕਾਂ ਲਈ Infinix GT 20 Pro ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਫੋਨ 21 ਮਈ ਨੂੰ ਭਾਰਤ 'ਚ ਪੇਸ਼ ਕਰ ਦਿੱਤਾ ਜਾਵੇਗਾ। ਲਾਂਚਿੰਗ ਤੋਂ ਪਹਿਲਾ ਕੰਪਨੀ ਨੇ ਆਪਣੇ ਗ੍ਰਾਹਕਾਂ ਨੂੰ ਫੋਨ ਦੀ ਕੀਮਤ ਬਾਰੇ ਜਾਣਕਾਰੀ ਦੇ ਕੇ ਖੁਸ਼ ਕਰ ਦਿੱਤਾ ਹੈ। ਘੱਟ ਕੀਮਤ ਦੇ ਨਾਲ ਤੁਸੀਂ ਸ਼ਾਨਦਾਰ ਫੀਚਰਸ ਵਾਲਾ ਫੋਨ ਖਰੀਦਣ ਦਾ ਮੌਕਾ ਪਾ ਸਕਦੇ ਹੋ।
Infinix GT 20 Pro ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Infinix GT 20 Pro ਸਮਾਰਟਫੋਨ ਨੂੰ 25,000 ਰੁਪਏ ਦੇ ਨਾਲ ਪੇਸ਼ ਕੀਤਾ ਜਾਵੇਗਾ। ਇਹ ਫੋਨ ਸਭ ਤੋਂ ਵਧੀਆਂ ਗੇਮਿੰਗ ਸਮਾਰਟਫੋਨ ਹੋਵੇਗਾ। Infinix GT 20 Pro ਸਮਾਰਟਫੋਨ ਨੂੰ ਫਲਿੱਪਕਾਰਟ ਰਾਹੀ ਵੇਚਿਆ ਜਾਵੇਗਾ, ਜਿਸ ਰਾਹੀ ਇਸ ਫੋਨ ਦੇ ਸ਼ਾਨਦਾਰ ਫੀਚਰਸ ਸਾਹਮਣੇ ਆਏ ਹਨ। ਇਸ ਸਮਾਰਟਫੋਨ ਨੂੰ Mecha Orange, Mecha Silver ਅਤੇ Mecha Blue ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।
Infinix GT 20 Pro ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.78 ਇੰਚ ਦੀ AMOLED ਡਿਸਪਲੇ ਮਿਲੇਗੀ, ਜੋ ਕਿ 144Hz ਦੇ ਰਿਫ੍ਰੈਸ਼ ਦਰ, ਫੁੱਲ HD+ Resolution, 1300nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ Dimensity 8200 ਚਿਪਸੈੱਟ ਮਿਲ ਸਕਦੀ ਹੈ। ਇਸ ਫੋਨ ਦੇ ਬੈਕ ਪੈਨਲ 'ਤੇ ਚਮਕ ਵਾਲੀ LED ਲਾਈਟ ਮਿਲੇਗੀ, ਜਿਸਨੂੰ ਤੁਸੀਂ ਆਉਣ ਵਾਲੀ ਕਾਲ, ਮੈਸੇਜ, ਚਾਰਜਿੰਗ ਅਤੇ ਮਿਊਜ਼ਿਕ ਲਈ ਕਸਟਮਾਈਜ਼ ਕਰ ਸਕੋਗੇ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ OIS ਦੇ ਨਾਲ 108MP ਦਾ ਰਿਅਰ ਕੈਮਰਾ ਮਿਲ ਸਕਦਾ ਹੈ। ਸੈਲਫ਼ੀ ਲਈ ਫੋਨ 'ਚ 32MP ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 45ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।