ਲੁਧਿਆਣਾ : ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਭਾਜਪਾ ਅਤੇ ਆਮ ਆਦਮੀ ਪਾਰਟੀ ਦਾ ਕਈ ਪਿੰਡਾਂ ਦੇ ਵਿੱਚ ਵਿਰੋਧ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ, ਉੱਥੇ ਹੀ ਦੂਜੇ ਪਾਸੇ ਅਕਾਲੀ ਦਲ ਇਹ ਦਾਅਵੇ ਕਰਦਾ ਨਜ਼ਰ ਆ ਰਿਹਾ ਹੈ ਕਿ ਪਿੰਡਾਂ ਦੇ ਵਿੱਚ ਲੋਕ ਮੁੜ ਤੋਂ ਅਕਾਲੀ ਦਲ ਵੱਲ ਆਪਣਾ ਰੁਝਾਨ ਵਧਾਉਣ ਲੱਗੇ ਹਨ। ਅਕਾਲੀ ਦਲ ਨੂੰ ਉਮੀਦ ਹੈ ਕਿ ਪਿੰਡਾਂ ਦੇ ਵਿੱਚ ਉਨਾਂ ਨੂੰ ਚੰਗੀ ਵੋਟ ਪੈ ਸਕਦੀ ਹੈ, ਜਿਸ ਦੇ ਮੱਦੇ ਨਜ਼ਰ ਲਗਾਤਾਰ ਅਕਾਲੀ ਦਲ ਵੱਲੋਂ ਪਿੰਡਾਂ ਦੇ ਵਿੱਚ ਚੋਣ ਪ੍ਰਚਾਰ ਕੀਤੇ ਜਾ ਰਹੇ ਹਨ। ਖਾਸ ਕਰਕੇ ਜੇਕਰ ਗੱਲ ਲੁਧਿਆਣਾ ਹਲਕੇ ਦੀ ਕੀਤੀ ਜਾਵੇ ਤਾਂ ਲੁਧਿਆਣਾ ਲੋਕ ਸਭਾ ਹਲਕੇ ਦੇ ਵਿੱਚ ਨੌ ਵਿਧਾਨ ਸਭਾ ਹਲਕੇ ਆਉਂਦੇ ਹਨ ਜਿਨਾਂ ਦੇ ਵਿੱਚ, 6 ਵਿਧਾਨ ਸਭਾ ਹਲਕੇ ਨਿਰੋਲ ਸ਼ਹਿਰੀ ਹਨ ਅਤੇ ਚਾਰ ਵਿਧਾਨ ਸਭਾ ਹਲਕੇ ਪੇਂਡੂ ਹਨ, ਜਿਨਾਂ ਵਿੱਚ ਵਿਧਾਨ ਸਭਾ ਹਲਕਾ ਗਿੱਲ, ਜਗਰਾਉਂ ਅਤੇ ਮੁੱਲਾਪੁਰ ਸ਼ਾਮਿਲ ਹੈ।
ਲੁਧਿਆਣਾ ਦੇ ਵੋਟਰ: ਲੁਧਿਆਣਾ ਦੇ ਵਿੱਚ ਕੁੱਲ 17 ਲੱਖ 28 ਲੱਖ 619 ਵੋਟਰ ਹਨ। ਜਿਨਾਂ ਦੇ ਵਿੱਚ 9 ਲੱਖ 22 ਹਜ਼ਾਰ ਦੇ ਕਰੀਬ ਮਰਦ ਵੋਟਰ, 8 ਲੱਖ 6 ਹਜਾਰ 484 ਮਹਿਲਾ ਵੋਟਰ ਅਤੇ 130 ਤੀਜੇ ਜੈਂਡਰ ਦੇ ਵੋਟਰ ਹਨ। ਇਸੇ ਤਰ੍ਹਾਂ ਜੇਕਰ ਗੱਲ ਲੁਧਿਆਣਾ ਦੇ ਪੇਂਡੂ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਤਿੰਨ ਵਿਧਾਨ ਸਭਾ ਹਲਕੇ ਨਿਰੋਲ ਪੇਂਡੂ ਹਨ ਜਿਨਾਂ ਦੇ ਵਿੱਚ ਵਿਧਾਨ ਸਭਾ ਹਲਕਾ ਗਿੱਲ ਜਿਸ ਵਿੱਚ 157 ਪਿੰਡ ਆਉਂਦੇ ਹਨ, ਵਿਧਾਨ ਸਭਾ ਹਲਕਾ ਦਾਖਾ ਜਿਸ ਵਿੱਚ 112 ਪਿੰਡ ਆਉਂਦੇ ਹਨ ਇਸੇ ਤਰ੍ਹਾਂ ਜਗਰਾਉਂ ਦੇ ਵਿੱਚ 86 ਪਿੰਡ ਆਉਂਦੇ ਹਨ। ਲੁਧਿਆਣਾ ਦੇ ਨੌ ਸੰਸਦੀ ਹਲਕਿਆਂ ਦੇ ਵਿੱਚ ਲੁਧਿਆਣਾ ਪੂਰਬੀ, ਲੁਧਿਆਣਾ ਦੱਖਣੀ, ਆਤਮ ਨਗਰ, ਲੁਧਿਆਣਾ ਕੇਂਦਰੀ, ਲੁਧਿਆਣਾ ਪੱਛਮੀ, ਲੁਧਿਆਣਾ ਉੱਤਰੀ, ਗਿੱਲ, ਦਾਖਾ ਅਤੇ ਜਗਰਾਉਂ ਸ਼ਾਮਿਲ ਹਨ। ਪਿਛਲੀ ਵਾਰ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਰਵਨੀਤ ਬਿੱਟੂ ਨੂੰ ਕੁੱਲ 3,83,795 ਵੋਟਾਂ ਪਈਆਂ ਸਨ। ਉਹ ਜੇਤੂ ਰਹੇ ਸਨ। ਇਸ ਤੋਂ ਇਲਾਵਾ ਸਿਮਰਜੀਤ ਬੈਂਸ ਨੂੰ 307 ਹਜਾਰ 423 ਵੋਟਾਂ ਪਈਆਂ ਸਨ। ਇਸੇ ਤਰ੍ਹਾਂ ਮਹੇਸ਼ ਇੰਦਰ ਗਰੇਵਾਲ ਨੂੰ 2,99, 435 ਵੋਟਾਂ ਹਾਸਲ ਹੋਈਆਂ ਸਨ ਜਦੋਂ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 15,945 ਵੋਟਾਂ ਹੀ ਪਈਆਂ ਸਨ।
ਅਕਾਲੀ ਦਲ ਦਾ ਦਾਅਵਾ: ਇਸ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਕੱਲਿਆ ਹੀ ਚੋਣ ਲੜੀ ਜਾ ਰਹੀ ਹੈ ਹਾਲਾਂਕਿ ਪਿਛਲੀ ਵਾਰ ਚੋਣ ਮੈਦਾਨ ਦੇ ਵਿੱਚ ਮਹੇਸ਼ਇੰਦਰ ਗਰੇਵਾਲ ਉਤਰੇ ਸਨ ਉਦੋਂ ਭਾਜਪਾ ਦੇ ਨਾਲ ਅਕਾਲੀ ਦਲ ਦਾ ਗਠਜੋੜ ਸੀ ਅਤੇ ਲੁਧਿਆਣਾ ਤੋਂ ਅਕਾਲੀ ਦਲ ਨੂੰ ਲਗਭਗ 3 ਲੱਖ ਦੇ ਕਰੀਬ ਵੋਟ ਪੈ ਗਈ ਸੀ ਪਰ ਇਸ ਵਾਰ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋ ਹਨ ਜੋ ਕਿ 2007 ਦੇ ਵਿੱਚ ਐਮਐਲਏ ਬਣੇ ਸਨ ਪਰ 2012 ਤੋਂ ਬਾਅਦ ਲਗਾਤਾਰ ਉਹ ਹਾਰਦੇ ਰਹੇ। ਇਸ ਵਾਰ ਸਾਡੀ ਟੀਮ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਢਿੱਲੋ ਨੇ ਦਾਅਵਾ ਕੀਤਾ ਹੈ ਕਿ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਭਾਜਪਾ ਦਾ ਵਿਰੋਧ ਹੈ ਜਦੋਂ ਕਿ ਉਹਨਾਂ ਨੂੰ ਇਸ ਵਾਰ ਪਿੰਡਾਂ ਦੇ ਵਿੱਚ ਚੰਗੀ ਲੀਡ ਹਾਸਿਲ ਹੋਵੇਗੀ।
- ਭਾਜਪਾ ਆਗੂ ਤਰਨਜੀਤ ਸਿੰਘ ਸੰਧੂ ਨੇ ਮੰਗਿਆ ਸਭ ਦਾ ਸਾਥ, ਕਿਹਾ- ਮਿਲ ਕੇ ਕਰਾਂਗੇ ਅੰਮ੍ਰਿਤਸਰ ਦਾ ਰੁਕਿਆ ਵਿਕਾਸ - cooperation for development
- ਤੇਜ਼ ਰਫਤਾਰ ਮੋਟਰਸਾਈਕਲ ਨੇ ਸਕੂਟਰ ਚਲਾਕ ਨੂੰ ਮਾਰੀ ਟੱਕਰ,ਮੌਕੇ 'ਤੇ ਹੋਈ ਵਿਅਕਤੀ ਦੀ ਮੌਤ - one died in road Accident
- ਲੁਧਿਆਣਾ ਸ਼ੇਰਪੁਰ ਚੌਂਕ ਫਲਾਈ ਓਵਰ 'ਤੇ ਹੋਇਆ ਹਾਦਸਾ, ਧਾਗੇ ਨਾਲ ਭਰਿਆ ਟਰਾਲਾ ਪਲਟਿਆ - Accident at Ludhiana
ਸ਼੍ਰੋਮਣੀ ਅਕਾਲੀ ਦਲ ਵੱਡੀ ਲੀਡ ਨਾਲ ਜਿੱਤ ਹਾਸਲ ਕਰੇਗੀ: ਲੁਧਿਆਣਾ ਦੀਆਂ ਲਗਭਗ 17 ਲੱਖ ਵੋਟਾਂ ਵਿੱਚੋਂ 5 ਲੱਖ ਵੋਟਰ ਪੇਂਡੂ ਹਲਕੇ ਦੇ ਨਾਲ ਸੰਬੰਧਿਤ ਹਨ। ਅਜਿਹੇ ਦੇ ਵਿੱਚ ਪਿੰਡਾਂ ਦੇ ਵਿੱਚ ਵੱਡਾ ਵੋਟ ਬੈਂਕ ਹੈ ਅਤੇ ਪਿੰਡਾਂ ਦੀ ਵੋਟ ਸ਼ਹਿਰ ਦੇ ਵਾਂਗੂੰ ਵੰਡੀਆਂ ਨਹੀਂ ਗਈਆਂ ਹਨ ਇਸ ਕਰਕੇ ਅਕਾਲੀ ਦਲ ਨੂੰ ਉਮੀਦ ਹੈ ਕਿ ਪਿੰਡਾਂ ਦੇ ਵਿੱਚ ਉਹਨਾਂ ਨੂੰ ਚੰਗਾ ਸਮਰਥਨ ਹਾਸਿਲ ਹੋਵੇਗਾ ਅਤੇ ਉਨਾਂ ਨੂੰ ਲੀਡ ਮਿਲੇਗੀ ਜਦੋਂ ਕਿ ਲੁਧਿਆਣਾ ਈਸਟ ਤੋਂ ਵੀ ਰਣਜੀਤ ਢਿੱਲੋਂ ਨੇ ਕਿਹਾ ਹੈ ਕਿ ਉਹਨਾਂ ਨੂੰ ਚੰਗੀ ਲੀਡ ਮਿਲੇਗੀ ਕਿਉਂਕਿ ਉਹਨਾਂ ਦਾ ਆਪਣਾ ਵਿਧਾਨ ਸਭਾ ਹਲਕਾ ਹੈ। ਪਰ ਰਾਜਾ ਵੜਿੰਗ ਇਸ ਵਾਰ ਲੁਧਿਆਣਾ ਸੀਟ ਤੋਂ ਚੋਣ ਲੜ ਰਹੇ ਹਨ ਅਜਿਹੇ ਦੇ ਵਿੱਚ ਅਕਾਲੀ ਦਲ ਦਾ ਵੋਟ ਬੈਂਕ ਰਾਜਾ ਵੜਿੰਗ ਦੇ ਨਾਲ ਵੰਡਿਆ ਜਾ ਸਕਦਾ ਹੈ। ਹਾਲਾਂਕਿ ਨਤੀਜੇ ਚਾਰ ਜੂਨ ਨੂੰ ਹੀ ਸਾਫ ਹੋਣਗੇ ਪਰ ਸਾਰੀ ਹੀ ਪਾਰਟੀਆਂ ਵੱਲੋਂ ਆਪੋ ਆਪਣੀ ਜਿੱਤ ਦੇ ਦਾਅਵੇ ਜਰੂਰ ਕੀਤੇ ਜਾ ਰਹੇ ਹਨ।