ਲੁਧਿਆਣਾ: ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਅੱਜ ਸਵੇਰ ਤੋਂ ਹੀ ਤੇਜ਼ ਬਾਰਿਸ਼ ਵੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਲੁਧਿਆਣਾ 'ਚ ਵੀ ਸਵੇਰ ਤੋਂ ਮੀਂਹ ਪੈ ਰਿਹਾ ਹੈ। ਆਈਐਮਡੀ ਨੇ ਦੱਸਿਆ ਹੈ ਕਿ ਪੰਜਾਬ ਦੇ ਵਿੱਚ ਮੌਨਸੂਨ ਦੀ ਦਸਤਕ ਹੋ ਚੁੱਕੀ ਹੈ ਅਤੇ ਹੁਣ ਜੋ ਬਾਰਿਸ਼ਾਂ ਹੋ ਰਹੀਆਂ ਹਨ ਉਹ ਮੌਨਸੂਨ ਦੀ ਹੀ ਬਾਰਿਸ਼ ਹੈ। ਪੰਜਾਬ ਦੇ ਉੱਤਰ ਪੱਛਮੀ ਇਲਾਕਿਆਂ ਦੇ ਨਾਲ ਕਿ ਇਲਾਕਿਆਂ 'ਚ ਮੌਨਸੂਨ ਪਹੁੰਚ ਚੁੱਕਾ ਹੈ। ਜੁਲਾਈ ਮਹੀਨੇ 'ਚ 220 ਐਮ.ਐਮ. ਤੱਕ ਬਾਰਿਸ਼ ਹੁੰਦੀ ਹੈ ਜਦੋਂ ਕਿ ਜੂਨ ਮਹੀਨੇ 'ਚ ਮਹਿਜ਼ 48 ਐਮ ਐਮ ਬਾਰਿਸ਼ ਹੀ ਦਰਜ ਕੀਤੀ ਗਈ ਹੈ। ਪਰ ਉਮੀਦ ਜਤਾਈ ਹੈ ਕੇ ਜੁਲਾਈ ਚ ਕਿਸਾਨਾਂ ਨੂੰ ਫਾਇਦਾ ਮਿਲੇਗਾ।
ਮੌਸਮ ਵਿਭਾਗ ਨੇ ਯੈਲੋ ਅਲਰਟ ਕੀਤਾ ਜਾਰੀ: ਪੀ.ਏ.ਯੂ. ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਮੁਤਾਬਕ ਆਉਣ ਵਾਲੇ 6 ਜੂਨ ਤੱਕ ਅਲਰਟ ਵੀ ਜਾਰੀ ਕੀਤਾ ਗਿਆ। ਪੰਜਾਬ ਦੇ ਵਿੱਚ ਆਉਂਦੇ ਦੋ ਦਿਨ ਤੱਕ ਔਰੇਂਜ ਅਲਰਟ ਜਦੋਂ ਕਿ ਉਸ ਤੋਂ ਬਾਅਦ ਯੈਲੋ ਅਲਰਟ ਮੌਸਮ ਵਿਭਾਗ ਨੇ ਜਾਰੀ ਕੀਤਾ ਹੈ ਇਸ ਦੀ ਜਾਣਕਾਰੀ ਮੌਸਮ ਵਿਗਿਆਨੀ ਪੀਏਯੂ ਡਾਕਟਰ ਪਵਨੀਤ ਕੌਰ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਟੈਂਪਰੇਚਰ ਦੇ ਵਿੱਚ ਵੀ ਕਾਫੀ ਅਸਰ ਵੇਖਣ ਨੂੰ ਮਿਲ ਰਿਹਾ ਹੈ। 1 ਜੁਲਾਈ ਨੂੰ ਘੱਟ ਤੋਂ ਘੱਟ ਟੈਂਪਰੇਚਰ 30 ਡਿਗਰੀ ਤੋਂ ਉੱਪਰ ਰਿਹਾ ਹੈ ਜੋ ਕਿ 1982 ਤੋਂ ਬਾਅਦ ਦੂਜੀ ਵਾਰ ਹੋਇਆ ਹੈ।
ਚਾਰ ਤੋਂ ਪੰਜ ਦਿਨ ਹੁਣ ਲਗਾਤਾਰ ਬਾਰਿਸ਼ ਪੈਣ ਦੇ ਅਸਾਰ: ਮੌਸਮ ਵਿਭਾਗ ਨੇ ਦੱਸਿਆ ਕਿ ਇਸ ਨਾਲ ਕਿਸਾਨਾਂ ਨੂੰ ਵੀ ਫਾਇਦਾ ਮਿਲੇਗਾ ਕਿਉਂਕਿ ਪੰਜਾਬ ਘਰ ਦੇ ਵਿੱਚ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਕਿਸਾਨਾਂ ਨੂੰ ਭਰਪੂਰ ਪਾਣੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਉਂਦੇ ਪੰਜ ਛੇ ਦਿਨ ਤੱਕ ਕਿਸਾਨਾਂ ਨੂੰ ਭਰਪੂਰ ਮਾਤਰਾ ਦੇ ਵਿੱਚ ਝੋਨਾ ਲਾਉਣ ਲਈ ਪਾਣੀ ਮਿਲ ਜਾਵੇਗਾ ਕਿਉਂਕਿ ਝੋਨਾ ਲਾਉਣ ਸਮੇਂ ਪਾਣੀ ਦੀ ਜਿਆਦਾ ਖਪਤ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਚਾਰ ਤੋਂ ਪੰਜ ਦਿਨ ਹੁਣ ਲਗਾਤਾਰ ਬਾਰਿਸ਼ ਪੈਣ ਦੇ ਅਸਾਰ ਹਨ ਇਸ ਕਰਕੇ ਕਿਸਾਨਾਂ ਨੂੰ ਸਿੰਜਾਈ ਕਰਨ ਦੀ ਲੋੜ ਨਹੀਂ ਪਵੇਗੀ। ਇਸ ਦੇ ਨਾਲ ਹੀ ਧਰਤੀ ਹੇਠਲੇ ਪਾਣੀ ਦੀ ਵੀ ਬੱਚਤ ਹੋ ਸਕੇਗੀ।
- ਛੁੱਟੀਆਂ ਤੋਂ ਬਾਅਦ ਸਕੂਲ ਪਰਤੇ ਬੱਚੇ, ਅਧਿਆਪਕਾਂ ਨੇ ਵੀ ਗਰਮੀ ਤੋਂ ਰਾਹਤ ਲਈ ਬੱਚਿਆਂ ਵਾਸਤੇ ਕੀਤੇ ਖ਼ਾਸ ਪ੍ਰਬੰਧ - Punjab Schools Re Open
- ਕੋਟਕਪੂਰਾ 'ਚ ਮੈਗਾ ਖੂਨਦਾਨ ਕੈਂਪ ਦੌਰਾਨ 1650 ਯੂਨਿਟ ਕੀਤੇ ਗਏ ਇੱਕਠੇ - Mega blood donation camp
- ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦੋਫਾੜ; ਬਾਗੀ ਧੜਾ ਭੁੱਲਾਂ ਬਖ਼ਸ਼ਾਉਣ ਪਹੁੰਚਿਆ ਅਕਾਲ ਤਖ਼ਤ ਸਾਹਿਬ, ਸੁਖਬੀਰ ਬਾਦਲ ਦੇ ਅਧੀਨ ਹੋਈਆਂ ਗ਼ਲਤੀਆਂ ਵੀ ਮੰਨੀਆਂ - Shiromani Akali Dals rebel group