ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਵਿੱਚ ਇਸ ਵਾਰ ਬਰਫ਼ਬਾਰੀ ਨਾ ਹੋਣ ਕਾਰਨ ਪੰਜਾਬ ਤੇ ਹਰਿਆਣਾ ਵਿੱਚ ਠੰਢ ਜ਼ਿਆਦਾ ਪੈ ਰਹੀ ਹੈ। ਹਿਮਾਚਲ ਪ੍ਰਦੇਸ਼ 'ਚ ਇਸ ਵਾਰ ਜ਼ਿਆਦਾ ਬਰਫਬਾਰੀ ਨਾ ਹੋਣ ਕਾਰਨ ਦੋਵਾਂ ਸੂਬਿਆਂ 'ਚ ਠੰਢ ਵਧ ਰਹੀ ਹੈ। ਮੌਸਮ ਵਿਭਾਗ ਅਨੁਸਾਰ ਹਰਿਆਣਾ ਅਤੇ ਪੰਜਾਬ ਵਿੱਚ ਠੰਢ ਤੋਂ ਰਾਹਤ ਮਿਲਣ ਦੇ ਕੋਈ ਸੰਕੇਤ ਨਜ਼ਰ ਨਹੀਂ ਆ ਰਹੇ ਹਨ। ਸੀਤ ਲਹਿਰ ਨੇ ਲੋਕਾਂ ਨੂੰ ਕੰਬਣ ਲਈ ਮਜਬੂਰ ਕਰ ਦਿੱਤਾ ਹੈ। ਪੰਜਾਬ 'ਚ ਅਗਲੇ 4 ਤੋਂ 5 ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਵਾਲਾ ਹੈ। 21 ਜਨਵਰੀ ਤੱਕ ਘੱਟੋ-ਘੱਟ ਤਾਪਮਾਨ 'ਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ। ਇਸ ਲਈ 22 ਜਨਵਰੀ ਤੱਕ ਤਾਪਮਾਨ 2 ਡਿਗਰੀ ਸੈਲਸੀਅਸ ਵਧਣ ਦੀ ਸੰਭਾਵਨਾ ਹੈ।
ਕੱਲ੍ਹ ਨਾਲੋ ਅੱਜ ਧੁੰਦ ਘੱਟ: ਹਰਿਆਣਾ ਅਤੇ ਪੰਜਾਬ ਵਿੱਚ ਕੱਲ੍ਹ ਦੇ ਮੁਕਾਬਲੇ ਅੱਜ ਬਹੁਤ ਘੱਟ ਧੁੰਦ ਹੈ। ਅੰਮ੍ਰਿਤਸਰ ਵਿੱਚ ਵਿਜ਼ੀਬਿਲਟੀ 600 ਮੀਟਰ ਹੈ ਜੋ ਕਿ ਪਿਛਲੇ ਦਿਨ 25 ਮੀਟਰ ਸੀ। ਜਦਕਿ ਹਰਿਆਣਾ ਦੇ ਪਟਿਆਲਾ ਅਤੇ ਅੰਬਾਲਾ ਵਿੱਚ ਵਿਜ਼ੀਬਿਲਟੀ 200 ਮੀਟਰ ਹੈ।
-
#WATCH | Kamrup, Assam: A thin layer of fog grips the city amidst the cold wave.
— ANI (@ANI) January 20, 2024 " class="align-text-top noRightClick twitterSection" data="
(Visuals shot at 7:10 am) pic.twitter.com/tM1QruhWEL
">#WATCH | Kamrup, Assam: A thin layer of fog grips the city amidst the cold wave.
— ANI (@ANI) January 20, 2024
(Visuals shot at 7:10 am) pic.twitter.com/tM1QruhWEL#WATCH | Kamrup, Assam: A thin layer of fog grips the city amidst the cold wave.
— ANI (@ANI) January 20, 2024
(Visuals shot at 7:10 am) pic.twitter.com/tM1QruhWEL
ਠੰਢ ਤੋਂ ਰਾਹਤ ਦੀ ਕੋਈ ਸੰਭਾਵਨਾ ਨਹੀਂ: ਪੰਜਾਬ-ਹਰਿਆਣਾ 'ਚ ਠੰਢ ਤੋਂ ਰਾਹਤ ਮਿਲਣ ਦੇ ਕੋਈ ਸੰਕੇਤ ਨਜ਼ਰ ਨਹੀਂ ਆ ਰਹੇ ਹਨ। ਪੰਜਾਬ 'ਚ ਅਗਲੇ 4-5 ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ। ਘੱਟੋ-ਘੱਟ ਤਾਪਮਾਨ 'ਚ 21 ਜਨਵਰੀ ਤੱਕ ਕੋਈ ਵੱਡਾ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ। 22 ਜਨਵਰੀ ਤੋਂ ਤਾਪਮਾਨ 2 ਡਿਗਰੀ ਵਧਣ ਦੀ ਸੰਭਾਵਨਾ ਹੈ।
ਹਰਿਆਣਾ-ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਧੁੰਦ ਦਾ ਅਲਰਟ: ਪੰਜਾਬ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਨੇ ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਅੰਮ੍ਰਿਤਸਰ, ਤਰਨਤਾਰਨ, ਪਟਿਆਲਾ, ਕਪੂਰਥਲਾ, ਮੋਗਾ, ਬਠਿੰਡਾ, ਲੁਧਿਆਣਾ, ਜਲੰਧਰ, ਮਾਨਸਾ ਅਤੇ ਮੁਕਤਸਰ ਵਿੱਚ ਧੁੰਦ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਇਸ ਸਮੇਂ ਦੌਰਾਨ ਵਿਜ਼ੀਬਿਲਟੀ 25 ਮੀਟਰ ਤੋਂ ਹੇਠਾਂ ਜਾਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਹਰਿਆਣਾ ਦੇ ਅੰਬਾਲਾ, ਰੇਵਾੜੀ, ਕਰਨਾਲ, ਝੱਜਰ, ਕੈਥਲ, ਕੁਰੂਕਸ਼ੇਤਰ, ਰੋਹਤਕ, ਮਹਿੰਦਰਗੜ੍ਹ, ਸੋਨੀਪਤ, ਪਲਵਲ, ਗੁਰੂਗ੍ਰਾਮ, ਪਾਣੀਪਤ ਅਤੇ ਫਰੀਦਾਬਾਦ ਜ਼ਿਲ੍ਹਿਆਂ ਵਿੱਚ ਧੁੰਦ ਦਾ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਬਾਕੀ ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
- ਪੰਜਾਬ ਦੇ ਸਾਰੇ ਟੋਲ ਪਲਾਜ਼ਾ ਅੱਜ ਰਹਿਣਗੇ ਫਰੀ, ਬੰਦੀ ਸਿੰਘਾਂ ਦੀ ਰਿਹਾਈ ਲਈ ਪੈਟਰੋਲ ਪੰਪਾਂ ਉੱਤੇ ਕੌਮੀ ਇਨਸਾਫ਼ ਮੋਰਚੇ ਦਾ ਧਰਨਾ
- ਕਪੂਰਥਲਾ ਦੇ ਕਾਲਾ ਸੰਘਿਆਂ ਇਲਾਕੇ 'ਚ ਪੈਟਰੋਲ ਪੰਪ 'ਤੇ ਲੁੱਟ, ਕਾਰ ਸਵਾਰਾਂ ਨੇ ਗੰਨ ਪੁਆਇੰਟ ਤੇ ਲੁੱਟ ਨੂੰ ਦਿੱਤਾ ਅੰਜਾਮ, ਵੇਖੋ ਸੀਸੀਟੀਵੀ
- ਦਿੱਲੀ ਸ਼ਰਾਬ ਘੁਟਾਲੇ 'ਚ ਨਾਮਜ਼ਦ ਮੁਲਜ਼ਮ ਨੂੰ ਰਾਹਤ, ਵਿਜੇ ਨਾਇਰ ਨੂੰ ਮਿਲੀ ਦੋ ਹਫ਼ਤਿਆਂ ਦੀ ਜ਼ਮਾਨਤ
ਹਿਮਾਚਲ ਵਿੱਚ ਸੋਕੇ ਦੀ ਸੰਭਾਵਨਾ: ਹਿਮਾਚਲ ਵਿੱਚ ਮੀਂਹ ਨਾ ਪੈਣ ਕਾਰਨ ਗਰਮੀਆਂ ਵਿੱਚ ਬਿਜਲੀ, ਪਾਣੀ ਅਤੇ ਖੇਤੀ ਲਈ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ। ਇਸ ਸਾਲ 122 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ ਅਤੇ ਸੋਕੇ ਦੀ ਸਥਿਤੀ ਪੈਦਾ ਹੋ ਗਈ ਹੈ। 85 ਫੀਸਦੀ ਬਿਜਲੀ ਉਤਪਾਦਨ ਘਟਿਆ ਹੈ। ਹਿਮਾਚਲ ਪ੍ਰਦੇਸ਼ ਵਿੱਚ 17 ਜਨਵਰੀ ਨੂੰ ਹਲਕੀ ਬਰਫ਼ਬਾਰੀ ਅਤੇ ਮੀਂਹ ਪਿਆ। ਸੂਬੇ ਵਿੱਚ 1 ਤੋਂ 19 ਜਨਵਰੀ ਤੱਕ 43.1 ਮਿਲੀਮੀਟਰ ਮੀਂਹ ਨੂੰ ਆਮ ਮੰਨਿਆ ਜਾਂਦਾ ਹੈ। ਇਸ ਸਾਲ ਸਿਰਫ਼ 0.1 ਮਿਲੀਮੀਟਰ ਮੀਂਹ ਹੀ ਪਿਆ ਹੈ।