ਲੁਧਿਆਣਾ: ਸ਼ਹਿਰ ਦੇ ਡਾਬਾ ਰੋਡ 'ਤੇ ਇੱਕ ਘਰ ਦੇ ਬਾਥਰੂਮ ਚੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਲਾਸ਼ ਅਰਧ ਨੰਗਨ ਹਾਲਤ ਵਿੱਚ ਬਰਾਮਦ ਹੋਈ ਹੈ। ਜਿਸ ਤੋਂ ਬਾਅਦ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਕੁਝ ਲੋਕਾਂ ਨੇ ਉਸ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਹੈ। ਹਾਲਾਂਕਿ ਫਿਲਹਾਲ ਉਸ ਦਾ ਕਤਲ ਹੋਇਆ ਹੈ ਜਾਂ ਫਿਰ ਕੋਈ ਹੋਰ ਮੌਤ ਦਾ ਕਾਰਨ ਹੈ, ਇਹ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਫ ਹੋਵੇਗਾ।
ਸ਼ੱਕੀ ਹਾਲਾਤਾਂ 'ਚ ਨੌਜਵਾਨ ਦੀ ਮੌਤ: ਇਸ ਸਬੰਧੀ ਜਾਣਕਾਰੀ ਮੁਤਾਬਿਕ ਮ੍ਰਿਤਕ ਦਾ ਨਾਮ ਸੁੰਦਰ ਦੁਬੇ ਹੈ ਅਤੇ ਬੁੱਧਵਾਰ ਸ਼ਾਮ ਸੁੰਦਰ ਦੂਬੇ ਦਾ ਆਪਣੀ ਪਤਨੀ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਮਮੂਲੀ ਵਿਵਾਦ ਹੋਇਆ ਸੀ ਅਤੇ ਉਸ ਤੋਂ ਬਾਅਦ ਉਸ ਦੀ ਪਤਨੀ ਅਤੇ ਬੇਟੀ ਘਰੋਂ ਚਲੇ ਗਏ। ਜਿਸ ਤੋਂ ਬਾਅਦ ਉਹ ਵੀ ਬਾਹਰ ਨਿਕਲਿਆ ਤੇ ਕਰਿਆਨਾ ਮਾਲਕ ਦੇ ਨਾਲ ਉਸ ਦਾ ਝਗੜਾ ਹੋ ਗਿਆ, ਜਿਸ ਤੋਂ ਬਾਅਦ ਕੁਝ ਲੋਕਾਂ ਨੇ ਆ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਇਸੇ ਵਿਚਾਲੇ ਉਸ ਵਿਅਕਤੀ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ: ਇਸ ਸਬੰਧੀ ਏਸੀਪੀ ਬ੍ਰਿਜ ਮੋਹਨ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਡਾਬ ਇਲਾਕੇ ਵਿੱਚ ਸਵੇਰੇ 10 ਵਜੇ ਦੇ ਕਰੀਬ ਉਹਨਾਂ ਨੂੰ ਸੂਚਨਾ ਮਿਲੀ ਸੀ, ਕਿ ਇੱਕ ਵਿਅਕਤੀ ਨੂੰ ਮਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਪਤਾ ਚੱਲਿਆ ਕਿ ਮ੍ਰਿਤਕ ਦੀ ਲਾਸ਼ ਬਾਥਰੂਮ ਦੇ ਵਿੱਚ ਪਈ ਹੈ। ਮ੍ਰਿਤਕ ਦੇ ਭਰਾ ਨੇ ਇਲਜ਼ਾਮ ਲਗਾਏ ਨੇ ਕਿ ਉਸ ਦੇ ਭਰਾ ਦਾ ਭਾਬੀ ਨਾਲ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਭਰਜਾਈ ਆਪਣੀ ਬੇਟੀ ਨੂੰ ਲੈਕੇ ਮੌਕੇ ਤੋਂ ਚਲੇ ਗਏ। ਇਸ ਤੋਂ ਬਾਅਦ ਸੁੰਦਰ ਦੂਬੇ ਘਰ ਤੋਂ ਨਿਕਲਿਆ ਤਾਂ ਉਸ ਦੀ ਕਰਿਆਨਾ ਦੀ ਦੁਕਾਨ ਚਲਾਉਂਦੇ ਵਿਅਕਤੀ ਨਾਲ ਬਹਿਸ ਹੋ ਗਈ। ਜਿਸ ਸਬੰਧੀ ਉਹ ਲੜਾਈ ਤੋਂ ਰੋਕਦਾ ਰਿਹਾ ਪਰ ਸੁੰਦਰ ਨੇ ਉਸ ਦੇ ਚਾਕੂ ਨਾਲ ਵਾਰ ਕੀਤਾ। ਜਿਸ ਤੋਂ ਬਾਅਦ ਦੁਕਾਨਦਾਰ ਦੇ ਪਰਿਵਾਰਿਕ ਮੈਂਬਰਾਂ ਨੇ ਆ ਕੇ ਉਸ ਦੇ ਘਰ ਅੰਦਰ ਵੜ ਕੇ ਸੁੰਦਰ ਦੂਬੇ ਦੀ ਕੁੱਟਮਾਰ ਕੀਤੀ ਅਤੇ ਮੌਕੇ ਤੋਂ ਚਲੇ ਗਏ। ਉਨ੍ਹਾਂ ਕਿਹਾ ਕਿ ਇਸੇ ਵਿਚਾਲੇ ਸਵੇਰੇ ਪਤਾ ਚੱਲਿਆ ਕਿ ਉਸ ਦੀ ਮੌਤ ਹੋ ਚੁੱਕੀ ਹੈ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
- ਲਾਡੋਵਾਲ ਟੋਲ ਪਲਾਜ਼ੇ ਨੂੰ ਪੱਕਾ ਤਾਲਾ ਲਾਉਣ ਚੱਲੀਆਂ ਕਿਸਾਨ ਜਥੇਬੰਦੀਆਂ, ਇਹ ਦਿਨ ਕੀਤਾ ਤੈਅ - permanent lock Ladowal Toll Plaza
- ਪੰਜ ਕਰੋੜ ਤੋਂ ਵੱਧ ਦੀਆਂ ਨਸ਼ੀਲੀਆਂ ਦਵਾਈਆਂ ਨਾਲ ਬਠਿੰਡਾ ਪੁਲਿਸ ਨੇ ਇੱਕ ਕੀਤਾ ਕਾਬੂ - Narcotic capsules recovered
- ਕੈਨੇਡਾ ਤੋਂ ਚੱਲ ਰਹੇ ਫਿਰੌਤੀ ਗਿਰੋਹ ਦੇ ਦੋ ਮੈਂਬਰ ਬਰਨਾਲਾ ਪੁਲਿਸ ਵਲੋਂ ਕਾਬੂ - ransom gang members arrested