ਹੈਦਰਾਬਾਦ: ਐਲੋਨ ਮਸਕ ਜਲਦ ਹੀ ਭਾਰਤ 'ਚ ਆਪਣੀ ਸੈਟੇਲਾਈਟ ਇੰਟਰਨੈੱਟ ਸੇਵਾ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਦੀ ਕੰਪਨੀ ਸਟਾਰਲਿੰਕ ਨੂੰ ਭਾਰਤ ਸਰਕਾਰ ਤੋਂ ਜਲਦ ਹੀ ਪ੍ਰਵਾਨਗੀ ਮਿਲ ਸਕਦੀ ਹੈ। ਦਰਅਸਲ, ਮਨੀ ਕੰਟਰੋਲ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ ਮਸਕ ਦੀ ਕੰਪਨੀ ਦੇ ਸ਼ੇਅਰਹੋਲਡਿੰਗ ਪੈਟਰਨ ਦੇ ਸਪੱਸ਼ਟੀਕਰਨ ਤੋਂ ਸੰਤੁਸ਼ਟ ਹਨ ਅਤੇ ਜਲਦ ਹੀ ਉਨ੍ਹਾਂ ਨੂੰ ਰੈਗੂਲੇਟਰੀ ਪ੍ਰਵਾਨਗੀ ਮਿਲ ਸਕਦੀ ਹੈ। ਜੇਕਰ ਸਰਕਾਰ ਵੱਲੋ ਕੰਪਨੀ ਨੂੰ ਪ੍ਰਵਾਨਗੀ ਮਿਲ ਜਾਂਦੀ ਹੈ, ਤਾਂ ਸਟਾਰਲਿੰਕ ਭਾਰਤ ਦੀ ਤੀਜੀ ਸੈਟੇਲਾਈਟ ਇੰਟਰਨੈੱਟ ਸੇਵਾ ਦੇਣ ਵਾਲੀ ਕੰਪਨੀ ਬਣ ਜਾਵੇਗੀ। ਇਸ ਤੋਂ ਪਹਿਲਾ, Reliance ਦੇ Jio Communication ਸੈਟੇਲਾਈਟ ਅਤੇ ਭਾਰਤੀ ਏਅਰਟਲ ਦੀ Oneweb ਨੂੰ ਦੇਸ਼ 'ਚ ਸੈਟੇਲਾਈਟ ਇੰਟਰਨੈੱਟ ਸੇਵਾ ਦੇਣ ਲਈ ਪ੍ਰਵਾਨਗੀ ਮਿਲ ਚੁੱਕੀ ਹੈ।
ਜਲਦ ਹੀ ਸਟਾਰਲਿੰਕ ਨੂੰ ਮਿਲ ਸਕਦਾ ਹੈ LOI: ਮਿਲੀ ਜਾਣਕਾਰੀ ਅਨੁਸਾਰ, ਦੂਰਸੰਚਾਰ ਵਿਭਾਗ ਬੁੱਧਵਾਰ ਤੱਕ ਮਸਕ ਦੀ ਕੰਪਨੀ ਸਟਾਰਲਿੰਕ ਨੂੰ LOI ਦੇ ਸਕਦੀ ਹੈ। ਹਾਲਾਂਕਿ, ਅਜੇ ਤੱਕ ਇਸ ਬਾਰੇ ਮਸਕ ਦੀ ਕੰਪਨੀ ਨੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ। LOI ਮਿਲਣ ਤੋਂ ਬਾਅਦ, ਆਖਰੀ ਪੜਾਅ 'ਚ DoT ਦੇ ਦੂਰਸੰਚਾਰ ਸਕੱਤਰ ਨੀਰਜ ਮਿੱਤਲ ਅਤੇ ਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਦੁਆਰਾ ਇੱਕ ਪ੍ਰਵਾਨਗੀ ਦਾ ਨੋਟ ਤਿਆਰ ਕੀਤਾ ਜਾਵੇਗਾ। ਦੋਨੋ ਪਾਸੇ ਤੋਂ ਪ੍ਰਵਾਨਗੀ ਮਿਲ ਜਾਣ ਤੋਂ ਬਾਅਦ ਦੂਰਸੰਚਾਰ ਵਿਭਾਗ ਦੀ ਸੈਟੇਲਾਈਟ ਸੰਚਾਰ ਵਿੰਗ ਅਧਿਕਾਰਿਤ ਤੌਰ 'ਤੇ ਸਟਾਰਲਿੰਕ ਨੂੰ ਜ਼ਰੂਰੀ ਪ੍ਰਵਾਨਗੀ ਦੇ ਦਵੇਗੀ, ਜਿਸ ਨਾਲ ਉਹ ਭਾਰਤ 'ਚ ਆਪਣੀਆਂ ਸੇਵਾਵਾਂ ਸ਼ੁਰੂ ਕਰ ਸਕੇਗੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਟੈਲੀਕਾਮ ਸਕੱਤਰ ਨੀਰਜ ਮਿੱਤਲ ਵਾਸ਼ਿੰਗਟਨ ਡੀਸੀ ਵਿੱਚ PANIIT 2024 ਪ੍ਰੋਗਰਾਮ ਲਈ ਅਮਰੀਕਾ ਵਿੱਚ ਹਨ, ਜਦਕਿ ਮੰਤਰੀ ਅਸ਼ਵਨੀ ਵੈਸ਼ਨਵ ਦਾਵੋਸ ਵਿੱਚ ਵਿਸ਼ਵ ਆਰਥਿਕ ਫੋਰਮ ਵਿੱਚ ਹਿੱਸਾ ਲੈ ਰਹੇ ਹਨ। ਅਜਿਹੇ 'ਚ ਅਗਲੇ ਹਫਤੇ ਉਨ੍ਹਾਂ ਦੀ ਵਾਪਸੀ ਤੋਂ ਬਾਅਦ ਮਸਕ ਦੀ ਕੰਪਨੀ ਸਟਾਰਲਿੰਕ ਨੂੰ ਸਾਰੀਆਂ ਜ਼ਰੂਰੀ ਮਨਜ਼ੂਰੀਆਂ ਮਿਲ ਸਕਦੀਆਂ ਹਨ।
Apple Vision Pro ਲਾਂਚ ਡੇਟ: ਇਸ ਤੋਂ ਇਲਾਵਾ, Apple ਆਪਣੇ ਗ੍ਰਾਹਕਾਂ ਲਈ Vision Pro ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸਦੀ ਪ੍ਰੀ-ਬੁੱਕਿੰਗ ਸ਼ੁਰੂ ਹੋ ਚੁੱਕੀ ਹੈ। ਅਮਰੀਕਾ 'ਚ Apple Vision Pro ਨੂੰ 2 ਫਰਵਰੀ ਦੇ ਦਿਨ ਲਾਂਚ ਕੀਤਾ ਜਾ ਰਿਹਾ ਹੈ। ਲਾਂਚਿੰਗ ਤੋਂ ਪਹਿਲਾ ਹੀ ਕੰਪਨੀ ਨੇ Apple Vision Pro ਦੀ ਫੀਚਰਸ ਬਾਰੇ ਜਾਣਕਾਰੀ ਦੇ ਦਿੱਤੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Apple Vision Pro ਦੇ ਬਾਕਸ 'ਚ ਡਿਸਪਲੇ ਕਵਰ, ਦੋਹਰਾ ਲੂਪ ਬੈਂਡ, ਐਕਸਟਰਨਲ ਬੈਟਰੀ, ਪਾਲਿਸ਼ ਕਰਨ ਵਾਲਾ ਕੱਪੜਾ, 30W USB-C ਪਾਵਰ ਅਡਾਪਟਰ, USB-C ਚਾਰਜ ਕੇਬਲ (1.5m) ਆਦਿ ਮਿਲੇਗਾ।