ਹੈਦਰਾਬਾਦ: ਫਲਿੱਪਕਾਰਟ ਤੋਂ ਬਾਅਦ ਹੁਣ ਐਮਾਜ਼ਾਨ ਨੇ ਵੀ ਆਪਣੀ ਸੇਲ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਐਮਾਜ਼ਾਨ ਦੀ Great Indian Festival Sale 27 ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ ਐਮਾਜ਼ਾਨ ਪ੍ਰਾਈਮ ਮੈਬਰਾਂ ਲਈ ਸੇਲ 26 ਸਤੰਬਰ ਨੂੰ ਸ਼ੁਰੂ ਹੋ ਰਹੀ ਹੈ। ਫਿਲਹਾਲ, ਐਮਾਜ਼ਾਨ ਨੇ ਇਸ ਸੇਲ ਦੀ ਆਖਰੀ ਤਰੀਕ ਦਾ ਐਲਾਨ ਨਹੀਂ ਕੀਤਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਸੇਲ ਅਕਤੂਬਰ ਤੱਕ ਚੱਲੇਗੀ।
Amazon Great Indian Festival Sale 'ਚ ਮਿਲਣ ਵਾਲੇ ਬੈਂਕ ਆਫ਼ਰਸ: ਐਮਾਜ਼ਾਨ ਦੀ ਇਸ ਸੇਲ 'ਚ SBI ਕ੍ਰੇਡਿਟ, ਡੇਬਿਟ ਕਾਰਡ ਅਤੇ EMI ਤੋਂ ਪ੍ਰੋਡਕਟਾਂ ਨੂੰ ਖਰੀਦਣ 'ਤੇ 10 ਫੀਸਦੀ ਛੋਟ ਮਿਲੇਗੀ, ਜਦਕਿ ਐਮਾਜ਼ਾਨ ਪੇ ਯੂਪੀਆਈ ਤੋਂ 1000 ਰੁਪਏ ਤੱਕ ਦਾ ਆਰਡਰ ਪਲੇਸ ਕਰਨ 'ਤੇ 100 ਰੁਪਏ ਦਾ ਕੈਸ਼ਬੈਕ ਮਿਲੇਗਾ। ਐਮਾਜ਼ਾਨ ਅਨੁਸਾਰ, No Cost EMI, ਐਕਸਚੇਜ਼ ਆਫ਼ਰ ਦੇ ਨਾਲ ਗ੍ਰਾਹਕ 65,000 ਰੁਪਏ ਤੱਕ ਦੀ ਬਚਤ ਕਰ ਸਕਦੇ ਹਨ। ਹੋਰ ਜਾਣਕਾਰੀ ਲਈ ਤੁਸੀਂ Amazon.in 'ਤੇ ਜਾ ਕੇ ਦੇਖ ਸਕਦੇ ਹੋ।
All Star Showstoppers! Deals revealing soon. Stay tuned to get great discounts on your favourite smartphones. #Amazonmobiles #GreatIndianFestival2024 #dealsrevealingsoon pic.twitter.com/LuOPnr8Bv1
— Amazon India (@amazonIN) September 16, 2024
Amazon Great Indian Festival Sale 'ਤੇ ਇਨ੍ਹਾਂ ਪ੍ਰੋਡਕਟਸ 'ਤੇ ਛੋਟ: ਸੇਲ ਦੌਰਾਨ ਸਮਾਰਟਫੋਨ ਅਤੇ ਉਪਕਰਣਾਂ 'ਤੇ 40 ਫੀਸਦੀ ਤੱਕ ਦੀ ਛੋਟ ਮਿਲਣ ਵਾਲੀ ਹੈ। ਫੋਨ ਦੀ ਸ਼ੁਰੂਆਤੀ ਕੀਮਤ 8,999 ਰੁਪਏ ਹੋਵੇਗੀ। ਇਸ ਸੇਲ 'ਚ OnePlus Nord CE4 Lite, Samsung Galaxy S23 Ultra, Redmi 13C, iQOO Z9x 5G, Realme 70x, Xiaomi 14 Civi, Motorola Razr 50, Tecno Pova 6 Neo 'ਤੇ ਵੱਡੀਆਂ ਛੋਟਾਂ ਦਿੱਤੀਆਂ ਜਾਣਗੀਆਂ। Alexa ਅਤੇ Fire TV ਵਰਗੇ ਪ੍ਰੋਡਕਟਾਂ 'ਤੇ 55 ਫੀਸਦੀ ਤੱਕ ਦਾ ਡਿਸਕਾਊਂਟ ਮਿਲਣ ਵਾਲਾ ਹੈ। ਸਮਾਰਟ ਟੀਵੀ ਅਤੇ ਪ੍ਰੋਜੈਕਟ 'ਤੇ 65 ਫੀਸਦੀ ਤੱਕ ਦੀ ਛੋਟ ਦਿੱਤੀ ਜਾਵੇਗੀ। ਸੇਲ 'ਚ ਸਮਾਰਟ ਟੀਵੀ ਦੀ ਸ਼ੁਰੂਆਤੀ ਕੀਮਤ 6,999 ਰੁਪਏ ਹੋਵੇਗੀ। ਇਸਦੇ ਨਾਲ ਹੀ ਟੀਵੀ 'ਤੇ 3 ਸਾਲ ਤੱਕ ਦੀ ਵਾਰੰਟੀ ਵੀ ਦਿੱਤੀ ਜਾਵੇਗੀ।
ਸਮਾਰਟਵਾਚ ਅਤੇ ਹੋਰ ਉਪਕਰਣਾਂ 'ਤੇ 75 ਫੀਸਦੀ ਤੱਕ ਦੀ ਛੋਟ ਮਿਲੇਗੀ। ਇਸ ਦੌਰਾਨ ਸਮਾਰਟਵਾਚ ਦੀ ਕੀਮਤ 799 ਰੁਪਏ ਤੋਂ ਸ਼ੁਰੂ ਹੋਵੇਗੀ। ਐਮਾਜ਼ਾਨ ਨੇ ਖੁਲਾਸਾ ਕੀਤਾ ਹੈ ਕਿ ਇਸ ਸੇਲ 'ਚ ਆਈਫੋਨ 13 ਨੂੰ 38,999 ਰੁਪਏ ਦੀ ਕੀਮਤ ਦੇ ਨਾਲ ਉਪਲਬਧ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ:-