ਹੈਦਰਾਬਾਦ: ਏਅਰਟਲ, ਜੀਓ ਅਤੇ Vi ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਹੀ ਆਪਣੇ ਮੋਬਾਈਲ ਪਲੈਨ ਦੀਆਂ ਕੀਮਤਾਂ 'ਚ ਵਾਧਾ ਕੀਤਾ ਸੀ। ਇਨ੍ਹਾਂ ਕੰਪਨੀਆਂ ਦੇ ਰੀਚਾਰਜ ਮਹਿੰਗੇ ਹੋਣ ਤੋਂ ਬਾਅਦ ਹੁਣ ਔਨਲਾਈਨ ਫੂਡ ਡਿਲੀਵਰੀ ਪਲੇਟਫਾਰਮ Swiggy ਅਤੇ Zomato ਨੇ ਵੀ ਕੀਮਤਾਂ 'ਚ ਵਾਧਾ ਕਰ ਦਿੱਤਾ ਹੈ। ਇਨ੍ਹਾਂ ਦੋਨੋ ਫੂਡ ਡਿਲੀਵਰੀ ਐਪਾਂ ਨੇ ਆਪਣਾ ਪਲੇਟਫਾਰਮ ਚਾਰਜ਼ 20 ਫੀਸਦੀ ਵਧਾ ਦਿੱਤਾ ਹੈ। ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਇਸ 'ਚ 300 ਫੀਸਦੀ ਤੱਕ ਦਾ ਵਾਧਾ ਕੀਤਾ ਜਾ ਚੁੱਕਾ ਹੈ।
Swiggy ਅਤੇ Zomato ਨੇ ਹੁਣ ਹਰ ਔਨਲਾਈਨ ਆਰਡਰ ਲਈ 6 ਰੁਪਏ ਪਲੇਟਫਾਰਮ ਚਾਰਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਪਹਿਲਾ ਯੂਜ਼ਰਸ ਤੋਂ 5 ਰੁਪਏ ਚਾਰਜ਼ ਕੀਤਾ ਜਾਂਦੇ ਸੀ। ਇਨ੍ਹਾਂ ਦੋਨੋ ਔਨਲਾਈਨ ਫੂਡ ਡਿਲੀਵਰੀ ਪਲੇਟਫਾਰਮਾਂ ਨੇ ਦਿੱਲੀ ਅਤੇ ਬੈਂਗਲੁਰੂ ਵਿੱਚ ਪਲੇਟਫਾਰਮ ਫੀਸ ਨੂੰ ਵਧਾਇਆ ਹੈ। ਇਹ ਚਾਰਜ਼ ਡਿਲੀਵਰੀ, ਰੈਸਟੋਰੈਂਟ, ਹੈਂਡਲਿੰਗ ਖਰਚੇ ਅਤੇ ਜੀਐਸਟੀ ਤੋਂ ਅਲੱਗ ਹੁੰਦਾ ਹੈ। ਹਾਲਾਂਕਿ, ਹੋਰਨਾਂ ਸ਼ਹਿਰਾਂ 'ਚ ਵੀ ਜਲਦ ਹੀ ਪਲੇਟਫਾਰਮ ਚਾਰਜ਼ ਵਧਾਏ ਜਾ ਸਕਦੇ ਹਨ। ਇਸ ਸਾਲ ਅਪ੍ਰੈਲ 'ਚ Zomato ਨੇ ਆਪਣੀ ਪਲੇਟਫਾਰਮ ਫੀਸ 25 ਫੀਸਦੀ ਵਧਾ ਕੇ 5 ਰੁਪਏ ਕਰ ਦਿੱਤੀ ਸੀ। ਦੋ ਮਹੀਨੇ 'ਚ ਹੀ ਕੰਪਨੀ ਨੇ ਇਹ ਚਾਰਜ਼ 1 ਰੁਪਏ ਹੋਰ ਵਧਾ ਦਿੱਤਾ ਹੈ।
ਪਿਛਲੇ ਸਾਲ ਅਗਸਤ 'ਚ Zomato ਨੇ ਪਲੇਟਫਾਰਮ ਚਾਰਜ਼ 2 ਰੁਪਏ ਲੈਣਾ ਸ਼ੁਰੂ ਕੀਤਾ ਸੀ, ਜਿਸ ਤੋਂ ਬਾਅਦ ਇਹ ਵਧਾ ਕੇ 5 ਰੁਪਏ ਤੱਕ ਕਰ ਦਿੱਤਾ ਗਿਆ ਸੀ। ਪਲੇਟਫਾਰਮ ਚਾਰਜ਼ ਵਧਾਉਣ ਨਾਲ ਫੂਡ ਡਿਲੀਵਰੀ ਕੰਪਨੀਆਂ ਨੂੰ ਹੁਣ ਪਹਿਲਾ ਦੇ ਮੁਕਾਬਲੇ ਜ਼ਿਆਦਾ ਮੁਨਾਫ਼ਾ ਮਿਲਣਾ ਸ਼ੁਰੂ ਹੋ ਜਾਵੇਗਾ। ਰਿਪੋਰਟ ਅਨੁਸਾਰ, ਫੂਡ ਡਿਲੀਵਰੀ ਕੰਪਨੀਆਂ ਦੇ ਇਸ ਕਦਮ ਨਾਲ ਉਨ੍ਹਾਂ ਨੂੰ ਰੋਜ਼ਾਨਾ 1.25 ਤੋਂ 1.5 ਕਰੋੜ ਰੁਪਏ ਦਾ ਮੁਨਾਫਾ ਹੋਵੇਗਾ। ਹੁਣ ਗ੍ਰਾਹਕਾਂ ਨੂੰ ਫੂਡ ਆਰਡਰ ਕਰਨ 'ਤੇ 1 ਰੁਪਏ ਜ਼ਿਆਦਾ ਖਰਚ ਕਰਨੇ ਪੈਣਗੇ।