ਹੈਦਰਾਬਾਦ: ਅਕਤੂਬਰ ਮਹੀਨੇ 'ਚ Hyundai ਮੋਟਰ ਇੰਡੀਆ ਦੀ ਕੁੱਲ ਵਿਕਰੀ 'ਚ CNG ਵਾਹਨਾਂ ਦਾ ਯੋਗਦਾਨ ਕਾਫੀ ਚੰਗਾ ਰਿਹਾ। ਕੰਪਨੀ ਨੇ ਪਿਛਲੇ ਮਹੀਨੇ ਰਿਕਾਰਡ 14.9 ਫੀਸਦੀ ਸੀਐਨਜੀ ਵਾਹਨ ਵੇਚੇ। ਤੁਹਾਨੂੰ ਦੱਸ ਦੇਈਏ ਕਿ Hyundai ਨੇ ਹਾਲ ਹੀ 'ਚ ਆਪਣੇ ਗ੍ਰੈਂਡ i10 ਨਿਓਸ ਅਤੇ ਐਕਸਟਰ 'ਚ ਡਿਊਲ CNG ਸਿਲੰਡਰ ਸੈੱਟਅਪ ਪੇਸ਼ ਕੀਤਾ ਹੈ, ਜਿਸ ਤੋਂ ਬਾਅਦ ਦੋਵਾਂ ਮਾਡਲਾਂ ਦੀ ਵਿਕਰੀ 'ਚ ਵਾਧਾ ਦਰਜ ਕੀਤਾ ਗਿਆ ਹੈ, ਕਿਉਂਕਿ ਹੁਣ ਇਨ੍ਹਾਂ ਦੋਵਾਂ ਕਾਰਾਂ 'ਚ ਬਿਹਤਰ ਬੂਟ ਸਪੇਸ ਅਤੇ ਉੱਚ ਈਂਧਨ ਸਮਰੱਥਾ ਮੌਜੂਦ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ Hyundai ਇੰਡੀਆ ਦੇ ਮੁੱਖ ਸੰਚਾਲਨ ਅਧਿਕਾਰੀ ਤਰੁਣ ਗਰਗ ਨੇ ਕਿਹਾ, "ਅਸੀਂ ਲਗਾਤਾਰ ਆਪਣੇ ਗ੍ਰਾਹਕਾਂ ਦੀ ਫੀਡਬੈਕ ਸੁਣਦੇ ਹਾਂ। ਹਾਈ-ਸੀਐਨਜੀ ਡੂਓ ਦੀ ਸ਼ੁਰੂਆਤ ਦਾ ਉਦੇਸ਼ ਉੱਚ ਮਾਈਲੇਜ ਅਤੇ ਸੁਰੱਖਿਆ ਦੇ ਨਾਲ-ਨਾਲ ਕਾਫ਼ੀ ਜਗ੍ਹਾ ਪ੍ਰਦਾਨ ਕਰਨ ਦੀਆਂ ਗ੍ਰਾਹਕਾਂ ਦੀਆਂ ਮੰਗਾਂ ਨੂੰ ਪੂਰਾ ਕਰਨਾ ਹੈ। ਇਸ ਨੇ ਅਕਤੂਬਰ 2024 ਵਿੱਚ 14.9 ਫੀਸਦੀ ਦੀ ਸਭ ਤੋਂ ਉੱਚੀ CNG ਪ੍ਰਵੇਸ਼ ਪ੍ਰਾਪਤ ਕਰਨ ਵਿੱਚ ਮਦਦ ਕੀਤੀ ਹੈ।"-Hyundai ਇੰਡੀਆ ਦੇ ਮੁੱਖ ਸੰਚਾਲਨ ਅਧਿਕਾਰੀ ਤਰੁਣ ਗਰਗ
Grand i10 ਅਤੇ Exter ਤੋਂ ਇਲਾਵਾ Hyundai Aura ਨੂੰ CNG ਪਾਵਰਟ੍ਰੇਨ ਨਾਲ ਵੀ ਪੇਸ਼ ਕੀਤਾ ਜਾਂਦਾ ਹੈ। ਚਾਲੂ ਵਿੱਤੀ ਸਾਲ ਦੇ ਪਹਿਲੇ ਸੱਤ ਮਹੀਨਿਆਂ (ਅਪ੍ਰੈਲ-ਅਕਤੂਬਰ) ਵਿੱਚ Hyundai ਦੀ ਵਿਕਰੀ ਵਿੱਚ ਸੀਐਨਜੀ ਮਾਡਲਾਂ ਦੀ ਹਿੱਸੇਦਾਰੀ 12.8 ਫੀਸਦੀ ਰਹੀ। ਪੁਣੇ, ਨਵੀਂ ਦਿੱਲੀ ਅਤੇ ਅਹਿਮਦਾਬਾਦ ਚੋਟੀ ਦੇ ਤਿੰਨ ਸ਼ਹਿਰ ਹਨ ਜਿੱਥੇ ਕੰਪਨੀ ਨੇ CNG ਮਾਡਲ ਦੀ ਮਜ਼ਬੂਤ ਮੰਗ ਦੇਖੀ।
ਤੁਹਾਨੂੰ ਦੱਸ ਦੇਈਏ ਕਿ ਮਾਰਚ 2024 ਨੂੰ ਖਤਮ ਹੋਏ ਵਿੱਤੀ ਸਾਲ ਦੌਰਾਨ Hyundai ਦੀ ਕੁੱਲ ਵਿਕਰੀ ਵਿੱਚ ਸੀਐਨਜੀ ਵਾਹਨਾਂ ਦੀ ਹਿੱਸੇਦਾਰੀ 11.4 ਫੀਸਦੀ ਸੀ। ਪੇਂਡੂ ਬਾਜ਼ਾਰਾਂ ਵਿੱਚ ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਦੀ ਹਿੱਸੇਦਾਰੀ ਤੇਜ਼ੀ ਨਾਲ ਵੱਧ ਕੇ 12 ਫੀਸਦੀ ਹੋ ਗਈ ਹੈ ਅਤੇ ਸ਼ਹਿਰੀ ਬਾਜ਼ਾਰਾਂ ਵਿੱਚ ਇਹ 10.7 ਫੀਸਦੀ ਹੈ। ਸੀਐਨਜੀ ਨੇ ਅਕਤੂਬਰ ਵਿੱਚ ਗ੍ਰੈਂਡ i10 ਨਿਓਸ ਦੀ ਵਿਕਰੀ ਵਿੱਚ 17.4 ਫੀਸਦੀ ਦਾ ਯੋਗਦਾਨ ਪਾਇਆ ਜਦਕਿ ਇਹ ਅੰਕੜਾ ਐਕਸਟਰ ਲਈ 39.7 ਫੀਸਦੀ ਅਤੇ ਔਰਾ ਲਈ 90.6 ਫੀਸਦੀ ਸੀ।
ਗਰਗ ਨੇ ਕਿਹਾ ਕਿ ਅੱਗੇ ਜਾ ਕੇ ਦੇਸ਼ ਭਰ ਵਿੱਚ ਸੀਐਨਜੀ ਸਟੇਸ਼ਨਾਂ ਦੀ ਗਿਣਤੀ ਵਿੱਚ ਵਾਧੇ ਨਾਲ ਸੀਐਨਜੀ ਮਾਡਲਾਂ ਦੀ ਵਿਕਰੀ ਵਿੱਚ ਹੋਰ ਵਾਧਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਵੇਲੇ ਭਾਰਤ ਵਿੱਚ ਪਹਿਲਾਂ ਹੀ 7,000 ਤੋਂ ਵੱਧ ਸੀਐਨਜੀ ਸਟੇਸ਼ਨ ਹਨ ਅਤੇ ਸਾਡਾ 2030 ਤੱਕ ਲਗਭਗ 17,500 ਸੀਐਨਜੀ ਸਟੇਸ਼ਨਾਂ ਦਾ ਟੀਚਾ ਹੈ, ਜਿਸ ਨਾਲ ਸੀਐਨਜੀ ਦੀ ਮੰਗ ਵਿੱਚ ਹੋਰ ਵਾਧਾ ਹੋਵੇਗਾ।
ਇਹ ਵੀ ਪੜ੍ਹੋ:-