ਹੈਦਰਾਬਾਦ: ਇਸ ਸਾਲ ਜੀਓ, ਏਅਰਟਲ ਅਤੇ ਵੋਡਾਫੋਨ ਆਈਡੀਆ ਨੇ ਆਪਣੇ ਰਿਚਾਰਜ ਪਲੈਨ ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਸੀ, ਜਿਸ ਕਰਕੇ ਲੋਕ BSNL ਦਾ ਇਸਤੇਮਾਲ ਕਰਨ ਲੱਗੇ ਸੀ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਨੂੰ ਖੁਸ਼ ਕਰਨ ਲਈ ਆਏ ਦਿਨ ਨਵੇਂ ਪਲੈਨ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਫ੍ਰੀ ਇੰਟਰਨੈੱਟ ਦੀ ਪੇਸ਼ਕਸ਼ ਕਰ ਰਹੀ ਹੈ। ਦੱਸ ਦੇਈਏ ਕਿ ਫ੍ਰੀ ਇੰਟਰਨੈੱਟ ਫੈਸਟੀਵਲ ਦੇ ਤੌਰ 'ਤੇ ਦਿੱਤਾ ਜਾ ਰਿਹਾ ਹੈ, ਜੋ ਕਿ 31 ਦਸੰਬਰ ਤੱਕ ਉਪਲਬਧ ਹੈ। ਇਸ ਤੋਂ ਇਲਾਵਾ, BSNL ਆਪਣੇ ਯੂਜ਼ਰਸ ਲਈ ਦੋ ਫਾਈਬਰ ਬ੍ਰਾਂਡਬੈਂਡ ਪਲੈਨਸ ਵੀ ਪੇਸ਼ ਕਰ ਰਿਹਾ ਹੈ। ਇਨ੍ਹਾਂ ਦੋਨਾਂ ਪਲੈਨਸ ਦੀ ਕੀਮਤ 500 ਤੋਂ ਘੱਟ ਹੈ।
ਫ੍ਰੀ ਇੰਟਰਨੈੱਟ ਪਾਉਣ ਲਈ ਸ਼ਰਤ
BSNL ਆਪਣੇ ਫਾਈਬਰ ਵੇਸਿਕ ਨਿਓ ਅਤੇ ਫਾਈਬਰ ਬੇਸਿਕ ਬ੍ਰਾਂਡਬੈਂਡ ਪਲੈਨ ਦੇ ਨਾਲ ਇੱਕ ਮਹੀਨੇ ਲਈ ਫ੍ਰੀ ਇੰਟਰਨੈੱਟ ਆਫ਼ਰ ਕਰ ਰਿਹਾ ਹੈ। ਪਰ ਇਸਦੀ ਇੱਕ ਸ਼ਰਤ ਵੀ ਹੈ। ਸ਼ਰਤ ਹੈ ਕਿ ਤੁਹਾਨੂੰ ਘੱਟ ਤੋਂ ਘੱਟ ਇਹ ਪਲੈਨ 3 ਮਹੀਨਿਆਂ ਲਈ ਲੈਣਾ ਹੋਵੇਗਾ। BSNL ਦਾ ਇਹ ਤਿਉਹਾਰੀ ਆਫ਼ਰ 31 ਦਸੰਬਰ ਤੱਕ ਉਪਲਬਧ ਹੈ। ਜੇਕਰ ਤੁਹਾਨੂੰ ਇਸ ਆਫ਼ਰ ਦਾ ਫਾਇਦਾ ਲੈਣਾ ਹੈ ਤਾਂ 31 ਦਸੰਬਰ ਤੋਂ ਪਹਿਲਾ ਇਨ੍ਹਾਂ ਪਲੈਨਸ ਨਾਲ ਰਿਚਾਰਜ ਕਰਵਾ ਲਓ।
BSNL ਦੇ ਫਾਈਬਰ ਬੇਸਿਕ ਨਿਓ ਪਲੈਨ ਦੇ ਫਾਇਦੇ
BSNL ਸਿਰਫ਼ 449 ਰੁਪਏ 'ਚ ਇਹ ਪਲੈਨ ਦੇ ਰਿਹਾ ਹੈ। ਇਸ 'ਚ ਯੂਜ਼ਰਸ ਨੂੰ 30Mbps ਦੀ ਸਪੀਡ ਦੇ ਨਾਲ ਇੱਕ ਮਹੀਨੇ ਲਈ 3300GB ਡਾਟਾ ਮਿਲੇਗਾ। ਰੋਜ਼ਾਨਾ ਦੇ ਹਿਸਾਬ ਨਾਲ ਤੁਹਾਨੂੰ 100GB ਤੋਂ ਜ਼ਿਆਦਾ ਡਾਟਾ ਮਿਲੇਗਾ। ਪੂਰਾ ਡਾਟਾ ਖਤਮ ਹੋਣ ਤੋਂ ਬਾਅਦ ਇੰਟਰਨੈੱਟ ਸਪੀਡ ਘੱਟ ਕੇ 4Mbps ਹੋ ਜਾਵੇਗੀ। ਇਸਦੇ ਨਾਲ ਹੀ ਪਲੈਨ 'ਚ ਤੁਹਾਨੂੰ ਅਨਲਿਮਟਿਡ ਕਾਲ ਅਤੇ STD ਕਾਲ ਦਾ ਲਾਭ ਵੀ ਮਿਲੇਗਾ। ਜੇਕਰ ਤੁਸੀਂ ਇਸ ਪਲੈਨ ਨੂੰ 3 ਮਹੀਨੇ ਲਈ ਰਿਚਾਰਜ ਕਰਵਾਉਂਦੇ ਹੋ ਤਾਂ ਤੁਹਾਨੂੰ 50 ਰੁਪਏ ਦੀ ਛੋਟ ਵੀ ਮਿਲੇਗੀ।
BSNL ਦੇ ਫਾਈਬਰ ਬੇਸਿਕ ਪਲੈਨ ਦੇ ਫਾਇਦੇ
ਇਹ ਪਲੈਨ 499 ਰੁਪਏ 'ਚ ਆਉਂਦਾ ਹੈ। ਇਸ ਪਲੈਨ 'ਚ 50Mbps ਡਾਟਾ ਸਪੀਡ ਮਿਲਦੀ ਹੈ। ਇਹ ਪਲੈਨ 3300GB ਮਹੀਨਾਵਰ ਡਾਟਾ ਦੀ ਪੇਸ਼ਕਸ਼ ਕਰਦਾ ਹੈ। ਇਸ ਪਲੈਨ 'ਚ ਯੂਜ਼ਰਸ ਨੂੰ ਭਾਰਤ 'ਚ ਕਿਸੇ ਵੀ ਨੈੱਟਵਰਕ 'ਤੇ ਫ੍ਰੀ 'ਚ ਅਨਲਿਮਟਿਡ ਕਾਲ ਦਾ ਫਾਇਦਾ ਮਿਲੇਗਾ। ਜੇਕਰ ਤੁਸੀਂ ਇਸ ਪਲੈਨ ਨੂੰ 3 ਮਹੀਨੇ ਲਈ ਰਿਚਾਰਜ ਕਰਵਾਉਦੇ ਹੋ ਤਾਂ ਤੁਹਾਨੂੰ 100 ਰੁਪਏ ਦੀ ਛੋਟ ਮਿਲੇਗੀ।
ਇਹ ਵੀ ਪੜ੍ਹੋ:-