ਹੈਦਰਾਬਾਦ: ਵਟਸਐਪ ਯੂਜ਼ਰਸ ਲਈ ਬੂਰੀ ਖਬਰ ਸਾਹਮਣੇ ਆਈ ਹੈ। ਵਟਸਐਪ 'ਚ ਜਲਦ ਹੀ ਨਵਾਂ ਅਪਡੇਟ ਆਉਣ ਵਾਲਾ ਹੈ। ਵਟਸਐਪ ਸਾਲ 2025 ਤੋ KaiOS ਡਿਵਾਈਸਾਂ 'ਤੇ ਕੰਮ ਕਰਨਾ ਬੰਦ ਕਰ ਦੇਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਟਸਐਪ ਦਾ ਦੇਸ਼ਭਰ 'ਚ ਕਈ ਲੋਕ ਇਸਤੇਮਾਲ ਕਰਦੇ ਹਨ। ਅਜਿਹੇ 'ਚ ਵਟਸਐਪ ਬੰਦ ਹੋਣ ਦੀ ਖਬਰ ਨੇ ਯੂਜ਼ਰਸ ਨੂੰ ਵੱਡਾ ਝਟਕਾ ਦਿੱਤਾ ਹੈ। ਇਹ ਐਪ ਕੁਝ ਸਮਾਰਟਫੋਨਾਂ ਜਿਵੇਂ ਕਿ JioPhone, JioPhone 2 ਸਮੇਤ ਕਈ ਫੀਚਰ ਅਤੇ ਕੀਪੈਡ ਫੋਨ 'ਤੇ ਕੰਮ ਨਹੀਂ ਕਰੇਗਾ। ਵਟਸਐਪ ਨੇ KaiOS 'ਤੇ ਐਪ ਦੇ ਡਾਊਨਲੋਡ ਨੂੰ ਬੰਦ ਕਰ ਦਿੱਤਾ ਹੈ।
ਵਟਸਐਪ ਨੇ KaiOS ਸਪੋਰਟ ਕੀਤਾ ਬੰਦ: KaiOS ਵੈੱਬਸਾਈਟ ਤੋਂ ਪਤਾ ਲੱਗਾ ਹੈ ਕਿ ਵਟਸਐਪ ਨੂੰ 25 ਜੂਨ 2024 ਤੋਂ ਹੀ ਬੰਦ ਕਰ ਦਿੱਤਾ ਗਿਆ ਸੀ। ਯੂਜ਼ਰਸ ਅਧਿਕਾਰਿਤ ਡਿਵਾਈਸ KaiOS 'ਤੇ ਵਟਸਐਪ ਨੂੰ ਡਾਊਨਲੋਡ ਅਤੇ ਰਜਿਸਟਰ ਨਹੀਂ ਕਰ ਸਕਣਗੇ। ਹਾਲਾਂਕਿ, ਮੌਜ਼ੂਦਾ ਯੂਜ਼ਰਸ ਸਾਲ 2025 ਦੀ ਸ਼ੁਰੂਆਤ ਤੱਕ ਆਪਣੇ ਫੋਨ 'ਚ ਵਟਸਐਪ ਦਾ ਇਸਤੇਮਾਲ ਕਰ ਸਕਣਗੇ।
ਦੱਸ ਦਈਏ ਕਿ KaiOS ਕੀਪੈਂਡ ਫੋਨ 'ਚ ਇੱਕ ਮਸ਼ਹੂਰ ਆਪਰੇਟਿੰਗ ਸਿਸਮਟ ਹੈ। ਇਹ ਕਈ ਸਮਾਰਟਫੋਨ ਐਪਾਂ ਜਿਵੇਂ ਕਿ YouTube, ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਸਪੋਰਟ ਕਰਦਾ ਹੈ। ਇਨ੍ਹਾਂ ਸਮਾਰਟਫੋਨਾਂ 'ਚ ਵਟਸਐਪ ਵੀ ਚਲਾਇਆ ਜਾਂਦਾ ਸੀ, ਪਰ ਹੁਣ ਵਟਸਐਪ ਫੀਚਰ ਫੋਨ 'ਚ ਕੰਮ ਨਹੀਂ ਕਰੇਗਾ। ਫਿਲਹਾਲ, ਵਟਸਐਪ ਨੇ ਇਸ ਬਾਰੇ ਅਜੇ ਅਧਿਕਾਰਿਤ ਤੌਰ 'ਤੇ ਐਲਾਨ ਨਹੀਂ ਕੀਤਾ ਹੈ।
- ਵਟਸਐਪ ਯੂਜ਼ਰਸ ਲਈ ਆਇਆ 'AI Studio' ਫੀਚਰ, ਆਪਣੇ ਪਸੰਦੀਦਾ ਚੈਟਬੋਟ ਤੋਂ ਪੁੱਛ ਸਕੋਗੇ ਕੋਈ ਵੀ ਸਵਾਲ - WhatsApp AI Studio Feature
- ਵਟਸਐਪ ਇਨ੍ਹਾਂ ਯੂਜ਼ਰਸ ਲਈ ਜਲਦ ਪੇਸ਼ ਕਰੇਗਾ ਇੱਕ ਸ਼ਾਨਦਾਰ ਫੀਚਰ, ਕਾਲਿੰਗ ਦਾ ਬਦਲੇਗਾ ਅੰਦਾਜ਼ - WhatsApp Bottom Calling Bar
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ ਟ੍ਰਾਂਸਲੇਟ ਮੈਸੇਜ ਫੀਚਰ, ਆਪਣੀ ਪਸੰਦੀਦਾ ਭਾਸ਼ਾ 'ਚ ਪੜ੍ਹ ਸਕੋਗੇ ਮੈਸੇਜ - WhatsApp Translate Message Feature
ਇਨ੍ਹਾਂ ਫੋਨਾਂ 'ਚ ਬੰਦ ਹੋਵੇਗਾ ਵਟਸਐਪ:
- JioPhone
- JioPhone 2
- Nokia 2720 Flip
- Nokia 6300 4G
- itel ਦੇ ਫੀਚਰ ਫੋਨ
- Karbonn ਦੇ ਫੀਚਰ ਫੋਨ
ਦੱਸ ਦਈਏ ਕਿ ਵਟਸਐਪ ਸਿਰਫ਼ KaiOS ਲਈ ਬੰਦ ਹੋ ਰਿਹਾ ਹੈ। ਹਾਲਾਂਕਿ, ਇਹ ਐਪ ਐਂਡਰਾਈਡ, iOS ਅਤੇ ਡੈਸਕਟਾਪ ਯੂਜ਼ਰਸ ਲਈ ਉਪਲਬਧ ਹੋਵੇਗੀ।