ਹੈਦਰਾਬਾਦ: X ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਪਰ ਇਸ ਐਪ ਨੂੰ ਲਗਾਤਾਰ ਕਈ ਤਕਨੀਕੀ ਖਰਾਬੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਰਕੇ ਯੂਜ਼ਰਸ ਨੂੰ ਕਾਫ਼ੀ ਪਰੇਸ਼ਾਨੀ ਹੁੰਦੀ ਹੈ। ਇਸ ਲਈ ਐਲੋਨ ਮਸਕ ਯੂਜ਼ਰਸ ਅਨੁਭਵ ਨੂੰ ਹੋਰ ਬਿਹਤਰ ਬਣਾਉਣ ਲਈ ਐਪ 'ਚ ਨਵੇਂ ਅਪਡੇਟ ਪੇਸ਼ ਕਰਦੇ ਰਹਿੰਦੇ ਹਨ। ਜਦੋ ਤੋਂ ਮਸਕ ਨੇ X ਨੂੰ ਸੰਭਾਲਿਆ ਹੈ, ਉਦੋ ਤੋਂ ਉਹ ਇਸ ਐਪ 'ਚ ਕਈ ਬਦਲਾਅ ਕਰ ਚੁੱਕੇ ਹਨ। ਹੁਣ ਮਸਕ ਆਪਣੇ X ਦਾ ਰੂਪ ਬਦਲਣ ਦੀ ਤਿਆਰੀ ਕਰ ਰਹੇ ਹਨ।
X ਦਾ ਬਦਲੇਗਾ ਰੂਪ: X ਲਈ ਇੱਕ ਨਵਾਂ ਇੰਟਰਫੇਸ ਤਿਆਰ ਕੀਤਾ ਜਾ ਰਿਹਾ ਹੈ। ਆਉਣ ਵਾਲੇ ਕੁਝ ਦਿਨਾਂ 'ਚ ਯੂਜ਼ਰਸ ਨੂੰ X ਦਾ ਨਵਾਂ ਅਵਤਾਰ ਦੇਖਣ ਨੂੰ ਮਿਲੇਗਾ, ਜਿਸ ਤੋਂ ਬਾਅਦ ਇਸ ਐਪ ਨੂੰ ਇਸਤੇਮਾਲ ਕਰਨ ਦਾ ਤਰੀਕਾ ਬਦਲ ਜਾਵੇਗਾ। ਹਾਲਾਂਕਿ, ਇਸ ਬਾਰੇ ਅਜੇ ਕੰਪਨੀ ਅਤੇ ਐਲੋਨ ਮਸਕ ਵੱਲੋ ਕੋਈ ਅਧਿਕਾਰਿਤ ਤੌਰ 'ਤੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਕਿਹਾ ਜਾ ਰਿਹਾ ਹੈ ਕਿ X ਦਾ ਨਵਾਂ ਰੂਪ ਜਲਦ ਲਾਂਚ ਹੋ ਸਕਦਾ ਹੈ।
ਟਿਪਸਟਰ ਨੇ ਦਿੱਤੀ ਜਾਣਕਾਰੀ: ਤਕਨਾਲੋਜੀ ਦੀਆਂ ਹਰ ਖਬਰਾਂ ਬਾਰੇ ਜਾਣਕਾਰੀ ਦੇਣ ਵਾਲੇ ਭਾਰਤ ਦੇ ਮਸ਼ਹੂਰ ਟਿਪਸਟਰ ਅਭਿਸ਼ੇਕ ਯਾਦਵ ਨੇ X 'ਤੇ ਇੱਕ ਟੀਜ਼ਰ ਸ਼ੇਅਰ ਕੀਤਾ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ X ਦਾ ਨਵਾਂ ਇੰਟਰਫੇਸ ਕਿਵੇਂ ਦਾ ਹੋਵੇਗਾ ਅਤੇ ਇਸ 'ਚ ਯੂਜ਼ਰਸ ਕਿਵੇਂ ਕੰਮ ਕਰਨਗੇ।
- iOS ਯੂਜ਼ਰਸ ਦਾ ਵਟਸਐਪ ਹੋਇਆ ਗ੍ਰੀਨ, ਲੋਕਾਂ ਨੂੰ ਨਹੀਂ ਆ ਰਿਹਾ ਪਸੰਦ, X 'ਤੇ ਲਗਾਤਾਰ ਕਰ ਰਹੇ ਨੇ ਸ਼ਿਕਾਇਤਾਂ - WhatsApp Latest News
- Realme Narzo 70 5G ਸੀਰੀਜ਼ ਦੀ ਅੱਜ ਪਹਿਲੀ ਸੇਲ ਹੋਵੇਗੀ ਲਾਈਵ, ਮਿਲਣਗੇ ਸ਼ਾਨਦਾਰ ਆਫ਼ਰਸ - Realme narzo 70 5G First Sale
- ਐਪਲ ਨੇ ਐਪ ਸਟੋਰ ਤੋਂ ਹਟਾਏ ਤਿੰਨ ਐਪ, AI ਦੀ ਮਦਦ ਨਾਲ ਬਣਾ ਰਹੇ ਸੀ ਨਿਊਡ ਤਸਵੀਰਾਂ - Apple Latest News
ਬਦਲਾਅ ਤੋਂ ਬਾਅਦ ਇਸ ਤਰ੍ਹਾਂ ਕੰਮ ਕਰੇਗਾ X: X ਦੇ ਨਵੇਂ ਇੰਟਰਫੇਸ 'ਚ ਯੂਜ਼ਰਸ ਨੂੰ ਆਪਣੀ ਸਕ੍ਰੀਨ 'ਤੇ ਲੰਬੇ ਸਮੇਂ ਤੱਕ ਪ੍ਰੈੱਸ ਕਰਕੇ ਸਵਾਈਪ ਕਰਨਾ ਹੋਵੇਗਾ, ਜਿਸ ਤੋਂ ਬਾਅਦ ਸਕ੍ਰੀਨ ਦੇ ਸੱਜੇ ਪਾਸੇ ਇੱਕ ਪਾਪ-ਅੱਪ ਨਿਕਲ ਕੇ ਸਾਹਮਣੇ ਆਵੇਗਾ। ਇਸ 'ਚ ਬਹੁਤ ਸਾਰੇ ਆਪਸ਼ਨ ਨਜ਼ਰ ਆਉਣਗੇ। ਇਨ੍ਹਾਂ ਆਪਸ਼ਨਾਂ 'ਚ ਲਾਈਕ, ਰੀਪੋਸਟ, ਰਿਪਲਾਈ, ਸ਼ੇਅਰ, ਬੁੱਕਮਾਰਕ ਅਤੇ ਮੋਰ ਐਕਸ਼ਨ ਦਾ ਇੱਕ ਮੀਨੂ ਆਈਕਨ ਦਿਖਾਈ ਦੇਵੇਗਾ। ਯੂਜ਼ਰਸ ਨੂੰ ਪਹਿਲੇ ਚਾਰ ਆਪਸ਼ਨ ਲਈ ਕਵਿੱਕ ਰਿਏਕਸ਼ਨ ਫੀਚਰ ਮਿਲ ਜਾਵੇਗਾ, ਪਰ ਹੋਰਨਾਂ ਆਪਸ਼ਨਾਂ ਨੂੰ ਚੁਣਨ ਲਈ ਯੂਜ਼ਰਸ ਨੂੰ ਮੋਰ ਐਕਸ਼ਨ ਵਾਲੇ ਤਿੰਨ ਵਰਟੀਕਲ ਡਾਟਸ ਦੇ ਆਈਕਨ 'ਤੇ ਕਲਿੱਕ ਕਰਕੇ ਦੇਖਣਾ ਹੋਵੇਗਾ। ਇਨ੍ਹਾਂ ਸਾਰੀਆਂ ਆਪਸ਼ਨਾਂ ਦੇ ਨਾਲ ਪਾਪ-ਅੱਪ ਦੇ ਸੱਜੇ ਪਾਸੇ ਇੱਕ ਕ੍ਰਾਸ ਦਾ ਆਪਸ਼ਨ ਵੀ ਦਿਖਾਈ ਦੇਵੇਗਾ। ਜੇਕਰ ਯੂਜ਼ਰਸ ਨੂੰ ਕੋਈ ਵੀ ਆਪਸ਼ਨ ਨਹੀਂ ਚੁਣਨਾ ਹੈ, ਤਾਂ ਉਹ ਕ੍ਰਾਸ ਦੇ ਆਪਸ਼ਨ 'ਤੇ ਕਲਿੱਕ ਕਰਕੇ ਉਸ ਪਾਪ-ਅੱਪ ਨੂੰ ਬੰਦ ਕਰ ਸਕਦੇ ਹਨ।