ਤਰਨਤਾਰਨ: ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸਭਰਾ 'ਚ ਬੇਹੱਦ ਘਿਨਾਉਣਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪਿਛਲੇ ਦਿਨੀਂ ਖੇਤ ਵਿੱਚ ਵੜ ਕੇ ਚਾਰਾ ਖਾਣ ਦੀ ਸਜ਼ਾ ਇੱਕ ਮੱਝ ਨੂੰ ਟਰੈਕਟਰ ਪਿੱਛੇ ਬੰਨ੍ਹ ਕੇ ਘੜੀਸਕੇ ਦਿੱਤੀ ਗਈ। ਹਾਲਾਂਕਿ ਉਕਤ ਘਟਨਾਕ੍ਰਮ ਦੀ ਵੀਡੀਓ ਜਦੋਂ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਾਂ ਪਸ਼ੂ ਪ੍ਰੇਮੀਆ ਵੱਲੋਂ ਇਸ ਦੀ ਨਿਖੇਧੀ ਵੀ ਸ਼ੁਰੂ ਹੋ ਗਈ।
ਮੱਝ ਨੂੰ ਟਰੈਕਟਰ ਪਿੱਛੇ ਬੰਨ੍ਹ ਕੇ ਸੜਕ 'ਤੇ ਘੜੀਸਿਆ: ਜਾਣਕਾਰੀ ਅਨੁਸਾਰ ਪਿੰਡ ਸਭਰਾ ਦਾ ਇੱਕ ਵਿਅਕਤੀ ਮੱਝ ਨੂੰ ਖੇਤ ਤੋਂ ਘਰ ਲਿਜਾ ਰਿਹਾ ਸੀ। ਇਸ ਦੌਰਾਨ ਮੱਝ ਗ਼ਲਤੀ ਨਾਲ ਪਿੰਡ ਸਭਰਾ ਦੇ ਹੀ ਕਿਸੇ ਹੋਰ ਵਿਅਕਤੀ ਦੇ ਖੇਤ ਵਿੱਚ ਚਰਨ ਲਈ ਚਲੀ ਗਈ। ਜਿਸ ਤੋਂ ਗੁੱਸੇ ਵਿੱਚ ਆਏ ਖੇਤ ਦੇ ਮਾਲਕ ਨੇ ਮੱਝ ਨੂੰ ਟਰੈਕਟਰ ਪਿੱਛੇ ਬੰਨ੍ਹ ਕੇ ਸੜਕ 'ਤੇ ਇੱਕ ਕਿਲੋਮੀਟਰ ਦੇ ਕਰੀਬ ਘੜੀਸਿਆ ਗਿਆ। ਜਿਸ ਦੌਰਾਨ ਬੇਜ਼ੁਬਾਨ ਮੱਝ ਬੇਸੁੱਧ ਹੋ ਗਈ। ਮੱਝ ਦੇ ਮਾਲਕ ਨੇ ਮੌਕੇ 'ਤੇ ਪਹੁੰਚ ਕੇ ਉਸ ਨੂੰ ਛਡਵਾਇਆ ਅਤੇ ਸਭਰਾ ਚੌਂਕੀ ਵਿਖੇ ਸ਼ਿਕਾਇਤ ਵੀ ਦੇ ਦਿੱਤੀ।
ਘਟਨਾ ਨੂੰ ਅੰਜ਼ਾਮ ਦੇਣ ਵਾਲੇ 'ਤੇ ਕੀਤੀ ਬਣਦੀ ਕਾਰਵਾਈ: ਕੁਝ ਸਮੇਂ ਬਾਅਦ ਮੱਝ ਦੇ ਮਾਲਕ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ ਪਿੰਡ ਵਾਸੀਆਂ ਨੇ ਦੋਹਾਂ ਧਿਰਾਂ ਦਾ ਆਪਸ ਵਿੱਚ ਰਾਜ਼ੀਨਾਮਾ ਕਰਵਾ ਦਿੱਤਾ। ਉਸ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਜਿਸ ਤੋਂ ਬਾਅਦ ਸਮਾਜ ਸੇਵਕਾ ਨੇ ਕਿਹਾ ਕਿ ਜਿਸ ਜਾਨਵਰ ਨੂੰ ਟਰੈਕਟਰ ਪਿੱਛੇ ਪਾ ਕੇ ਘੜੀਸਿਆ ਗਿਆ ਹੈ। ਇਹ ਘਟੀਆ ਕਾਰਾ ਕਰਨ ਵਾਲੇ 'ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਮੱਝ ਦੇ ਮਾਲਕ ਨੇ ਭਾਵੇਂ ਰਾਜ਼ੀਨਾਮਾ ਕਰ ਲਿਆ ਹੋਵੇ, ਪਰ ਪ੍ਰਸ਼ਾਸਨ ਨੂੰ ਇਸ 'ਤੇ ਆਪ ਕਾਰਵਾਈ ਕਰਦਿਆ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ 'ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਪੁਲਿਸ ਨੇ ਐਕਸਨ ਲੈਂਦਿਆਂ ਐਫ.ਆਈ.ਆਰ. ਨੰਬਰ 66 ਦਰਜ ਕਰਕੇ ਗੁਰਲਾਲ ਸਿੰਘ ਖਿਲਾਫ ਧਾਰਾ 325,324, ਐਨੀਮਲ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
- 'ਸਰਕਾਰ ਤੁਹਾਡੇ ਦੁਆਰ' ਤਹਿਤ 4 ਪਿੰਡਾਂ ਦੇ ਵਾਸੀਆਂ ਲਈ ਲਗਾਇਆ ਕੈਂਪ, ਫਰੀ ਮੁਹੱਈਆ ਕਰਵਾਏ ਸੇਵਾਵਾਂ ਦਾ ਲਾਭ - Camp organized residents 4 villages
- ਪੰਜਾਬ 'ਚ ਖੇਤੀਬਾੜੀ ਵਿਭਾਗ ਵੱਲੋਂ ਝੋਨੇ ਦੀ ਸਿੱਧੀ ਬਜਾਈ ਨੂੰ ਲੈਕੇ ਯਤਨ ਜਾਰੀ, ਖੇਤੀਬਾੜੀ ਵਿਭਾਗ ਨੇ ਦੱਸਿਆ ਨਵੀਂ ਤਕਨੀਕ - Direct sowing of paddy
- ਇੱਕ ਗਲੀ 'ਚ ਹੀ ਕਰੀਬ ਡੇਢ ਦੋ ਸਾਲ ਤੋਂ ਨਹੀਂ ਹੋ ਰਹੀ ਪਾਣੀ ਦੀ ਨਿਕਾਸੀ, ਤੰਗ ਆ ਕੇ ਲੋਕਾਂ ਨੇ ਕੱਢੀ ਭੜਾਸ - Trouble with drainage