ਹੈਦਰਾਬਾਦ: ਲੰਬੇ ਇੰਤਜ਼ਾਰ ਤੋਂ ਬਾਅਦ Apple ਨੇ ਆਪਣੇ ਸਾਲਾਨਾ ਵੱਡੇ ਇਵੈਂਟ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਇਸ ਇਵੈਂਟ ਦਾ ਨਾਮ Apple WWDC 2024 ਹੈ। ਇਹ ਇਵੈਂਟ 10 ਜੂਨ ਤੋਂ 14 ਜੂਨ ਤੱਕ ਆਯੋਜਿਤ ਕੀਤਾ ਜਾਵੇਗਾ। Apple WWDC 2024 ਇਵੈਂਟ ਦੌਰਾਨ ਕੰਪਨੀ ਕਈ ਵੱਡੇ ਖੁਲਾਸੇ ਕਰ ਸਕਦੀ ਹੈ। ਐਪਲ ਨੇ ਆਪਣੀ ਪ੍ਰੈੱਸ ਰਿਲੀਜ਼ 'ਚ ਕਿਹਾ ਹੈ ਕਿ ਉਹ 10 ਤੋਂ 14 ਜੂਨ ਤੱਕ ਆਪਣੇ Apple WWDC 2024 ਇਵੈਂਟ ਨੂੰ ਆਨਲਾਈਨ ਆਯੋਜਿਤ ਕਰੇਗਾ। ਇਹ ਇਵੈਂਟ ਡਿਵੈਲਪਰਾਂ ਅਤੇ ਵਿਦਿਆਰਥੀਆਂ ਨੂੰ ਨਿੱਜੀ ਅਨੁਭਵ ਦੇਣ ਲਈ ਐਪਲ ਪਾਰਕ 'ਚ ਆਯੋਜਿਤ ਕੀਤਾ ਜਾਵੇਗਾ।
Apple WWDC 2024 ਇਵੈਂਟ 'ਚ ਕੀ ਹੋਵੇਗਾ ਖਾਸ?: ਇਸ ਇਵੈਂਟ 'ਚ ਕਈ ਖਾਸ ਅਪਡੇਟ ਸਾਹਮਣੇ ਆਉਣਗੇ। ਐਪਲ ਕਾਫ਼ੀ ਸਮੇਂ ਤੋਂ AI 'ਤੇ ਕੰਮ ਕਰ ਰਿਹਾ ਹੈ। ਸੀਈਓ ਟਿਮ ਕੁੱਕ ਨੇ ਇੱਕ ਤੋਂ ਵੱਧ ਮੌਕਿਆਂ 'ਤੇ AI ਲਈ ਐਪਲ ਦੀਆਂ ਯੋਜਨਾਵਾਂ ਬਾਰੇ ਗੱਲ ਕੀਤੀ ਹੈ। ਕੰਪਨੀ ਕਈ ਜਨਰੇਟਿਵ AI ਭੂਮਿਕਾਵਾਂ ਲਈ ਭਰਤੀ ਕਰ ਰਹੀ ਹੈ ਅਤੇ ਹਰ ਖੇਤਰ ਵਿੱਚ ਆਪਣੇ ਵਿਕਾਸ ਨੂੰ ਤੇਜ਼ ਕਰਨ ਲਈ ਹਾਲ ਹੀ ਵਿੱਚ ਇੱਕ ਸਟਾਰਟਅੱਪ, ਡਾਰਵਿਨਏਆਈ ਨੂੰ ਵੀ ਹਾਸਲ ਕੀਤਾ ਹੈ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਇਵੈਂਟ 'ਚ AI ਬਾਰੇ ਗੱਲ ਕੀਤੀ ਜਾ ਸਕਦੀ ਹੈ। ਕੰਪਨੀ ਨੇ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਇਸ ਤੋਂ ਇਲਾਵਾ, ਐਪਲ ਇਸ ਇਵੈਂਟ 'ਚ iOS 18, iPadOS 18, watchOS ਲਈ ਅਪਡੇਟ ਅਤੇ ਨਵੇਂ macOS ਵਰਜ਼ਨ ਨੂੰ ਪੇਸ਼ ਕਰ ਸਕਦੀ ਹੈ।
WWDC 2024 ਇਵੈਂਟ 'ਚ iOS, iPadOS, macOS, watchOS, tvOS ਅਤੇ VisionOS 'ਤੇ ਵੀ ਖੁਲਾਸਾ ਹੋ ਸਕਦਾ ਹੈ। ਡਿਵੈਲਪਰਾਂ ਨੂੰ ਉਨ੍ਹਾਂ ਦੇ ਐਪਾਂ ਅਤੇ ਗੇਮ ਨੂੰ ਬਿਹਤਰ ਬਣਾਉਣ 'ਚ ਮਦਦ ਕਰਨ ਲਈ ਐਪਲ ਨਵੇਂ ਟੂਲ, ਫ੍ਰੇਮਵਰਕ ਅਤੇ ਸੁਵਿਧਾਵਾਂ ਨੂੰ ਪੇਸ਼ ਕਰੇਗਾ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਐਪਲ ਆਪਣੇ GenAI ਫੀਚਰਸ ਨੂੰ ਵਿਕਸਿਤ ਕਰ ਰਿਹਾ ਹੈ। ਇਸ ਤੋਂ ਇਲਾਵਾ, iOS 18 ਲਈ ਨਵੇਂ ਅਪਡੇਟ ਦੇਖਣ ਨੂੰ ਮਿਲ ਸਕਦੇ ਹਨ।