ETV Bharat / state

ਪ੍ਰਿੰਕਲ ਫਾਇਰਿੰਗ ਮਾਮਲੇ ‘ਚ ਹੋਇਆ ਵੱਡਾ ਖੁਲਾਸਾ,ਹਮਲੇ ਤੋਂ ਪਹਿਲਾਂ ਖ਼ਾਸ ਤੌਰ 'ਤੇ ਯੂਪੀ ਤੋਂ ਮੰਗਵਾਏ ਗਏ ਸੀ ਹਥਿਆਰ - PRINKLE FIRING CASE

ਪ੍ਰਿੰਕਲ ਫਾਇਰਿੰਗ ਮਾਮਲੇ ਦੇ ਵਿੱਚ ਯੂਪੀ ਤੋਂ ਹਥਿਆਰ ਮੰਗਵਾਉਣ ਦੀ ਗੱਲ ਸਾਹਮਣੇ ਆਈ ਹੈ। ਮਾਮਲੇ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

Weapons were ordered from UP in the Prinkle firing case
ਪ੍ਰਿੰਕਲ ਫਾਇਰਿੰਗ ਮਾਮਲੇ ‘ਚ ਹੋਇਆ ਵੱਡਾ ਖੁਲਾਸਾ,ਹਮਲੇ ਤੋਂ ਪਹਿਲਾਂ ਖ਼ਾਸ ਤੌਰ 'ਤੇ ਯੂਪੀ ਤੋਂ ਮੰਗਵਾਏ ਗਏ ਸੀ ਹਥਿਆਰ (ਲੁਧਿਆਣਾ -ਪੱਤਰਕਾਰ (ਈਟੀਵੀ ਭਾਰਤ))
author img

By ETV Bharat Punjabi Team

Published : Nov 11, 2024, 4:43 PM IST

ਲੁਧਿਆਣਾ : ਪ੍ਰਿੰਕਲ ਫਾਇਰਿੰਗ ਕੇਸ ਦੇ ਵਿੱਚ ਪ੍ਰਿੰਕਲ ਅਤੇ ਉਸ ਦੀ ਮਹਿਲਾ ਸਾਥੀ ਫੋਰਟੀਜ ਦੇ ਵਿੱਚ ਜੇਰੇ ਇਲਾਜ ਹਨ ਅਤੇ ਫਿਲਹਾਲ ਉਹਨਾਂ ਦੀ ਹਾਲਤ ਖਤਰੇ 'ਚ ਬਣੀ ਹੋਈ ਹੈੈ। ਇਸ ਗੋਲੀ ਕਾਂਡ ਨੂੰ ਲੈ ਕੇ ਹੁਣ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਹਮਲੇ ਦੀ ਪੂਰੀ ਸਾਜ਼ਿਸ਼ ਪਹਿਲਾਂ ਤੋਂ ਹੀ ਕੀਤੀ ਗਈ ਸੀ। ਇਸ ਸਬੰਧੀ ਮੁਲਜ਼ਮਾਂ ਨੇ ਯੂਪੀ ਤੋਂ ਹਥਿਆਰ ਵੀ ਮੰਗਾਏ ਗਏ ਸਨ । ਇੱਥੋਂ ਤੱਕ ਕਿ ਹਮਲਾਵਰ ਕਿਸੇ ਹੋਟਲ ਦੇ ਵਿੱਚ ਇਕੱਠੇ ਹੋਏ ਸਨ। ਇਸ ਨੂੰ ਲੈ ਕੇ ਲੁਧਿਆਣਾ ਦੇ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੂੰ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਜਿਹੜੇ ਦੋ ਮੁਲਜ਼ਮ ਅਸੀਂ ਫੜੇ ਸਨ ਉਸ ਤੋਂ ਬਾਅਦ ਇੱਕ ਹੋਰ ਤੀਜਾ ਮੁਲਜ਼ਮ ਵੀ ਇਸ ਗੋਲੀਕਾਂਡ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਅਸੀਂ ਉਹਨਾਂ ਦੋਵਾਂ ਹੀ ਮੁਲਜ਼ਮਾਂ ਨੂੰ ਠੀਕ ਹੋਣ ਤੋਂ ਬਾਅਦ ਪੁੱਛਗਿੱਛ ਕਰਾਂਗੇ।

ਪ੍ਰਿੰਕਲ ਫਾਇਰਿੰਗ ਮਾਮਲੇ ‘ਚ ਹੋਇਆ ਵੱਡਾ ਖੁਲਾਸਾ (ਲੁਧਿਆਣਾ -ਪੱਤਰਕਾਰ (ਈਟੀਵੀ ਭਾਰਤ))

ਜਦੋਂ ਸਵਾਲ ਕੀਤਾ ਗਿਆ ਕਿ ਕੋਈ ਨਾਭਾ ਜੇਲ ਦਾ ਵੀ ਲਿੰਕ ਇਸ ਵਿੱਚ ਸਾਹਮਣੇ ਆ ਰਿਹਾ ਹੈ ਤਾਂ ਉਹਨਾਂ ਕਿਹਾ ਕਿ ਇਸ ਬਾਰੇ ਹਾਲੇ ਕਹਿਣਾ ਜਲਦਬਾਜ਼ੀ ਹੋਵੇਗਾ ਪਰ ਅਸੀਂ ਡੂੰਘਾਈ ਦੇ ਨਾਲ ਜਾਂਚ ਕਰ ਰਹੇ ਹਨ। ਪੁੱਛਗਿਛ ਕਰਨ ਤੋਂ ਬਾਅਦ ਹੀ ਪੂਰੀ ਗੱਲ ਸਾਹਮਣੇ ਆਵੇਗੀ। ਉਹਨਾਂ ਕਿਹਾ ਕਿ ਜੇਕਰ ਕੋਈ ਹੋਰ ਮੁਲਜ਼ਮ ਵੀ ਗ੍ਰਿਫਤਾਰ ਹੋਵੇਗਾ ਤਾਂ ਮੀਡੀਆ ਨਾਲ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

ਪੀੜਿਤ ਫੋਰਟੀਸ ਹਸਪਤਾਲ ਵਿੱਚ ਜ਼ੇਰ ਏ ਇਲਾਜ

ਹਾਲਾਂਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜ਼ਖਮੀਆਂ ਦੇ ਹਾਲਾਤ ਕਿਸ ਤਰ੍ਹਾਂ ਦੇ ਹਨ ਤਾਂ ਉਹਨਾਂ ਕਿਹਾ ਕਿ ਦੋਵੇਂ ਪੀੜਤ ਫੋਰਟੀਸ ਹਸਪਤਾਲ ਦੇ ਵਿੱਚ ਜ਼ੇਰ ਏ ਇਲਾਜ ਹਨ ਅਤੇ ਉੱਥੇ ਉਹਨਾਂ ਦਾ ਇਲਾਜ ਚੱਲ ਰਿਹਾ। ਹਾਲਾਂਕਿ ਜਦੋਂ ਉਹਨਾਂ ਨੂੰ ਯੂਪੀ ਲਿੰਕ ਬਾਰੇ ਪੁੱਛਿਆ ਤੇ ਹਥਿਆਰਾਂ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਇਸ ਬਾਰੇ ਅਸੀਂ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ। ਉਹਨਾਂ ਕਿਹਾ ਕਿ ਜਿਸ ਵੇਲੇ ਇਹ ਗੋਲੀਕਾਂਡ ਹੋਇਆ ਸੀ। ਉਸ ਦਿਨ ਹੀ ਸੀਨੀਅਰ ਪੁਲਿਸ ਅਫਸਰਾਂ ਦੀ ਹਦਾਇਤਾਂ ਦੇ ਬਾਅਦ ਟੀਮਾਂ ਦਾ ਗਠਨ ਕਰ ਦਿੱਤਾ ਹੈ ਅਤੇ ਟੀਮਾਂ ਵੱਲੋਂ ਲਗਾਤਾਰ ਪੰਜਾਬ ਅਤੇ ਸੂਬੇ ਦੇ ਬਾਹਰ ਵੀ ਇਸ ਦੇ ਲਿੰਕ ਖੰਗਾਲੇ ਜਾ ਰਹੇ ਹਨ, ਤੇ ਡੁੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਸਿਆਸਤਦਾਨਾਂ ਦੀ ਸ਼ਰਨ ਲੈ ਰਹੇ ਸ਼ੂਟਰ

ਜ਼ਿਕਰਯੋਗ ਹੈ ਕਿ ਸੁਤਰਾਂ ਤੋਂ ਪਤਾ ਲੱਗਾ ਹੈ ਕਿ ਜਿਨ੍ਹਾਂ ਅਪਰਾਧੀਆਂ ਦੇ ਨਾਂ ਪੁਲਿਸ ਦੇ ਸਾਹਮਣੇ ਆ ਰਹੇ ਹਨ, ਉਨ੍ਹਾਂ ਦੇ ਪਰਿਵਾਰਕ ਮੈਂਬਰ ਸਿਆਸਤਦਾਨਾਂ ਦੀ ਸ਼ਰਨ ਲੈ ਰਹੇ ਹਨ। ਉਹ ਖੁਦ ਆਪਣੇ ਪੁੱਤਰ ਨੂੰ ਪੇਸ਼ ਕਰਨ ਲਈ ਕਹਿ ਰਿਹਾ ਹੈ। ਇਸ ਦੇ ਨਾਲ ਹੀ ਸਿਆਸਤਦਾਨ ਵੀ ਇਨ੍ਹਾਂ ਅਪਰਾਧੀਆਂ ਨੂੰ ਪੁਲਿਸ ਅੱਗੇ ਆਤਮ ਸਮਰਪਣ ਕਰਵਾਉਣ ਲਈ ਵੱਖ-ਵੱਖ ਅਧਿਕਾਰੀਆਂ ਨੂੰ ਸਿਫ਼ਾਰਸ਼ਾਂ ਕਰਨ ‘ਚ ਲੱਗੇ ਹੋਏ ਹਨ ਪਰ ਪੁਲਿਸ ਇਸ ਮਾਮਲੇ ਵਿੱਚ ਕੋਈ ਢਿੱਲ ਦੇਣ ਨੂੰ ਤਿਆਰ ਨਹੀਂ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.