ਬਰਨਾਲਾ: ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਉਪਰ 13 ਨਵੰਬਰ ਨੂੰ ਜਿਮਨੀ ਚੋਣ ਹੋਵੇਗੀ। ਇਹਨਾਂ ਚੋਣਾਂ ਵਿੱਚ ਸ੍ਰੋਮਣੀ ਅਕਾਲੀ ਦਲ ਨੇ ਭਾਗ ਨਾ ਲੈਣ ਦਾ ਫ਼ੈਸਲਾ ਕੀਤਾ ਹੈ। ਜਿਸ ਸਬੰਧੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਵਿਜੈਇੰਦਰ ਸਿੰਘ ਸਿੰਗਲਾ ਨੇ ਪ੍ਰਤੀਕਰਮ ਦਿੱਤਾ ਹੈ।
'ਆਪਣੀ ਹੋਂਦ ਪੰਜਾਬ ਦੇ ਵਿੱਚ ਖਤਮ ਕਰ ਚੁੱਕਿਆ ਹੈ ਸ਼੍ਰੋਮਣੀ ਅਕਾਲੀ ਦਲ'
ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਹੋਂਦ ਪੰਜਾਬ ਦੇ ਵਿੱਚ ਖਤਮ ਕਰ ਚੁੱਕਿਆ ਹੈ। ਪਹਿਲਾਂ ਹੀ ਅਕਾਲੀ ਦਲ ਦੋਫਾੜ ਹੋ ਕੇ ਆਗੂ ਇੱਕ ਦੂਜੇ ਦੇ ਨਾਲ ਆਪਸ ਵਿੱਚ ਚੱਲ ਰਹੇ ਹਨ। ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਰਹੀ ਹੈ, ਜਿਸ ਕਰਕੇ ਲੋਕਾਂ ਨੇ ਅਕਾਲੀ ਦਲ ਨੂੰ ਪਹਿਲਾਂ ਹੀ ਨਕਾਰ ਦਿੱਤਾ ਸੀ।
'ਚੱਲ ਰਹੀ ਬਗਾਵਤ ਨੂੰ ਦੇਖਦੇ ਹੋਏ ਜ਼ਿਮਨੀ ਚੋਣਾਂ ਲੜਨ ਤੋਂ ਭੱਜੀ ਪਾਰਟੀ'
ਉਹਨਾਂ ਕਿਹਾ ਕਿ ਅਕਾਲੀ ਦਲ ਵਿੱਚ ਚੱਲ ਰਹੀ ਬਗਾਵਤ ਨੂੰ ਦੇਖਦੇ ਹੋਏ ਜ਼ਿਮਨੀ ਚੋਣਾਂ ਲੜਨ ਤੋਂ ਪਾਰਟੀ ਭੱਜ ਗਈ ਹੈ। ਉੱਥੇ ਵਿਜੇੰਦਰ ਸਿੰਘਲਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਗਿੱਦੜਵਾਹਾ ਹਲਕੇ ਤੋਂ ਮਨਪ੍ਰੀਤ ਸਿੰਘ ਬਾਦਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਅਤੇ ਮਨਪ੍ਰੀਤ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਜੁੜੇ ਹੋਏ ਹਨ। ਮਨਪ੍ਰੀਤ ਬਾਦਲ ਨੂੰ ਜਿਤਾਉਣ ਲਈ ਵੀ ਹੋ ਸਕਦਾ ਹੈ ਅਕਾਲੀ ਦਲ ਇਹ ਚੋਣਾਂ ਨਹੀਂ ਲੜ ਰਿਹਾ ਹੈ।
ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਬਾਰੇ ਬੋਲੇ ਵਿਜੈਇੰਦਰ ਸਿੰਘ ਸਿੰਗਲਾ...
ਉਥੇ ਹੀ ਧੂਰੀ ਤੋਂ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ਵਲੋਂ ਆਮ ਆਦਮੀ ਪਾਰਟੀ ਨੂੰ ਛੱਡਣ ਸਬੰਧੀ ਉਹਨਾਂ ਕਿਹਾ ਕਿ ਜਿਹੜੇ ਲੋਕ ਆਪਣੀਆਂ ਪਾਰਟੀਆਂ ਨੂੰ ਮਾੜੇ ਸਮਿਆਂ ਵਿੱਚ ਛੱਡ ਜਾਂਦੇ ਹਨ, ਉਹਨਾਂ ਨੂੰ ਨਵੀਆਂ ਪਾਰਟੀਆਂ ਉਹਨਾਂ ਨਾਲ ਹੋਰ ਵੀ ਮਾੜਾ ਕਰਦੀਆਂ ਹਨ। ਉਹਨਾਂ ਕਿਹਾ ਕਿ ਦਲਬੀਰ ਗੋਲਡੀ ਦੇ ਕਾਂਗਰਸ ਪਾਰਟੀ ਵਿੱਚ ਵਾਪਸੀ ਸਬੰਧੀ ਉਹਨਾਂ ਨੂੰ ਕੁੱਝ ਵੀ ਪਤਾ ਨਹੀਂ ਹੈ।
'ਜਿਮਨੀ ਚੋਣਾਂ ਵਿੱਚ ਚਾਰੇ ਵਿਧਾਨ ਸਭਾ ਚੋਣਾਂ ਵਿੱਚ ਵੱਡੀਆਂ ਜਿੱਤਾਂ ਦਰਜ ਕਰੇਗੀ ਕਾਂਗਰਸ ਪਾਰਟੀ'
ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਜਿਮਨੀ ਚੋਣਾਂ ਵਿੱਚ ਚਾਰੇ ਵਿਧਾਨ ਸਭਾ ਚੋਣਾਂ ਵਿੱਚ ਵੱਡੀਆਂ ਜਿੱਤਾਂ ਦਰਜ ਕਰੇਗੀ। ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਜਿੱਥੇ ਵੀ ਉਹਨਾਂ ਦੀ ਲੋੜ ਮਹਿਸੂਸ ਹੋਵੇਗੀ, ਉਹ ਦਿਨ ਰਾਤ ਚੋਣ ਪ੍ਰਚਾਰ ਕਰਨਗੇ। ਉਹਨਾਂ ਕਿਹਾ ਕਿ ਕਾਲਾ ਢਿੱਲੋਂ ਗਰਾਊਂਡ ਨਾਲ ਜੁੜਿਆ ਹੋਇਆ ਕਾਂਗਰਸ ਪਾਰਟੀ ਦਾ ਮਜਬੂਤ ਉਮੀਦਵਾਰ ਹੈ ਅਤੇ ਵੱਡੀ ਲੀਡ ਨਾਲ ਜਿੱਤ ਹਾਸਿਲ ਕਰੇਗਾ।
- ਸ਼੍ਰੋਮਣੀ ਅਕਾਲੀ ਦਲ ਨੇ ਜ਼ਿਮਨੀ ਚੋਣਾਂ ਤੋਂ ਬਣਾਈ ਦੂਰੀ, ਪੰਥਕ ਹਿੱਤਾਂ ਦਾ ਦਿੱਤਾ ਹਵਾਲਾ
- ਜ਼ਿਮਨੀ ਚੋਣ ਨਾ ਲੜਨ ਦੇ ਅਕਾਲੀ ਦਲ ਦੇ ਫੈਸਲੇ 'ਤੇ ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ, ਸੁਣੋ ਤਾਂ ਜਰਾ ਕੀ ਕਿਹਾ...
- ਚੌਥੀ ਵਾਰ ਚੋਣ ਲੜਨਗੇ ਧਾਮੀ, SGPC ਚੋਣਾਂ ਲਈ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ, ਬੀਬੀ ਜਗੀਰ ਕੌਰ ਨਾਲ ਹੋਵੇਗੀ ਸਿਰੇ ਦੀ ਟੱਕਰ
- ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ 'ਆਪ' 'ਤੇ ਵਰ੍ਹੇ ਬਿੱਟੂ, ਗੈਂਗਸਟਰਵਾਦ ਨੂੰ ਲੈ ਕੇ ਕਹਿ ਦਿੱਤੀ ਵੱਡੀ ਗੱਲ, ਸੁਣੋ ਤਾਂ ਜਰਾ ਕੀ ਕਿਹਾ...