ਹੈਦਰਾਬਾਦ: ਫੇਸਬੁੱਕ ਮੈਸੇਂਜਰ ਮਸ਼ਹੂਰ ਚੈਟਿੰਗ ਪਲੇਟਫਾਰਮ ਹੈ। ਯੂਜ਼ਰਸ ਦਾ ਅਨੁਭਵ ਵਧਾਉਣ ਲਈ ਮੈਟਾ ਆਪਣੀਆਂ ਐਪਾਂ 'ਚ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਨੇ ਫੇਸਬੁੱਕ ਮੈਸੇਂਜਰ 'ਚ ਇੱਕ ਫੀਚਰ ਪੇਸ਼ ਕਰ ਦਿੱਤਾ ਹੈ। ਇਸ ਫੀਚਰ ਦਾ ਨਾਮ ਐਡਿਟਰ ਫੀਚਰ ਹੈ। ਇਸ ਫੀਚਰ ਦੀ ਮਦਦ ਨਾਲ ਗਲਤ ਭੇਜੇ ਗਏ ਮੈਸੇਜ ਨੂੰ ਤੁਸੀਂ 15 ਮਿੰਟ ਦੇ ਅੰਦਰ ਐਡਿਟ ਕਰ ਸਕਦੇ ਹੋ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਮੈਸੇਜ ਐਡਿਟ ਕਰਨ ਦਾ ਫੀਚਰ ਵਟਸਐਪ ਯੂਜ਼ਰਸ ਨੂੰ ਪਹਿਲਾ ਹੀ ਮਿਲ ਚੁੱਕਾ ਹੈ।
ਫੇਸਬੁੱਕ ਮੈਸੇਂਜਰ 'ਚ ਆਇਆ ਐਡਿਟਰ ਫੀਚਰ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਟਸਐਪ ਅਤੇ ਟੈਲੀਗ੍ਰਾਮ 'ਚ ਪਹਿਲਾ ਤੋਂ ਹੀ ਮੈਸੇਜਾਂ ਨੂੰ ਐਡਿਟ ਕਰਨ ਦਾ ਫੀਚਰ ਮਿਲਦਾ ਹੈ, ਪਰ ਹੁਣ ਕੰਪਨੀ ਨੇ ਫੇਸਬੁੱਕ ਮੈਸੇਂਜਰ 'ਚ ਵੀ ਇਸ ਫੀਚਰ ਨੂੰ ਪੇਸ਼ ਕਰ ਦਿੱਤਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ 15 ਮਿੰਟ ਦੇ ਅੰਦਰ ਮੈਸੇਜਾਂ ਨੂੰ ਐਡਿਟ ਕਰ ਸਕੋਗੇ। ਇਹ ਫੀਚਰ ਐਂਡਰਾਈਡ ਅਤੇ IOS ਯੂਜ਼ਰਸ ਲਈ ਪੇਸ਼ ਕੀਤਾ ਗਿਆ ਹੈ। ਜੇਕਰ ਤੁਸੀਂ ਇਸ ਫੀਚਰ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ, ਤਾਂ ਨਵੇਂ ਵਰਜ਼ਨ ਨੂੰ ਡਾਊਨਲੋਡ ਕਰ ਸਕਦੇ ਹੋ।
ਇਸ ਤਰ੍ਹਾਂ ਕਰ ਸਕੋਗੇ ਮੈਸੇਜਾਂ ਨੂੰ ਐਡਿਟ: ਮੈਸੇਜਾਂ ਨੂੰ ਐਡਿਟ ਕਰਨ ਲਈ ਸਭ ਤੋਂ ਪਹਿਲਾ ਮੈਸੇਂਜਰ ਐਪ ਨੂੰ ਖੋਲ੍ਹੋ ਅਤੇ ਮੈਸੇਜ ਵਾਲੇ ਸੈਕਸ਼ਨ 'ਤੇ ਚਲੇ ਜਾਓ। ਇਸ ਤੋਂ ਬਾਅਦ ਕਿਸੇ ਦੀ ਵੀ ਚੈਟ ਨੂੰ ਖੋਲ੍ਹ ਲਓ। ਹੁਣ ਜਿਸ ਮੈਸੇਜ ਨੂੰ ਤੁਸੀਂ ਐਡਿਟ ਕਰਨਾ ਹੈ, ਉਸ ਨੂੰ ਲੰਬੇ ਸਮੇਂ ਤੱਕ ਪ੍ਰੈੱਸ ਕਰੋ। ਫਿਰ ਤੁਹਾਨੂੰ ਐਡਿਟ ਦਾ ਆਪਸ਼ਨ ਨਜ਼ਰ ਆ ਜਾਵੇਗਾ। ਇਸ ਆਪਸ਼ਨ ਰਾਹੀ ਤੁਸੀਂ ਕਿਸੇ ਵੀ ਮੈਸੇਜ ਨੂੰ 15 ਮਿੰਟ ਤੱਕ 5 ਵਾਰ ਐਡਿਟ ਕਰ ਸਕੋਗੇ।