ਹੈਦਰਾਬਾਦ: X ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਮਸਕ ਐਪ 'ਚ ਕਈ ਨਵੇਂ ਬਦਲਾਅ ਕਰਦੇ ਰਹਿੰਦੇ ਹਨ। ਹੁਣ ਇੱਕ ਵਾਰ ਫਿਰ ਐਲੋਨ ਮਸਕ ਸੋਸ਼ਲ ਮੀਡੀਆ ਪਲੇਟਫਾਰਮ X 'ਚ ਕੁਝ ਬਦਲਾਅ ਕਰਨ ਦੀ ਯੋਜਨਾ ਬਣਾ ਰਹੇ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਮਸਕ ਨੇ ਇੱਕ ਕਾਨਫਰੰਸ 'ਚ ਇਨ੍ਹਾਂ ਬਦਲਾਅ ਬਾਰੇ ਸੰਕੇਤ ਦਿੰਦੇ ਹੋਏ ਕਿਹਾ ਹੈ ਕਿ ਯੂਜ਼ਰਸ ਨੂੰ ਹੁਣ X ਦੀ ਫੀਡ ਤੋਂ ਲਾਈਕ ਅਤੇ ਰਿਪੋਸਟ ਕਾਊਂਟ ਨਜ਼ਰ ਨਹੀਂ ਆਉਣਗੇ। ਜਦੋ ਤੋਂ ਮਸਕ ਨੇ X ਨੂੰ ਖਰੀਦਿਆ ਹੈ, ਉਹ ਲਗਾਤਾਰ ਇਸ ਐਪ 'ਚ ਕਈ ਬਦਲਾਅ ਕਰ ਚੁੱਕੇ ਹਨ।
ਮਸਕ X 'ਚ ਕਰ ਚੁੱਕੇ ਨੇ ਕਈ ਬਦਲਾਅ: ਮਸਕ ਨੇ ਜਦੋ ਤੋਂ X ਨੂੰ ਖਰੀਦਿਆ ਹੈ, ਉਦੋ ਤੋਂ ਉਹ ਇਸ ਐਪ 'ਚ ਕਈ ਬਦਲਾਅ ਕਰ ਚੁੱਕੇ ਹਨ। ਇਨ੍ਹਾਂ ਬਦਲਾਅ 'ਚ ਪਲੇਟਫਾਰਮ ਦਾ ਲੋਗੋ ਅਤੇ ਬਲੂ ਕਲਰ ਨੂੰ ਬਦਲਣਾ ਸ਼ਾਮਲ ਹੈ। ਇਸਦੇ ਨਾਲ ਹੀ, ਮਸਕ ਨੇ X 'ਤੇ ਸ਼ੇਅਰ ਹੋਣ ਵਾਲੇ ਨਿਊਜ਼ ਆਰਟੀਕਲ ਲਿੰਕ ਤੋਂ ਹੈੱਡਲਾਈਨ ਹਟਾ ਦਿੱਤੇ ਸੀ। ਹੁਣ ਐਲੋਨ ਮਸਕ ਹਰ ਪੋਸਟ ਤੋਂ ਲਾਈਕ ਅਤੇ ਰਿਪੋਸਟ ਕਾਊਂਟ ਨੂੰ ਹਟਾਉਣ ਦੀ ਯੋਜਨਾ ਬਣਾ ਰਹੇ ਹਨ।
X ਰਾਹੀ ਕਰ ਸਕੋਗੇ ਭੁਗਤਾਨ: ਐਲੋਨ ਮਸਕ ਨੇ ਦੱਸਿਆ ਕਿ ਜਲਦ ਹੀ ਯੂਜ਼ਰਸ X ਤੋਂ ਭੁਗਤਾਨ ਕਰ ਸਕਣਗੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਨਿਊਯਾਰਕ 'ਚ ਪੈਸਾ ਟ੍ਰਾਂਸਫ਼ਰ ਕਰਨ ਦੀ ਸੁਵਿਧਾ ਲਈ ਲਾਇਸੈਂਸ ਮਿਲ ਚੁੱਕਾ ਹੈ। ਜਲਦ ਹੀ X 'ਤੇ ਇਹ ਫੀਚਰ ਹੋਰਨਾਂ ਖੇਤਰਾਂ 'ਚ ਵੀ ਉਪਲਬਧ ਹੋ ਸਕਦਾ ਹੈ।
Xmail ਨੂੰ ਸ਼ੁਰੂ ਕਰਨ 'ਤੇ ਵੀ ਚੱਲ ਰਹੀ ਹੈ ਚਰਚਾ: ਇਸ ਤੋਂ ਪਹਿਲਾ ਪਿਛਲੇ ਮਹੀਨੇ ਮਸਕ ਨੇ X 'ਤੇ ਇੱਕ ਪੋਸਟ ਦੇ ਜਵਾਬ 'ਚ ਕਿਹਾ ਸੀ ਕਿ ਜਲਦ ਹੀ ਉਹ ਜੀਮੇਲ ਨੂੰ ਟੱਕਰ ਦੇਣ ਲਈ Xmail ਸ਼ੁਰੂ ਕਰ ਸਕਦੇ ਹਨ। ਇਸ ਤੋਂ ਬਾਅਦ ਚਰਚਾ ਸ਼ੁਰੂ ਹੋ ਗਈ ਸੀ ਕਿ ਮਸਕ ਮੇਲ ਸਰਵਿਸ ਸ਼ੁਰੂ ਕਰ ਸਕਦੇ ਹਨ। ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਮਸਕ ਜਲਦ ਹੀ Xmail ਦੀ ਸੁਵਿਧਾ ਨੂੰ ਵੀ ਸ਼ੁਰੂ ਕਰ ਸਕਦੇ ਹਨ।