ਹੈਦਰਾਬਾਦ: ਮਾਈਕ੍ਰੋਸਾਫਟ ਦਾ ਸਰਵਰ ਠੱਪ ਹੋਣ ਕਰਕੇ ਲੋਕ ਪਰੇਸ਼ਾਨ ਹਨ। ਇਸ ਕਰਕੇ ਕਈ ਵੱਡੀਆਂ ਕੰਪਨੀਆਂ 'ਚ ਕੰਮਕਾਜ਼ ਬੰਦ ਹੋ ਗਏ ਹਨ। ਫਿਲਹਾਲ, ਇਸ ਤਕਨੀਕੀ ਖਰਾਬੀ ਦਾ ਕਾਰਨ ਸਪੱਸ਼ਟ ਨਹੀਂ ਹੋਇਆ ਹੈ। ਅਜਿਹੇ 'ਚ ਹੁਣ ਐਲੋਨ ਮਸਕ ਨੇ ਤੰਜ ਕੱਸਦੇ ਹੋਏ ਇੱਕ ਮੀਮ ਸ਼ੇਅਰ ਕੀਤਾ ਹੈ। ਇਸ ਮੀਮ 'ਚ ਇੱਕ ਵਿਅਕਤੀ X ਹੈ ਅਤੇ ਥੱਲ੍ਹੇ ਹੋਰ ਵੀ ਬਹੁਤ ਸਾਰੇ ਵਿਅਕਤੀ ਖੜ੍ਹੇ ਹਨ। ਮਸਕ ਨੇ ਇਸਦੇ ਨਾਲ ਹੀ ਲਿਖਿਆ ਹੈ ਕਿ, "ਬਾਕੀ ਸਭ ਬੰਦ ਹੈ, ਇਹ ਐਪ ਅਜੇ ਵੀ ਕੰਮ ਕਰ ਰਹੀ ਹੈ।" ਇਸ ਤੋਂ ਇਲਾਵਾ, ਉਨ੍ਹਾਂ ਨੇ ਇੱਕ ਪੁਰਾਣੇ ਟਵੀਟ ਨੂੰ ਵੀ ਰੀ-ਟਵੀਟ ਕੀਤਾ ਹੈ। ਇਸ 'ਚ ਉਨ੍ਹਾਂ ਨੇ ਮਾਈਕ੍ਰੋਸਾਫਟ ਦੀ ਤੁਲਨਾ ਮੈਕਰੋਹਾਰਡ ਨਾਲ ਕੀਤੀ ਹੈ।
— Elon Musk (@elonmusk) July 19, 2024
- ਮਾਈਕ੍ਰੋਸਾਫਟ ਦਾ ਸਰਵਰ ਪੂਰੀ ਦੁਨੀਆਂ 'ਚ ਹੋਇਆ ਠੱਪ, ਕਈ ਵੱਡੀਆਂ ਕੰਪਨੀਆਂ 'ਚ ਬੰਦ ਹੋਏ ਕੰਮਕਾਜ਼ - Crowdstrike
- ਖੁਸ਼ਖਬਰੀ! ਐਮਾਜ਼ਾਨ ਦੀ ਪ੍ਰਾਈਮ ਡੇ ਸੇਲ ਸ਼ੁਰੂ ਹੋਣ 'ਚ ਕੁਝ ਹੀ ਦਿਨ ਬਾਕੀ, ਇਨ੍ਹਾਂ ਸ਼ਾਨਦਾਰ ਆਫ਼ਰਸ ਦਾ ਲੈ ਸਕੋਗੇ ਮਜ਼ਾ - Amazon Prime Day 2024 Sale
- ਸਾਵਧਾਨ! ਐਮਾਜ਼ਾਨ ਪ੍ਰਾਈਮ ਡੇ ਸੇਲ ਦੌਰਾਨ ਹੋ ਸਕਦੀ ਹੈ ਤੁਹਾਡੇ ਨਾਲ ਧੋਖਾਧੜੀ, ਇਨ੍ਹਾਂ ਲਿੰਕਸ 'ਤੇ ਭੁੱਲ ਕੇ ਵੀ ਕਲਿੱਕ ਨਾ ਕਰੋ - Amazon Prime Day Sale 2024
ਮਾਈਕ੍ਰੋਸਾਫਟ ਦੀ ਸੇਵਾ ਹੋਈ ਠੱਪ: ਅੱਜ ਕਈ ਵੱਡੀਆਂ ਕੰਪਨੀਆਂ 'ਚ ਕਰਮਚਾਰੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਕਿ ਮਾਈਕ੍ਰੋਸਾਫਟ ਦੀ ਸੇਵਾ ਠੱਪ ਹੋ ਗਈ ਹੈ। ਇਸਦੇ ਚਲਦਿਆਂ ਕੰਪਿਊਟਰ ਅਤੇ ਲੈਪਟਾਪ ਕੰਮ ਨਹੀਂ ਕਰ ਰਹੇ ਹਨ। ਇਸ ਸਮੱਸਿਆ ਦਾ ਸਾਹਮਣਾ ਲੋਕ ਅੱਜ 12 ਵਜੇ ਤੋਂ ਹੀ ਕਰ ਰਹੇ ਹਨ। ਇਸ ਤਕਨੀਕੀ ਖਰਾਬੀ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ ਹੈ। ਪਰ ਸਾਈਬਰ ਸੁਰੱਖਿਆ ਸਾਫਟਵੇਅਰ ਫਰਮ CrowdStrike ਨੇ ਬਲੂ ਸਕ੍ਰੀਨ ਦੀ ਰਿਪੋਰਟ ਕੀਤੀ ਹੈ ਅਤੇ ਕਿਹਾ ਹੈ ਕਿ ਅਜੇ ਇਸਦੀ ਜਾਂਚ ਕੀਤੀ ਜਾ ਰਹੀ ਹੈ। ਭਾਰਤ 'ਚ ਕਈ ਵੱਡੀਆਂ ਕੰਪਨੀਆਂ ਆਪਣੀਆਂ ਸੁਵਿਧਾਵਾਂ 'ਚ ਇਸ ਸਮੱਸਿਆ ਦੀ ਰਿਪੋਰਟ ਕਰ ਰਹੀਆਂ ਹਨ।