ਹੈਦਰਾਬਾਦ: ਗੂਗਲ ਨੇ Made by Google ਇਵੈਂਟ ਦਾ ਅਧਿਕਾਰਿਤ ਤੌਰ 'ਤੇ ਐਲਾਨ ਕਰ ਦਿੱਤਾ ਹੈ। ਗੂਗਲ ਦਾ ਇਹ ਇਵੈਂਟ ਹਰ ਸਾਲ ਅਕਤੂਬਰ ਮਹੀਨੇ 'ਚ ਹੁੰਦਾ ਹੈ, ਪਰ ਇਸ ਸਾਲ ਅਜਿਹਾ ਨਹੀਂ ਹੈ। ਇਸ ਸਾਲ Made by Google ਇਵੈਂਟ ਅਗਸਤ ਮਹੀਨੇ 'ਚ ਹੋ ਰਿਹਾ ਹੈ। ਦੱਸ ਦਈਏ ਕਿ ਇਸ ਸਾਲ ਕੰਪਨੀ ਨੇ ਇਸ ਇਵੈਂਟ ਬਾਰੇ ਦੋ ਮਹੀਨੇ ਪਹਿਲਾ ਹੀ ਜਾਣਕਾਰੀ ਦੇ ਦਿੱਤੀ ਹੈ। ਇਸ ਇਵੈਂਟ ਦੌਰਾਨ ਕਈ ਡਿਵਾਈਸਾਂ ਪੇਸ਼ ਕੀਤੀਆਂ ਜਾ ਸਕਦੀਆਂ ਹਨ। ਇਸ ਸਾਲ ਗੂਗਲ ਨੇ ਆਪਣੇ ਗ੍ਰਾਹਕਾਂ ਨੂੰ ਤੌਹਫ਼ਾ ਦਿੱਤਾ ਹੈ। ਕੰਪਨੀ ਆਪਣੇ ਗ੍ਰਾਹਕਾਂ ਲਈ ਨਵਾਂ ਪਿਕਸਲ ਫੋਨ ਲਿਆਉਣ ਦੀ ਤਿਆਰੀ ਵਿੱਚ ਹੈ।
Made by Google ਇਵੈਂਟ ਦੀ ਤਰੀਕ: ਗੂਗਲ ਨੇ Made by Google ਇਵੈਂਟ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਇਸ ਸਾਲ ਇਹ ਇਵੈਂਟ 13 ਅਗਸਤ ਨੂੰ ਹੋ ਰਿਹਾ ਹੈ। ਇਸ ਇਵੈਂਟ ਦੇ ਨਾਲ ਕੰਪਨੀ ਪਿਕਸਲ ਹਾਰਡਵੇਅਰ ਨੂੰ ਪੇਸ਼ ਕਰ ਸਕਦੀ ਹੈ। ਕੰਪਨੀ ਨੇ ਇਸ ਇਵੈਂਟ ਬਾਰੇ X 'ਤੇ ਪੋਸਟ ਸ਼ੇਅਰ ਕਰਕੇ ਅਧਿਕਾਰਿਤ ਤੌਰ 'ਤੇ ਜਾਣਕਾਰੀ ਦੇ ਦਿੱਤੀ ਹੈ। ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਇਵੈਂਟ ਕੈਲੀਫੋਰਨੀਆ ਵਿੱਚ ਗੂਗਲ ਦੇ ਮਾਊਂਟੇਨ ਵਿਊ ਹੈੱਡਕੁਆਰਟਰ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।
Get ready for magic at #MadeByGoogle
— Made by Google (@madebygoogle) June 25, 2024
Learn more and sign up for updates: https://t.co/ZnBcg6S6vK pic.twitter.com/C6Of1L9g4a
Made by Google ਇਵੈਂਟ 'ਚ ਕੀ-ਕੁਝ ਹੋ ਸਕਦੈ ਪੇਸ਼: ਇਸ ਇਵੈਂਟ 'ਚ ਕੰਪਨੀ ਗੂਗਲ AI, ਐਂਡਰਾਈਡ ਸੌਫ਼ਟਵੇਅਰ ਅਤੇ Pixel ਪੋਰਟਫੋਲੀਓ ਦੇ ਬਿਹਤਰ ਡਿਵਾਈਸ ਨੂੰ ਪੇਸ਼ ਕਰੇਗੀ। ਕੰਪਨੀ ਵੱਲੋ ਸ਼ੇਅਰ ਕੀਤੀ ਗਈ ਜਾਣਕਾਰੀ 'ਚ Pixel ਪੋਰਟਫੋਲੀਓ ਡਿਵਾਈਸ ਦਾ ਜਿਕਰ ਵੀ ਕੀਤਾ ਗਿਆ ਹੈ।
- ਖੁਸ਼ਖਬਰੀ! Netflix 'ਤੇ ਫ੍ਰੀ ਦੇਖ ਸਕੋਗੇ ਮੂਵੀ ਅਤੇ ਵੈੱਬ-ਸੀਰੀਜ਼, ਕੰਪਨੀ ਇਨ੍ਹਾਂ ਯੂਜ਼ਰਸ ਲਈ ਲਾਂਚ ਕਰ ਰਹੀ ਫ੍ਰੀ ਸਬਸਕ੍ਰਿਪਸ਼ਨ ਮਾਡਲ - Netflix free subscription model
- ਵਟਸਐਪ ਨੇ ਸਟੇਟਸ ਅਪਡੇਟ 'ਚ ਕੀਤਾ ਨਵਾਂ ਬਦਲਾਅ, ਫੀਚਰ ਦਾ ਸਕ੍ਰੀਨਸ਼ਾਰਟ ਵੀ ਆਇਆ ਸਾਹਮਣੇ - WhatsApp Redesigned Preview Feature
- Realme GT 6 ਸਮਾਰਟਫੋਨ ਦੀ ਸੇਲ ਲਾਈਵ, ਜਾਣੋ ਕੀਮਤ, ਫੀਚਰਸ ਅਤੇ ਡਿਸਕਾਊਂਟ ਬਾਰੇ - Realme GT 6 Sale Live
Pixel 9 ਦੀ ਹੋ ਸਕਦੀ ਐਂਟਰੀ: ਗੂਗਲ ਦੁਆਰਾ ਸ਼ੇਅਰ ਕੀਤੀ ਗਈ ਪੋਸਟ 'ਚ ਪਿਕਸਲ ਫੋਲਡ ਦੇ ਆਉਣ ਦਾ ਅਦਾਜ਼ਾ ਵੀ ਲਗਾਇਆ ਜਾ ਰਿਹਾ ਹੈ। ਹਾਲਾਂਕਿ, ਟੀਜ਼ਰ 'ਚ ਰੋਮਨ ਨੰਬਰ IX ਨੂੰ ਦਿਖਾਇਆ ਗਿਆ ਹੈ, ਜਿਸਨੂੰ ਗ੍ਰਾਹਕ ਪਿਕਸਲ 9 ਦਾ ਸੰਕੇਤ ਸਮਝ ਰਹੇ ਹਨ। ਦੱਸ ਦਈਏ ਕਿ ਪਿਕਸਲ 9 ਸੀਰੀਜ਼ 'ਚ ਕੰਪਨੀ ਤਿੰਨ ਫੋਨ ਪੇਸ਼ ਕਰ ਸਕਦੀ ਹੈ। ਇਨ੍ਹਾਂ 'ਚ Vanilla Pixel 9, Pixel 9 Pro ਅਤੇ Pixel 9 XL ਸਮਾਰਟਫੋਨ ਸ਼ਾਮਲ ਹੋਣਗੇ। ਪਿਕਸਲ 9 ਦੇ ਨਾਲ ਗੂਗਲ ਪਿਕਸਲ ਵਾਚ 3 ਨੂੰ ਵੀ ਪੇਸ਼ ਕਰ ਸਕਦੀ ਹੈ। ਹਾਲਾਂਕਿ, ਕੰਪਨੀ ਵੱਲੋ ਇਸ ਇਵੈਂਟ 'ਚ ਪੇਸ਼ ਕੀਤੇ ਜਾਣ ਵਾਲੀਆਂ ਡਿਵਾਈਸਾਂ ਬਾਰੇ ਅਜੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਗਈ ਹੈ।