ਲੁਧਿਆਣਾ: ਵਿਦੇਸ਼ ਜਾ ਕੇ ਪੜ੍ਹਨ, ਕੰਮ ਕਰਨ ਅਤੇ ਪੀ.ਆਰ. ਹੋਣ ਵਾਲੇ ਵਿਦਿਆਰਥੀਆਂ ਦੇ ਸੁਪਨੇ ਚਕਨਾਚੂਰ ਹੋ ਗਏ ਹਨ। ਵਿਦਿਆਰਥੀਆਂ ਦੇ ਭਵਿੱਖ 'ਤੇ ਵੀ ਤਲਵਾਰ ਲਟਕ ਰਹੀ ਹੈ ਕਿਉਂਕਿ ਆਸਟ੍ਰੇਲੀਆ ਨੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟਾ ਕੇ 2.7 ਲੱਖ ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਆਸਟ੍ਰੇਲੀਆ ਆਉਣ ਵਾਲੇ ਪ੍ਰਵਾਸ ਦੀ ਗਿਣਤੀ ਘਟੇਗੀ। ਆਸਟ੍ਰੇਲੀਆ ਨੇ ਇਹ ਐਲਾਨ ਕੀਤਾ ਹੈ ਕਿ 2025 ਵਿੱਚ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਹੁਣ ਉਹ ਸੀਮਿਤ ਕਰ ਦੇਣਗੇ। ਇਹਨਾਂ ਹੀ ਨਹੀਂ ਜਿਹੜੇ ਵਿਦਿਆਰਥੀ ਉੱਥੇ ਜਾ ਕੇ ਦਰਜਾ ਤਿੰਨ ਅਤੇ ਚਾਰ ਯਾਨੀ ਕਿ ਲੇਬਰ ਵਿੱਚ ਕੰਮ ਕਰਦੇ ਨੇ ਹੁਣ ਉਸ 'ਤੇ ਵੀ ਪਾਬੰਦੀ ਲਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਕੈਨੇਡਾ ਵੱਲੋਂ ਵੀ ਇਸ ਸਬੰਧੀ ਪਹਿਲਾਂ ਹੀ ਸਖ਼ਤ ਫੈਸਲੇ ਲਏ ਗਏ ਸਨ ਅਤੇ ਹੁਣ ਆਸਟ੍ਰੇਲੀਆ ਨੇੇ ਵੀ ਸਖ਼ਤੀ ਕਰ ਕੀਤੀ ਹੈ।
ਮਾਹਿਰਾਂ ਦੀ ਰਾਏ: ਇਸ ਸਬੰਧੀ ਨਿਤਿਨ ਚਾਵਲਾ ਕੈਪਰੀ ਇਮੀਗ੍ਰੇਸ਼ਨ ਮਾਹਿਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕੈਨੇਡਾ ਤੋਂ ਬਾਅਦ ਹੁਣ ਆਸਟ੍ਰੇਲੀਆ ਨੇ ਵੀ ਸਖ਼ਤੀ ਕਰ ਦਿੱਤੀ ਹੈ। ਜਿਸ ਦਾ ਅਸਰ ਭਾਰਤੀ ਵਿਦਿਆਰਥੀਆਂ 'ਤੇ ਪੈ ਰਿਹਾ ਹੈ। ਹਾਲਾਤ ਅਜਿਹੇ ਬਣ ਚੁੱਕੇ ਹਨ ਕਿ 1 ਲੱਖ ਤੋਂ ਲੈ ਕੇ ਡੇਢ ਲੱਖ ਤੱਕ ਵਿਦਿਆਰਥੀ ਵਾਪਿਸ ਆਉਣ ਲਈ ਤਿਆਰ ਬੈਠੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਦੇ ਵਿੱਚ ਵੀ ਬੇਰੋਜ਼ਗਾਰੀ ਵਧੇਗੀ। ਇਸ ਲਈ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਅਤੇ ਆਪਣੇ ਡਿਪਲੋਮੈਟ ਦੇ ਨਾਲ ਗੱਲਬਾਤ ਕਰਨ ਦੀ ਲੋੜ ਹੈ।
ਮਿਲਦਾ ਰਹੇਗਾ ਵੀਜ਼ਾ: ਨਿਤਿਨ ਚਾਵਲਾ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਵਿਦੇਸ਼ ਜਾਣ ਲਈ ਅਪਲਾਈ ਕਰਦੇ ਰਹਿਣਗੇ ਅਤੇ ਵੀਜ਼ਾ ਮਿਲਣ ਵਿੱਚ ਕੋਈ ਦਿੱਕਤ ਨਹੀਂ ਹੋਵੇਗੀ ਪਰ ਵੀਜ਼ਾ ਉਹਨਾਂ ਨੂੰ ਹੀ ਮਿਲੇਗਾ ਜੋ ਵੀਜ਼ਾ ਮਿਲਣ ਦੇ ਹੋਣਗੇ। ਉਹਨਾਂ ਕਿਹਾ ਕਿ ਇਸ ਨਾਲ ਜਿਹੜੇ ਵਿਦਿਆਰਥੀ ਹੇਠਲੇ ਦਰਜੇ ਦੇ ਕੰਮ ਕਰਦੇ ਸਨ ਜਾਂ ਫਿਰ ਜਿਹੜੇ ਲੋਕ ਇਹ ਕਹਿ ਕੇ ਵਰਕ ਪਰਮਿਟ ਲੈਂਦੇ ਸਨ ਕਿ ਉਹ ਭਾਰਤ ਵਿੱਚ ਸੁਰੱਖਿਤ ਨਹੀਂ ਉਹਨਾਂ 'ਤੇ ਇਸ ਦੀ ਵੱਡੀ ਗਾਜ ਡਿੱਗੇਗੀ। ਜਿਸ ਦੇ ਨਾਲ ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਜਿਹੜੇ ਵਿਦਿਆਰਥੀ ਯੋਗ ਨੇ ਉਹਨਾਂ 'ਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ। ਇੱਥੇ ਸਭ ਤੋਂ ਵੱਧ ਮਸ਼ਕਿਲ ਮਾਪਿਆਂ ਲਈ ਪੈਸਿਆਂ ਦੀ ਹੈ ਕਿਉਂਕਿ ਜੋ ਵੀ ਵਿਦਿਆਰਥੀ ਹੁਣ 25 ਤੋਂ 30 ਲੱਖ ਰੁਪਏ ਖਰਚਣ ਨੂੰ ਤਿਆਰ ਨੇ ਉਹ ਹੀ ਵਿਦੇਸ਼ ਜਾ ਕੇ ਪੜਾਈ ਕਰਨਗੇ। ਮਾਪਿਆਂ ਨੂੰ ਹੀਂ ਦੂਜੇ ਸਮੈਸਟਰ ਦੀ ਫੀਸ ਦੇਣੀ ਹੋਵੇਗੀ। ਇਸ ਦੇ ਨਾਲ ਹੀ ਉਨਾਂ ਦੇ ਆਈਲੈਟਸ ਟੈਸਟ ਵਿੱਚ ਅੰਕ ਨਿਯਮਾਂ ਦੇ ਮੁਤਾਬਿਕ ਹੋਣੇ ਚਾਹੀਦੇ ਹਨ।
ਵਿਦਿਆਰਥੀਆਂ 'ਚ ਡਰ: ਵਿਦੇਸ਼ ਜਾ ਕੇ ਆਪਣੇ ਸੁਪਨੇ ਸਾਕਾਰ ਕਰਨ ਲਈ ਆਈਲੈਟਸ ਕਰ ਰਹੇ ਵਿਦਿਆਰਥੀਆਂ ਨਾਲ ਵੀ ਸਾਡੀ ਟੀਮ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਘਬਰਾਹਟ ਤਾਂ ਜਰੂਰ ਹੋ ਰਹੀ ਹੈ ਕਿਉਂਕਿ ਉਹਨਾਂ ਨੇ ਵੀ ਬਾਹਰ ਜਾ ਕੇ ਪੜ੍ਹਾਈ ਕਰਨ ਦਾ ਸੋਚਿਆ ਸੀ ਪਰ ਵਿਦੇਸ਼ੀ ਸਰਕਾਰਾਂ ਹੁਣ ਸਖ਼ਤੀ ਕਰ ਰਹੀਆਂ ਨੇ ਤਾਂ ਜੋ ਹਰ ਕੋਈ ਵੀਜ਼ਾ ਨਾ ਲਗਵਾ ਸਕੇ। ਪਹਿਲਾਂ ਵਿਦਿਆਰਥੀ ਖੁਦ ਕੰਮ ਕਰਕੇ ਆਪਣੀ ਫੀਸ ਭਰ ਲੈਂਦੇ ਸਨ ਪਰ ਹੁਣ ਤਾਂ ਮਾਪਿਆਂ 'ਤੇ ਹੋਰ ਵੀ ਬੋਝ ਪਵੇਗਾ।
- IGNOU ਨੇ ਫਿਰ ਵਧਾਈ ਆਨਲਾਈਨ ਕੋਰਸਾਂ 'ਚ ਦਾਖਲੇ ਦੀ ਆਖਰੀ ਤਰੀਕ, ਜਾਣੋ ਕਿੰਨਾ ਸਮਾਂ - IGNOU ADMISSION LAST DATE EXTEND
- "ਮੇਰਾ ਸਸਕਾਰ ਨਾ ਕਰੋ, ਮੈਂ ਜ਼ਿੰਦਾ ਹਾਂ, ਮਰਕੇ ਜ਼ਿੰਦਾ ਹੋਈ ਬੇਬੇ ਨੇ ਕਿਹਾ.... - woman came alive after death
- ਭਾਜਪਾ ਵੱਲੋਂ ਈਟੀਟੀਵੀ ਭਾਰਤ ਦੀ ਖਬਰ ਨੂੰ ਆਧਾਰ ਬਣਾ ਕੇ ਕੀਤੀ ਗਈ ਪ੍ਰੈਸ ਕਾਨਫਰੰਸ, ਕਿਹਾ ਪੰਜਾਬ ਸਰਕਾਰ ਆਂਗਣਵਾੜੀ ਦੇ ਬੱਚਿਆਂ ਨੂੰ ਭੇਜ ਰਹੀ ਖਰਾਬ ਭੋਜਨ - Anganwadi children get bad food