ਅੰਮ੍ਰਿਤਸਰ : ਕਿਸਾਨਾਂ ਦੇ ਸੋਸ਼ਲ ਮੀਡੀਆ ਗਰੁੱਪਾਂ ’ਚ ਕੁਝ ਗਲਤ ਅਨਸਰ ਸ਼ਾਮਲ ਹੋ ਗਏ ਹਨ। ਜੋ ਕਿ ਹਥਿਆਰ ਵੇਚਣ ਦੀਆਂ ਪੋਸਟਾਂ ਸ਼ੇਅਰ ਕਰਦੇ ਹਨ, ਇਸ ਗੱਲ ਦਾ ਖੁਲਾਸਾ ਅੰਮ੍ਰਿਤਸਰ ਦੇ ਇੱਕ ਸਮਾਜਸੇਵੀ ਵੱਲੋਂ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਵਿੱਚ ਇੱਕ ਨੋਜਵਾਨ ਵੱਲੋਂ ਹੱਥਿਆਰਾਂ ਦੀਆਂ ਫੋਟੋਆਂ ਪਾਈਆਂ ਗਈਆਂ ਅਤੇ ਨਾਲ ਹੀ ਹੋਰ ਨੰਬਰ ਦਿੰਦੇ ਹੋਏ ਕਿਸੇ ਵੀ ਸਮੇਂ 'ਤੇ ਸੰਪਰਕ ਕਰਨ ਦੀ ਗੱਲ ਆਖੀ ਗਈ । ਇਸ ਮੈਸੁਜ ਵਿੱਚ ਉਸ ਨੌਜਵਾਨ ਵੱਲੋਂ ਲਿਖਿਆ ਗਿਆ ਕਿ ਜਿਸ ਕਿਸੀ ਨੂੰ ਵੀ ਹਥਿਆਰ ਚਾਹੀਦਾ ਹੈ ਉਹ ਵਟਸਐਪ ਰਹੀਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ।
ਵੱਖ-ਵੱਖ ਕੀਮਤਾਂ 'ਤੇ ੳੱਪਲਭਦ ਹਥਿਆਰ: ਇਸ ਗਰੁੱਪ ਵਿੱਚ ਅੰਮ੍ਰਿਤਸਰ ਦੇ ਸਮਾਜ ਸੇਵਕ ਇੰਜੀਨੀਅਰ ਪਵਨ ਸ਼ਰਮਾ ਵੀ ਐਡ ਕੀਤੇ ਹੋਏ ਸਨ ਜਿਨਾਂ ਨੇ ਇਹ ਮੈਸੇਜ ਵੇਖਦੇ ਹੀ ਉਕਤ ਨੋਜਵਾਨ ਨੂੰ ਫੋਨ ਕੀਤਾ ਅਤੇ ਉਸ ਸ਼ਖ਼ਸ ਦੀ ਸਾਰੀ ਗੱਲਬਾਤ ਆਪਣੇ ਫ਼ੋਨ ’ਚ ਰਿਕਾਰਡ ਕਰ ਲਈ। ਇਸ ਗੱਲਬਾਤ ’ਚ ਹਥਿਆਰ ਵੇਚਣ ਵਾਲਾ ਆਪਣੇ ਸਮਾਨ ਦੀ ਨੁਮਾਇਸ਼ ਕਰ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਤੁਹਾਨੂੰ ਜਿਥੇ ਵੀ ਹਥਿਆਰ ਚਾਹੀਦੇ ਹਨ, ਉਥੇ ਹੀ ਸਪਲਾਈ ਮਿਲ ਜਾਵੇਗੀ। ਉਸ ਵਿਅਕਤੀ ਨੇ ਹਥਿਆਰਾਂ ਦੇ ਵੱਖ-ਵੱਖ ਰੇਟ ਦੱਸੇ। ਉਸ ਨੇ ਕਿਹਾ ਕਿ 3000 ਤੋਂ ਪਿਸਤੋਲ ਦਾ ਰੇਟ ਸ਼ੁਰੂ ਹੋ ਜਾਂਦਾ ਹੈ। ਜਿਸ ਨੂੰ ਕੱਟਾ ਕਿਹਾ ਜਾਂਦਾ ਹੈ। ਉਹਨੇ ਕਿਹਾ ਕਿ ਜੇਕਰ ਤੁਸੀਂ ਵਧੀਆ ਮੈਗਜ਼ਿਨ ਵਾਲਾ ਪਿਸਤੋਲ ਲੈਣਾ ਹੈ ਤਾਂ ਉਹ 17 ਤੋਂ 18 ਹਜਾਰ ਰੁਪਏ ਦੇ ਕਰੀਬ ਆਵੇਗਾ। ਉੱਥੇ ਹੀ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਪਤਾ ਨਹੀਂ ਇਹ ਮਜ਼ਾਕ ਕੀਤਾ ਜਾ ਰਿਹਾ ਹੈ ਜਾਂ ਹਕੀਕਤ ਹੈ ਪਰ ਜੋ ਵੀ ਹੈ ਇੱਥੇ ਪੁਲਿਸ ਦੀਆਂ ਖੁਫੀਆ ਏਜੰਸੀਆਂ ਦੀ ਨਕਾਮੀ ਸਾਬਿਤ ਹੋ ਰਹੀ ਹੈ।
ਦੇਸ਼ ਦੀ ਸੁਰੱਖਿਆ ਨੂੰ ਦਾਅ 'ਤੇ : ਤੁਹਾਨੂੰ ਦੱਸ ਦਈਏ ਕਿ ਆਏ ਦਿਨ ਪੁਲਿਸ ਵੱਲੋਂ ਨਜਾਇਜ਼ ਪਿਸਤੋਲਾਂ ਫੜੀਆਂ ਜਾ ਰਹੀਆਂ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਪੰਜਾਬ ਦੇ ਬਾਹਰਲੇ ਸੂਬਿਆਂ ਵਿੱਚੋਂ ਪਿਸਤੋਲਾਂ ਲਿਆ ਕੇ ਪੰਜਾਬ ਵਿੱਚ ਮਹਿੰਗੇ ਰੇਟਾਂ ਤੇ ਵੇਚ ਰਹੇ ਹਨ। ਹੁਣ ਇਹ ਸੋਚਣ ਵਾਲਾ ਵਿਸ਼ਾ ਹੈ ਕਿ ਏਜੰਸੀਆਂ ਨੂੰ ਇਸ ਦੀ ਭਣਕ ਤੱਕ ਨਹੀਂ ਲੱਗ ਰਹੀ ਜਾਂ ਏਜੰਸੀਆਂ ਨੂੰ ਪਤਾ ਹੈ ਜਾਂ ਉਹ ਕੁੰਭਕਰਨੀ ਨੀਂਦ ਸੁੱਤੀਆਂ ਹੋਈਆਂ ਹਨ, ਇਹ ਵੀ ਸੋਚਣ ਦਾ ਵਿਸ਼ਾ ਹੈ। ਦੇਸ਼ ਦੀ ਸੁਰੱਖਿਆ ਨੂੰ ਦਾਅ 'ਤੇ ਲਗਾਈ ਜਾ ਰਹੀ ਹੈ, ਕਿਉਂਕਿ ਅੱਜ ਕੱਲ ਆਮ ਵੇਖਿਆ ਜਾ ਰਿਹਾ ਹੈ ਕਿ ਛੋਟੇ ਛੋਟੇ ਬੱਚਿਆਂ ਦੇ ਹੱਥਾਂ ਵਿੱਚ ਹਥਿਆਰ ਹਨ ਤੇ ਉਹ ਇਹਨਾਂ ਹਥਿਆਰਾਂ ਦੇ ਨਾਲ ਕਤਲ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਸ਼ਰੇਆਮ ਅੰਜਾਮ ਦੇ ਰਹੇ ਹਨ।
- ਸ਼੍ਰੋਮਣੀ ਕਮੇਟੀ ਦੇ ਵਿਰੋਧ ਦੇ ਬਾਵਜੂਦ ਫਿਲਮ ‘ਐਮਰਜੈਂਸੀ’ ਨੂੰ ਸੈਂਸਰ ਬੋਰਡ ਨੇ ਦਿੱਤੀ ਮਨਜ਼ੂਰੀ, ਜਾਣੋ ਕਿਸ ਦਿਨ ਹੋਵੇਗੀ ਰਿਲੀਜ਼ - film Emergency got ua certificate
- ਕੀ ਪੰਜਾਬ ਸਰਕਾਰ 'ਤੇ ਭਾਰੂ ਅਫਸਰਸ਼ਾਹੀ ? ਕਾਂਗਰਸ ਦੇ ਬੁਲਾਰੇ ਨੇ 'ਆਪ' 'ਤੇ ਲਗਾਈ ਸਵਾਲਾਂ ਦੀ ਝੜੀ - Heavy bureaucracy Punjab government
- ਪੈਟਰੋਲ-ਡੀਜ਼ਲ ਤੋਂ ਬਾਅਦ ਮਾਨ ਸਰਕਾਰ ਦਾ ਪੰਜਾਬੀਆਂ ਨੂੰ ਡਬਲ ਝਟਕਾ, ਅੱਜ ਤੋਂ ਬੱਸ ਸਫ਼ਰ ਵੀ ਹੋਇਆ ਮਹਿੰਗਾ - Bus Fare Hike in Punjab today
ਪਰ ਇਹ ਹਥਿਆਰ ਕਿੱਥੋਂ ਆ ਰਹੇ ਹਨ ਇਹਨਾਂ ਨੂੰ ਕੌਣ ਸਪਲਾਈ ਕਰ ਰਿਹਾ ਹੈ ਇਹ ਵੀ ਸੋਚਣ ਦਾ ਵਿਸ਼ਾ ਹੈ ਉਥੇ ਹੀ ਇਸ ਨੌਜਵਾਨ ਵੱਲੋਂਵਟਸ ਗਰੁੱਪਾਂ ਦੇ ਵਿੱਚ ਇਹ ਜਿਹੜਾ ਆਪਣੇ ਨੰਬਰਾਂ ਦੇ ਰਾਹੀਂ ਇਸ਼ਤਿਹਾਰ ਦਿੱਤਾ ਗਿਆ ਹੈ ਕਿ ਉਹ ਜੇਕਰ ਹਥਿਆਰ ਕਿਸੇ ਨੇ ਲੈਣਾ ਹੋਵੇ ਤੇ ਉਸ ਨਾਲ ਸੰਪਰਕ ਕੀਤਾ ਜਾਵੇ ਉੱਥੇ ਹੀ ਇੰਜੀਨੀਅਰ ਪਰਮ ਸ਼ਰਮਾ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਮਾੜੇ ਅੰਸਰਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਅਸੀਂ ਅਪੀਲ ਕਰਦੇ ਹਾਂ ਚਾਹੇ ਉਹ ਪੁਲਿਸ ਕਮਿਸ਼ਨਰ ਹਨ ਚਾਹੇ ਪੰਜਾਬ ਦੇ ਡੀਜੀਪੀ ਹਨ ਤੇ ਜਾਂ ਪੰਜਾਬ ਦੇ ਮੁੱਖ ਮੰਤਰੀ ਹਨ।