ETV Bharat / technology

ਔਨਲਾਈਨ ਸ਼ਾਪਿੰਗ ਕਰਨ ਵਾਲੇ ਹੋ ਜਾਣ ਸਾਵਧਾਨ, ਤੁਹਾਡਾ ਬੈਂਕ ਅਕਾਊਂਟ ਹੋ ਸਕਦੈ ਖਾਲੀ - Amazon Prime Day Sale Alert

author img

By ETV Bharat Tech Team

Published : Jul 10, 2024, 10:07 AM IST

Amazon Prime Day Sale Alert: ਐਮਾਜ਼ਾਨ ਪ੍ਰਾਈਮ ਡੇ ਸੇਲ ਸ਼ੁਰੂ ਹੋਣ 'ਚ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਇਸ ਸੇਲ 'ਚ ਕਈ ਚੀਜ਼ਾਂ 'ਤੇ ਭਾਰੀ ਡਿਸਕਾਊਂਟ ਮਿਲੇਗਾ, ਜਿਸਦੇ ਚਲਦਿਆਂ ਕਈ ਲੋਕ ਇਸ ਸੇਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪਰ ਇਸ ਦੌਰਾਨ ਲੋਕਾਂ ਨੂੰ ਸਾਵਧਾਨ ਰਹਿਣ ਦੀ ਵੀ ਲੋੜ ਹੈ, ਕਿਉਕਿ ਸਾਈਬਰ ਅਪਰਾਧੀ ਯੂਜ਼ਰਸ ਨੂੰ ਨਕਲੀ ਵੈੱਬਸਾਈਟਾਂ ਦੇ ਰਾਹੀ ਠੱਗਣ ਦੀ ਕੋਸ਼ਿਸ਼ ਕਰ ਸਕਦੇ ਹਨ।

Amazon Prime Day Sale Alert
Amazon Prime Day Sale Alert (Twitter)

ਹੈਦਰਾਬਾਦ: ਐਮਾਜ਼ਾਨ ਪ੍ਰਾਈਮ ਡੇ ਸੇਲ ਦਾ ਯੂਜ਼ਰਸ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਇਸ ਸੇਲ 'ਚ ਲੋਕ ਕਈ ਚੀਜ਼ਾਂ ਨੂੰ ਭਾਰੀ ਡਿਸਕਾਊਂਟ ਦੇ ਨਾਲ ਖਰੀਦਣ ਦਾ ਮੌਕਾ ਪਾ ਸਕਦੇ ਹਨ। ਪਰ ਐਮਾਜ਼ਾਨ ਪ੍ਰਾਈਮ ਡੇ ਸੇਲ ਨੂੰ ਲੈ ਕੇ ਹੁਣ ਇੱਕ ਰਿਪੋਰਟ ਸਾਹਮਣੇ ਆਈ ਹੈ, ਜਿਸ 'ਚ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਸਾਈਬਰ ਅਪਰਾਧੀ ਐਮਾਜ਼ਾਨ ਸੇਲ ਦੌਰਾਨ ਯੂਜ਼ਰਸ ਨੂੰ ਆਪਣਾ ਸ਼ਿਕਾਰ ਬਣਾ ਸਕਦੇ ਹਨ। ਅਜਿਹਾ ਕਰਨ ਲਈ ਸਾਈਬਰ ਅਪਰਾਧੀ ਨਕਲੀ ਵੈੱਬਸਾਈਟ ਬਣਾਉਦੇ ਹਨ, ਤਾਂਕਿ ਯੂਜ਼ਰਸ ਇਸ ਸਾਈਟ 'ਤੇ ਆਉਣ।

ਲੋਕਾਂ ਨੂੰ ਸ਼ਿਕਾਰ ਬਣਾ ਰਹੇ ਸਾਈਬਰ ਅਪਰਾਧੀ: ਸਾਈਬਰ ਅਪਰਾਧੀ ਐਮਾਜ਼ਾਨ ਸੇਲ 'ਚ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਸਕਦੇ ਹਨ। ਇਸ 'ਚ ਉਹ ਲੋਕਾਂ ਨੂੰ ਭਾਰੀ ਡਿਸਕਾਊਂਟ ਅਤੇ ਸ਼ਾਨਦਾਰ ਆਫ਼ਰਸ ਦਿਖਾ ਕੇ ਆਪਣੇ ਵੱਲ ਆਕਰਸ਼ਿਤ ਕਰ ਸਕਦੇ ਹਨ। ਇਹ ਲੋਕ ਠੱਗੀ ਕਰਨ ਲਈ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਹਨ। ਯੂਜ਼ਰਸ ਬਾਰੇ ਜਾਣਕਾਰੀ ਹਾਸਿਲ ਕਰਕੇ ਅਸਲੀ ਦਿਖਣ ਵਾਲੇ ਨਕਲੀ ਮੈਸੇਜ ਲੋਕਾਂ ਨੂੰ ਭੇਜੇ ਦਿੰਦੇ ਹਨ, ਜਿਸ 'ਚ ਨਕਲੀ ਆਫ਼ਰਸ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਸਾਈਬਰ ਠੱਗ ਇਨ੍ਹਾਂ ਮੈਸੇਜਾਂ 'ਚ ਵਾਈਰਸ ਵਾਲੇ ਲਿੰਕਸ ਵੀ ਦਿੰਦੇ ਹਨ, ਜਿਸਦੀ ਮਦਦ ਨਾਲ ਲੋਕਾਂ ਦੇ ਅਕਾਊਂਟ ਦਾ ਯੂਜ਼ਰਨੇਮ, ਪਾਸਵਰਡ ਅਤੇ ਭੁਗਤਾਨ ਡਿਟੇਲ ਹੈਂਕਰਸ ਕੋਲ੍ਹ ਪਹੁੰਚ ਜਾਂਦੀ ਹੈ। ਇਸ ਤਰ੍ਹਾਂ ਦੇ ਕਈ ਠੱਗੀ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।

ਔਨਲਾਈਨ ਸ਼ਾਪਿੰਗ ਕਰਦੇ ਸਮੇਂ ਇਨ੍ਹਾਂ ਗੱਲ੍ਹਾਂ ਦਾ ਰੱਖੋ ਧਿਆਨ: ਸਾਈਬਰ ਠੱਗੀ ਤੋਂ ਬਚਣ ਲਈ ਲੋਕਾਂ ਨੂੰ ਸਾਵਧਾਨ ਰਹਿਣਾ ਹੋਵੇਗਾ। ਜੇਕਰ ਤੁਸੀਂ ਬਿਨ੍ਹਾਂ ਡਰ ਦੇ ਐਮਾਜ਼ਾਨ ਸੇਲ ਦਾ ਲਾਭ ਉਠਾਉਣਾ ਚਾਹੁੰਦੇ ਹੋ ਅਤੇ ਠੱਗੀ ਤੋਂ ਬਚਣਾ ਚਾਹੁੰਦੇ ਹੋ, ਤਾਂ ਹੇਠਾਂ ਦਿੱਤੀਆਂ ਕੁਝ ਗੱਲ੍ਹਾਂ ਦਾ ਧਿਆਨ ਰੱਖੋ:-

  1. ਕਿਸੇ ਵੀ ਔਨਲਾਈਨ ਪਲੇਟਫਾਰਮ ਤੋਂ ਸ਼ਾਪਿੰਗ ਕਰਦੇ ਸਮੇਂ ਉਸਦਾ URL ਜ਼ਰੂਰ ਚੈੱਕ ਕਰੋ। ਇਸ ਗੱਲ ਦਾ ਧਿਆਨ ਰੱਖੋ ਕਿ URL ਦੀ ਸ਼ੁਰੂਆਤ http ਤੋਂ ਹੋ ਰਹੀ ਹੈ ਜਾਂ ਨਹੀਂ।
  2. ਆਪਣੇ ਅਕਾਊਂਟ ਲਈ ਮਜ਼ਬੂਤ ਪਾਸਵਰਡ ਬਣਾਓ।
  3. ਅਕਾਊਂਟ ਦੀ ਡਿਟੇਲ ਕਿਸੇ ਨਾਲ ਵੀ ਸ਼ੇਅਰ ਨਾ ਕਰੋ।
  4. ਇਮੇਲ 'ਤੇ ਕਿਸੇ ਵੀ ਅਣਜਾਣ ਲਿੰਕ 'ਤੇ ਕਲਿੱਕ ਨਾ ਕਰੋ।

ਐਮਾਜ਼ਾਨ ਪ੍ਰਾਈਮ ਡੇ ਸੇਲ ਦੀ ਤਰੀਕ: ਐਮਾਜ਼ਾਨ ਪ੍ਰਾਈਮ ਡੇ ਸੇਲ ਭਾਰਤ 'ਚ 20 ਅਤੇ 21 ਜੁਲਾਈ ਨੂੰ ਲਾਈਵ ਹੋਵੇਗੀ, ਜਦਕਿ ਅਮਰੀਕਾ 'ਚ ਇਹ ਸੇਲ 16 ਅਤੇ 17 ਜੁਲਾਈ ਨੂੰ ਹੋ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.