ਹੈਦਰਾਬਾਦ: ਸੈਮਸੰਗ ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Galaxy A35 5G ਅਤੇ Galaxy A55 ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਹੁਣ ਇਨ੍ਹਾਂ ਫੋਨਾਂ ਨੂੰ ਖਰੀਦਣ 'ਤੇ ਗ੍ਰਾਹਕਾਂ ਨੂੰ ਸ਼ਾਨਦਾਰ ਆਫ਼ਰ ਮਿਲ ਰਿਹਾ ਹੈ। ਸੈਮਸੰਗ ਮਿਊਜ਼ਿਕ ਅਤੇ ਵੀਡੀਓ ਦੇ ਸ਼ੌਕੀਨਾਂ ਨੂੰ ਇਨ੍ਹਾਂ ਸਮਾਰਟਫੋਨਾਂ ਦੀ ਖਰੀਦ 'ਤੇ Youtube Premium ਫ੍ਰੀ 'ਚ ਮਿਲ ਰਿਹਾ ਹੈ। ਇਸ ਰਾਹੀ ਤੁਸੀਂ ਦੋ ਮਹੀਨੇ ਤੱਕ ਬਿਨ੍ਹਾਂ ਐਡ ਦੇ Youtube ਦੇਖ ਸਕੋਗੇ।
Galaxy A35 5G ਅਤੇ Galaxy A55 ਦੇ ਨਾਲ Youtube Premium ਫ੍ਰੀ: ਨਵੇਂ ਆਫ਼ਰ ਦੇ ਤਹਿਤ ਇਨ੍ਹਾਂ 'ਚੋ ਕੋਈ ਵੀ ਸਮਾਰਟਫੋਨ ਖਰੀਦਣ 'ਤੇ ਤੁਹਾਨੂੰ 2 ਮਹੀਨੇ ਦਾ Youtube Premium ਫ੍ਰੀ ਮਿਲੇਗਾ। ਇਸਦੇ ਨਾਲ ਹੀ, ਇਹ ਆਫ਼ਰ ਸਿਰਫ਼ ਪਹਿਲੀ ਵਾਰ Youtube Premium, Youtube ਮਿਊਜ਼ਿਕ ਪ੍ਰੀਮੀਅਮ, Youtube ਗੂਗਲ ਪਲੇ ਮਿਊਜ਼ਿਕ ਇਸਤੇਮਾਲ ਕਰਨ ਵਾਲਿਆਂ ਨੂੰ ਮਿਲੇਗਾ। ਇਸ ਆਫ਼ਰ ਦਾ ਫਾਇਦਾ 1 ਅਪ੍ਰੈਲ 2025 ਤੱਕ ਲਿਆ ਜਾ ਸਕਦਾ ਹੈ।
ਇਸ ਤਰ੍ਹਾਂ ਲਓ Youtube Premium: Youtube ਪ੍ਰੀਮੀਅਮ ਲੈਣ ਲਈ ਸਭ ਤੋਂ ਪਹਿਲਾ ਆਪਣੇ ਨਵੇਂ ਫੋਨ Galaxy A35 5G ਅਤੇ Galaxy A55 'ਚ Youtube ਐਪ ਖੋਲ੍ਹੋ। ਫਿਰ ਇਸ 'ਚ Youtube ਅਕਾਊਂਟ ਨੂੰ ਸਾਈਨ ਇੰਨ ਕਰੋ ਅਤੇ ਉਸ ਇਮੇਲ ਆਈਡੀ ਦਾ ਇਸਤੇਮਾਲ ਕਰੋ ਜਿਸਨੂੰ ਤੁਸੀਂ ਫੋਨ ਖਰੀਦਦੇ ਸਮੇਂ ਦਿੱਤਾ ਸੀ। ਇਸ ਤੋਂ ਬਾਅਦ ਤੁਹਾਡਾ 2 ਮਹੀਨੇ ਦਾ Youtube ਬਿਨ੍ਹਾਂ ਐਡ ਦੇ ਚਲੇਗਾ।
- ਲਾਂਚਿੰਗ ਤੋਂ ਪਹਿਲਾ Realme P1 5G ਦੀ ਅਰਲੀ ਬਰਡ ਸੇਲ ਦਾ ਹੋਇਆ ਐਲਾਨ, ਇਸ ਕੀਮਤ 'ਤੇ ਕਰ ਸਕੋਗੇ ਖਰੀਦਦਾਰੀ - Realme P1 5G Early Bird Sale
- Infinix Note 40 Pro 5G ਸੀਰੀਜ਼ ਅੱਜ ਹੋਵੇਗੀ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Infinix Note 40 Pro 5G Series
- Realme Pad 2 ਦੀ ਲਾਂਚ ਡੇਟ ਆਈ ਸਾਹਮਣੇ, ਇਸ ਸੀਰੀਜ਼ ਦੇ ਨਾਲ ਕਰੇਗਾ ਭਾਰਤੀ ਬਾਜ਼ਾਰ 'ਚ ਡੈਬਿਊ - Realme Pad 2 Launch Date
Samsung Galaxy A55 5G ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Samsung Galaxy A55 5G ਸਮਾਰਟਫੋਨ 'ਚ 6.6 ਇੰਚ ਦੀ ਫੁੱਲ HD+AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਅਤੇ 1000nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ Exynos 1480 ਦੀ ਚਿਪਸੈੱਟ ਮਿਲਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਬੈਕ ਪੈਨਲ 'ਤੇ OIS ਦੇ ਨਾਲ 50MP+12MP+5MP ਦਾ ਟ੍ਰਿਪਲ ਕੈਮਰਾ ਮਿਲਦਾ ਹੈ ਅਤੇ ਸੈਲਫ਼ੀ ਲਈ 32MP ਦਾ ਕੈਮਰਾ ਦਿੱਤਾ ਗਿਆ ਹੈ। ਜਦਕਿ Samsung Galaxy A35 5G ਸਮਾਰਟਫੋਨ 'ਚ 6.6 ਇੰਚ ਦੀ ਫੁੱਲ HD+ਸੂਪਰ AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਅਤੇ 1,000nits ਤੱਕ ਦੀ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਵਧੀਆ ਪ੍ਰਦਰਸ਼ਨ ਲਈ ਇਸ ਫੋਨ 'ਚ Exynos 1380 ਚਿਪਸੈੱਟ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ OIS ਦੇ ਨਾਲ 50MP ਮੇਨ ਸੈਂਸਰ, 8MP ਅਲਟ੍ਰਾ ਵਾਈਡ ਲੈਂਸ ਅਤੇ 5MP ਦਾ ਮੈਕਰੋ ਕੈਮਰਾ ਦਿੱਤਾ ਗਿਆ ਹੈ। ਸੈਲਫ਼ੀ ਲਈ ਫੋਨ 'ਚ 13MP ਦਾ ਫਰੰਟ ਕੈਮਰਾ ਮਿਲਦਾ ਹੈ।