ਹੈਦਰਾਬਾਦ: ਅੱਜ ਪੂਰਾ ਭਾਰਤ ਗਣਤੰਤਰ ਦਿਵਸ ਮਨਾ ਰਿਹਾ ਹੈ। ਅੱਜ ਤੋਂ 75 ਸਾਲ ਪਹਿਲਾ ਭਾਰਤੀ ਸੰਵਿਧਾਨ ਲਾਗੂ ਕੀਤਾ ਗਿਆ ਸੀ। ਇਸ ਦਿਨ ਨੂੰ ਖਾਸ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ। ਇਸ ਖਾਸ ਮੌਕੇ 'ਤੇ ਗੂਗਲ ਨੇ ਵੀ ਸ਼ਾਨਦਾਰ ਅੰਦਾਜ਼ 'ਚ ਗਣਤੰਤਰ ਦਿਵਸ ਦੀਆਂ ਵਧਾਈਆ ਦਿੱਤੀਆਂ ਹਨ। ਗੂਗਲ ਨੇ ਗਣਤੰਤਰ ਦਿਵਸ ਦੀ ਵਧਾਈ ਦੇਣ ਲਈ ਇੱਕ Doodle ਬਣਾਇਆ ਹੈ। ਇਹ ਹਰ ਭਾਰਤੀ ਨੂੰ ਉਸ ਦਿਨ ਦੀ ਯਾਦ ਦਿਵਾਉਦਾ ਹੈ, ਜਦੋ 1950 'ਚ ਭਾਰਤ ਦੇ ਸੰਵਿਧਾਨ ਨੂੰ ਅਪਣਾਇਆ ਗਿਆ ਸੀ ਅਤੇ ਦੇਸ਼ ਨੂੰ ਇੱਕ ਪ੍ਰਭੂਸੱਤਾ ਸੰਪੰਨ ਅਤੇ ਗਣਤੰਤਰ ਰਾਜ ਐਲਾਨ ਕੀਤਾ ਗਿਆ ਸੀ। ਭਾਰਤ ਨੇ 1947 ਵਿੱਚ ਬ੍ਰਿਟਿਸ਼ ਸਾਮਰਾਜ ਤੋਂ ਆਪਣੀ ਆਜ਼ਾਦੀ ਪ੍ਰਾਪਤ ਕੀਤੀ ਸੀ ਅਤੇ ਇਸਦੇ ਤੁਰੰਤ ਬਾਅਦ ਆਪਣੇ ਸੰਵਿਧਾਨ ਦਾ ਖਰੜਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ।
ਕੀ ਹੈ Doodle 'ਚ ਖਾਸ?: ਅੱਜ ਗਣਤੰਤਰ ਦਿਵਸ ਮੌਕੇ ਬਣਾਏ ਗਏ ਗੂਗਲ Doodle ਨੂੰ ਵਰਿੰਦਾ ਜੇਵੇਰੀ ਨੇ ਬਣਾਇਆ ਹੈ। ਇਸ Doodle 'ਚ ਗਣਤੰਤਰ ਦਿਵਸ ਦੀ ਪਰੇਡ ਨਜ਼ਰ ਆ ਰਹੀ ਹੈ। ਗੂਗਲ ਦੇ ਡੂਡਲ 'ਚ ਦੋ ਅਲੱਗ-ਅਲੱਗ ਤਰ੍ਹਾਂ ਦੀਆ ਸਕ੍ਰੀਨਾਂ ਨਜ਼ਰ ਆ ਰਹੀਆਂ ਹਨ, ਜਿਸ 'ਚ ਇੱਕ ਬਲੈਕ ਐਂਡ ਵਾਈਟ ਅਤੇ ਦੂਜੀ ਸਕ੍ਰੀਨ ਕਲਰਫੁੱਲ ਹੈ। ਇਸ ਡੂਡਲ 'ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਕ ਅਲੱਗ ਪੇਜ 'ਤੇ ਪਹੰਚ ਜਾਓਗੇ, ਜਿੱਥੇ ਥੱਲ੍ਹੇ ਵੱਲ ਸਕ੍ਰੋਲ ਕਰਨ 'ਤੇ Celebration Symbol ਨਜ਼ਰ ਆ ਰਿਹਾ ਹੈ।
75ਵਾਂ ਗਣਤੰਤਰ ਦਿਵਸ: ਭਾਰਤ 'ਚ ਹਰ ਸਾਲ 26 ਜਨਵਰੀ ਨੂੰ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਤਿਰੰਗਾ ਝੰਡਾ ਲਹਿਰਾਇਆ ਜਾਂਦਾ ਹੈ। ਨਵੀਂ ਦਿੱਲੀ 'ਚ ਗਣਤੰਤਰ ਦਿਵਸ ਪਰੇਡ ਕੱਢੀ ਜਾਂਦੀ ਹੈ। ਇਸ ਵਿੱਚ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਫੌਜਾਂ ਵੀ ਆਪਣੀਆਂ ਸ਼ਾਨਦਾਰ ਝਾਕੀਆਂ ਕੱਢਦੀਆਂ ਹਨ। ਇਸ ਵਿੱਚ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਦੇ ਮਾਰਚਿੰਗ ਬੈਂਡ ਅਤੇ ਰੈਜੀਮੈਂਟ ਵੀ ਜੋਸ਼ ਭਰਨ ਦਾ ਕੰਮ ਕਰਦੇ ਹਨ। ਇਹ ਪਰੇਡ ਡਿਊਟੀ ਮਾਰਗ 'ਤੇ ਹੁੰਦੀ ਹੈ। ਇਸ ਵਾਰ ਪਰੇਡ ਨਵੀਂ ਦਿੱਲੀ ਦੇ ਵਿਜੇ ਚੌਕ ਤੋਂ ਸਵੇਰੇ 10:30 ਵਜੇ ਸ਼ੁਰੂ ਹੋ ਕੇ ਕੇ ਡਿਊਟੀ ਮਾਰਗ ਤੱਕ ਜਾਵੇਗੀ। ਇਸ ਸਾਲ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਇਸ ਸਮਾਗਮ ਦੇ ਮੁੱਖ ਮਹਿਮਾਨ ਹਨ ਅਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਵੇਰੇ 8 ਵਜੇ ਡਿਊਟੀ ਮਾਰਗ 'ਤੇ ਰਾਸ਼ਟਰੀ ਝੰਡਾ ਲਹਿਰਾਇਆ।