ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਆਏ ਦਿਨ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਹੁਣ ਕਮਿਊਨਟੀ ਯੂਜ਼ਰਸ ਲਈ ਨਵਾਂ ਫੀਚਰ ਆਉਣ ਜਾ ਰਿਹਾ ਹੈ। ਇਹ ਫੀਚਰ ਯੂਜ਼ਰਸ ਨੂੰ ਗਰੁੱਪ ਚੈਟ ਨੂੰ ਹਾਈਡ ਕਰਨ ਦਾ ਆਪਸ਼ਨ ਦੇਵੇਗਾ, ਤਾਂਕਿ ਕੋਈ ਹੋਰ ਯੂਜ਼ਰ ਗਰੁੱਪ ਚੈਟ ਨੂੰ ਨਾ ਪੜ੍ਹ ਸਕੇ। ਵਟਸਐਪ ਦੇ ਇਸ ਫੀਚਰ ਦੀ ਜਾਣਕਾਰੀ WABetaInfo ਨੇ ਦਿੱਤੀ ਹੈ। WABetaInfo ਨੇ X ਅਕਾਊਂਟ ਤੋਂ ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ।
ਇਨ੍ਹਾਂ ਯੂਜ਼ਰਸ ਨੂੰ ਮਿਲੇਗਾ ਵਟਸਐਪ ਦਾ ਨਵਾਂ ਫੀਚਰ: WABetaInfo ਨੇ ਇਸ ਫੀਚਰ ਦਾ ਸਕ੍ਰੀਨਸ਼ਾਰਟ ਵੀ ਸ਼ੇਅਰ ਕੀਤਾ ਹੈ। ਸ਼ੇਅਰ ਕੀਤੇ ਸਕ੍ਰੀਨਸ਼ਾਰਟ 'ਚ ਤੁਸੀਂ ਵਟਸਐਪ ਦੇ ਇਸ ਫੀਚਰ ਨੂੰ ਦੇਖ ਸਕਦੇ ਹੋ। ਕੰਪਨੀ ਦਾ ਇਹ ਫੀਚਰ ਕਮਿਊਨਟੀ ਗਰੁੱਪ ਚੈਟ ਲਈ ਆਉਣ ਵਾਲਾ ਹੈ। ਕੁਝ ਦਿਨ ਪਹਿਲਾ ਹੀ WABetaInfo ਨੇ ਆਪਣੀ ਰਿਪੋਰਟ 'ਚ ਕਿਹਾ ਸੀ ਕਿ ਕੰਪਨੀ ਵਟਸਐਪ ਬੀਟਾ ਫਾਰ ਐਂਡਰਾਈਡ 2.24.9.27 'ਚ ਇਸ ਫੀਚਰ ਨੂੰ ਪੇਸ਼ ਕਰਨ ਦੀ ਤਿਆਰੀ 'ਚ ਹੈ। ਹੁਣ ਨਵੀਂ ਰਿਪੋਰਟ 'ਚ ਸਾਹਮਣੇ ਆਇਆ ਹੈ ਕਿ ਇਹ ਫੀਚਰ iOS ਲਈ ਵੀ ਆਵੇਗਾ।
- ਵਟਸਐਪ 'ਚ ਜਲਦ ਮਿਲੇਗਾ 'In App Dialer' ਫੀਚਰ, ਐਪ ਰਾਹੀ ਨੰਬਰ ਡਾਇਲ ਕਰ ਸਕਣਗੇ ਯੂਜ਼ਰਸ - WhatsApp In App Dialer Feature
- ਇੰਡੀਗੋ ਨੇ ਲਾਂਚ ਕੀਤੀ ਨਵੀਂ ਸੁਵਿਧਾ, ਹੁਣ ਵਟਸਐਪ ਰਾਹੀਂ ਕਰ ਸਕੋਗੇ ਫਲਾਈਟ ਦੀ ਟਿਕਟ ਬੁੱਕ - IndiGo launches 6Eskai
- ਵਟਸਐਪ 'ਤੇ ਵੀਡੀਓ ਕਾਲਿੰਗ ਕਰਨਾ ਹੋਵੇਗਾ ਹੋਰ ਵੀ ਮਜ਼ੇਦਾਰ, ਆ ਰਿਹਾ ਨਵਾਂ ਫੀਚਰ - AR Call Effects And Filters
WABetaInfo ਨੇ ਇਸ ਫੀਚਰ ਨੂੰ ਟੈਸਟਫਲਾਈਟ ਐਪ 'ਚ ਮੌਜ਼ੂਦ ਵਟਸਐਪ ਬੀਟਾ ਫਾਰ iOS 24.13.10.70 'ਚ ਦੇਖਿਆ ਹੈ। ਸ਼ੇਅਰ ਕੀਤੇ ਗਏ ਸਕ੍ਰੀਨਸ਼ਾਰਟ 'ਚ ਤੁਸੀਂ ਦੇਖ ਸਕਦੇ ਹੋ ਕਿ ਵਟਸਐਪ ਕਮਿਊਨਿਟੀ ਦੇ ਮਾਲਕਾਂ ਲਈ ਕਮਿਊਨਿਟੀ ਗਰੁੱਪ ਚੈਟ ਕ੍ਰਿਏਟ ਕਰਨ 'ਤੇ ਗਰੁੱਪ ਵਿਜ਼ੀਬਿਲਟੀ ਨੂੰ ਮੈਨੇਜ ਕਰਨ ਵਾਲੇ ਆਪਸ਼ਨ ਨੂੰ ਪੇਸ਼ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਕਮਿਊਨਿਟੀ ਲਿਸਟ 'ਚ ਗਰੁੱਪ ਚੈਟ ਨੂੰ ਹਾਈਡ ਕਰ ਸਕਣਗੇ। ਸਿਰਫ਼ ਸੱਦੇ ਗਏ ਮੈਂਬਰ ਹੀ ਇਨ੍ਹਾਂ ਚੈਟਾਂ ਤੱਕ ਪਹੁੰਚ ਕਰ ਸਕਣਗੇ। ਇਹ ਫੀਚਰ ਯੂਜ਼ਰਸ ਨੂੰ ਆਪਣੀ ਚੈਟ ਨੂੰ ਪ੍ਰਾਈਵੇਟ ਰੱਖਣ ਦਾ ਆਪਸ਼ਨ ਦੇਵੇਗਾ। ਕੰਪਨੀ ਇਸ ਫੀਚਰ ਨੂੰ ਪਹਿਲਾ ਬੀਟਾ ਟੈਸਟਿੰਗ ਲਈ ਰੋਲਆਊਟ ਕਰੇਗੀ। ਬੀਟਾ ਟੈਸਟਿੰਗ ਪੂਰੀ ਹੋਣ ਤੋਂ ਬਾਅਦ ਇਸ ਫੀਚਰ ਨੂੰ ਸਾਰੇ ਯੂਜ਼ਰਸ ਲਈ ਪੇਸ਼ ਕਰ ਦਿੱਤਾ ਜਾਵੇਗਾ।