ETV Bharat / state

ਅੰਮ੍ਰਿਤਸਰ ਦੇ ਜੁਝਾਰ ਐਵਨਿਊ 'ਚ ਇੱਕ ਘਰ ਦੇ ਬਾਹਰ ਨੌਜਵਾਨਾਂ ਨੇ ਚਲਾਈਆਂ ਤਾਬੜਤੌੜ ਗੋਲੀਆਂ - AMRITSAR FIRING NEWS

ਅੰਮ੍ਰਿਤਸਰ ਦੇ ਜੁਝਾਰ ਐਵਨਿਊ 'ਚ ਇੱਕ ਘਰ ਦੇ ਬਾਹਰ ਦੋ ਨੌਜਵਾਨਾਂ ਨੇ ਤਾਬੜ-ਤੋੜ ਗੋਲੀਆਂ ਚਲਾਈਆਂ, ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ।

GOONS FIRE AT FORMER SARPANCH HOUSE
ਅੰਮ੍ਰਿਤਸਰ ਦੇ ਜੁਝਾਰ ਐਵਨਿਊ 'ਚ ਇੱਕ ਘਰ ਦੇ ਬਾਹਰ ਨੌਜਵਾਨਾਂ ਨੇ ਚਲਾਈਆਂ ਤਾਬੜਤੌੜ ਗੋਲੀਆਂ (ETV Bharat (ਅੰਮ੍ਰਿਤਸਰ ਪੱਤਰਕਾਰ))
author img

By ETV Bharat Punjabi Team

Published : Nov 21, 2024, 6:44 PM IST

ਅੰਮ੍ਰਿਤਸਰ : ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਇੱਕ ਵਾਰ ਫਿਰ ਤੋਂ ਕਰਾਈਮ ਦੀਆਂ ਵਾਰਦਾਤਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਏਅਰਪੋਰਟ ਰੋਡ ਜੁਝਾਰ ਐਵਨਿਊ ਦਾ ਹੈ। ਜਿੱਥੇ ਕਿ ਇੱਕ ਘਰ ਦੇ ਬਾਹਰ ਅਨਪਛਾਤੇ ਵਿਅਕਤੀਆਂ ਵੱਲੋਂ ਤਾਬੜ-ਤੋੜ ਗੋਲੀਆਂ ਚਲਾਈਆਂ ਗਈਆਂ। ਜਾਣਕਾਰੀ ਮੁਤਾਬਿਕ ਜੁਝਾਰ ਰੈਵਨਿਊ ਦੇ ਵਿੱਚ 26 ਨੰਬਰ ਕੋਠੀ ਦੇ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਪਹੁੰਚ ਕੇ ਗੋਲੀਆਂ ਚਲਾਈਆਂ ਗਈਆਂ।

ਅੰਮ੍ਰਿਤਸਰ ਦੇ ਜੁਝਾਰ ਐਵਨਿਊ 'ਚ ਇੱਕ ਘਰ ਦੇ ਬਾਹਰ ਨੌਜਵਾਨਾਂ ਨੇ ਚਲਾਈਆਂ ਤਾਬੜਤੌੜ ਗੋਲੀਆਂ (ETV Bharat (ਅੰਮ੍ਰਿਤਸਰ ਪੱਤਰਕਾਰ))

ਉਹਨਾਂ ਨੂੰ ਦੱਸਿਆ ਕਿ ਕੋਠੀ ਦੇ ਵਿੱਚ ਸਿਰਫ ਇੱਕ ਬਜ਼ੁਰਗ ਮਹਿਲਾ ਹੀ ਰਹਿੰਦੀ ਹੈ। ਬਾਕੀ ਪਰਿਵਾਰਿਕ ਮੈਂਬਰ ਵਿਦੇਸ਼ ਵਿੱਚ ਰਹਿੰਦੇ ਹਨ। ਜਿੱਦਾਂ ਹੀ ਹਮਲਾਵਾਰਾਂ ਵੱਲੋਂ ਪਹਿਲਾਂ ਗੋਲੀਆਂ ਚਲਾਈਆਂ ਗਈਆਂ ਤੇ ਇਲਾਕਾ ਵਾਸੀਆਂ ਨੂੰ ਅਜਿਹਾ ਲੱਗਾ ਕਿ ਸ਼ਾਇਦ ਕੋਈ ਪਟਾਕੇ ਚਲਾ ਰਿਹਾ ਹੋਵੇ ਅਤੇ ਬਾਅਦ ਵਿੱਚ ਪਤਾ ਲੱਗਾ ਕਿ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਤਾਬੜ-ਤੋੜ ਗੋਲੀਆਂ ਚਲਾਈਆਂ ਗਈਆਂ ਹਨ। ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ।

ਉਥੇ ਹੀ ਦੂਜੇ ਪਾਸੇ ਇਸ ਮਾਮਲੇ 'ਚ ਕੋਠੀ ਦਾ ਜਾਇਜ਼ਾ ਲੈਣ ਪਹੁੰਚੇ ਥਾਣਾ ਕੰਟੋਨਮੈਂਟ ਦੀ ਪੁਲਿਸ ਅਧਿਕਾਰੀ ਅਮਨਦੀਪ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਜੁਝਾਰ ਐਵਨਿਊ ਦੇ ਵਿੱਚ ਇੱਕ ਕੋਠੀ ਦੇ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਹਨ। ਉਹਨਾਂ ਵੱਲੋਂ ਮੌਕੇ 'ਤੇ ਆ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਹੈ। ਹਮਲਾਵਰਾਂ ਨੇ ਰਾਤ 9 ਦੇ ਕਰੀਬ ਗੋਲੀਆਂ ਹਮਲਾਵਾਰਾਂ ਵੱਲੋਂ ਚਲਾਈਆਂ ਗਈਆਂ ਹਨ। ਉਹਨਾਂ ਕਿਹਾ ਕਿ ਫਿਲਹਾਲ ਕੋਠੀ ਦੇ ਵਿੱਚ ਇੱਕ ਬਜ਼ੁਰਗ ਔਰਤ ਹੀ ਰਹਿੰਦੇ ਹਨ।

ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਹਾਲਾਂਕਿ ਕਿਸੇ ਵੀ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਫਿਰ ਵੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਬਰੀਕੀ ਨਾਲ ਕੀਤੀ ਜਾ ਰਹੀ ਹੈ। ਜਲਦ ਹੀ ਗੋਲੀਆਂ ਚਲਾਉਣ ਵਾਲੇ ਹਮਲਾਵਰਾਂ ਨੂੰ ਵੀ ਪੁਲਿਸ ਗ੍ਰਫਤਾਰ ਕਰ ਲਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.