ਲੁਧਿਆਣਾ : ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਅੱਜ ਲੁਧਿਆਣਾ ਵਰਕਰਾਂ ਨਾਲ ਇੱਕ ਮੀਟਿੰਗ ਕੀਤੀ ਗਈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਰੂਰਲ ਡਿਵਲਪਮੈਂਟ ਫੰਡ ਨੂੰ ਲੈ ਕੇ ਕਿਹਾ ਕਿ ਪਹਿਲਾਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਫੰਡ ਕਿੱਥੇ ਵਰਤਿਆ ਗਿਆ। ਉਸ ਤੋਂ ਬਾਅਦ ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਹਨ ਕਿ ਇਸ ਸਬੰਧੀ ਖੇਤੀਬਾੜੀ ਮੰਤਰੀ ਦੇ ਨਾਲ ਮੀਟਿੰਗ ਕਰਕੇ ਇਹ ਫੰਡ ਜਾਰੀ ਕਰਵਾਇਆ ਜਾਵੇ।
ਕਾਂਗਰਸ ਹੁਣ ਨਾ ਤਿੰਨਾਂ ਵਿੱਚ ਅਤੇ ਨਾ ਹੀ 13 ਵਿੱਚ : ਜਲੰਧਰ ਜ਼ਿਮਨੀ ਚੋਣ ਬਾਰੇ ਪੁੱਛੇ ਸਵਾਲ ਤੇ ਰਵਨੀਤ ਬਿੱਟੂ ਨੇ ਕਿਹਾ ਕਿ ਕਾਂਗਰਸ ਹੁਣ ਨਾ ਹੀ ਤਿੰਨਾਂ ਦੇ ਵਿੱਚ ਹੈ ਅਤੇ ਨਾ ਹੀ 13 ਦੇ ਵਿੱਚ ਹੈ, ਉਹਨਾਂ ਨੂੰ ਵੋਟਾਂ ਪਾਉਣ ਦਾ ਕੋਈ ਫ਼ਾਇਦਾ ਨਹੀਂ ਹੈ। ਉੱਥੇ ਹੀ ਉਹਨਾਂ ਕਿਹਾ ਕਿ ਸੂਬਾ ਸਰਕਾਰ ਵੀ ਪਹਿਲਾਂ ਹੀ ਆਪਣੇ ਹੱਥ ਖੜੇ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਉਹ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਹਨ ਕਿ ਭਾਜਪਾ ਹੀ ਇੱਕ ਅਜਿਹੀ ਪਾਰਟੀ ਹੈ ਜੋ ਲਗਾਤਾਰ ਪੰਜਾਬ ਦੇ ਵਿਕਾਸ ਬਾਰੇ ਸੋਚ ਰਹੀ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਨੇ ਕੋਈ ਕੰਮ ਨਹੀਂ ਕੀਤੇ, ਸਿਰਫ਼ ਲੋਕਾਂ ਨਾਲ ਝੂਠਾ ਵਾਅਦੇ ਕੀਤੇ ਹਨ। ਉੱਥੇ ਹੀ ਭਾਰਤ ਭੂਸ਼ਣ ਆਸ਼ੂ ਦੇ ਪੁੱਛੇ ਸਵਾਲ 'ਤੇ ਉਹਨਾਂ ਕਿਹਾ ਕਿ ਇਹ ਉਹਨਾਂ ਦੀ ਪਾਰਟੀ ਦਾ ਆਪਸੀ ਮਸਲਾ ਹੈ। ਉੱਥੇ ਹੀ ਸ਼ੀਤਲ ਅਗੂਰਾਲ ਵੱਲੋਂ ਉਹਨਾਂ ਨੂੰ ਧਮਕੀਆਂ ਦੇਣ ਬਾਰੇ ਵੀ ਉਹਨਾਂ ਆਪਣੀ ਪ੍ਰਤਿਕਿਰਿਆ ਜ਼ਾਹਿਰ ਕੀਤੀ।
- ਤਰਨ ਤਾਰਨ 'ਚ ਅੱਗ ਦੇ ਭੇਟ ਚਾੜੀਆਂ ਦੋ ਗੱਡੀਆਂ, ਮਾਲਕ ਨੇ ਕਿਹਾ ਕਿਸੇ ਸਿਰਫ਼ਿਰੇ ਦੀ ਹੈ ਸਾਜ਼ਿਸ਼, ਜਾਣੋ ਕੀ ਹੈ ਮਾਮਲਾ - Two vehicles caught fire Tarn Taran
- ਨਿੱਜੀ ਝਗੜੇ ਕਾਰਨ ਹੋਇਆ ਇਹ ਖ਼ਤਰਨਾਕ ਅਪਰਾਧ, ਬੇਜ਼ੁਬਾਨਾਂ ਉੱਤੇ ਹੋਇਆ ਕਾਤਲਾਨਾ ਹਮਲਾ? - two hen have died
- ਸਸਤੀ ਟਿਕਟ ਦਾ ਝਾਂਸਾ ਦੇਣਾ ਪਿਆ ਮਹਿੰਗਾ, ਲੋਕਾਂ ਨੇ ਫੜ ਕੇ ਕੀਤੀ ਛਿੱਤਰ-ਪਰੇਡ, ਦੇਖੋ ਵੀਡੀਓ - Cheap railway ticket exposed
ਕਿਸਾਨ ਯੂਨੀਅਨ ਪਾ ਰਹੀ ਅੜਚਨ : ਇਸ ਮੌਕੇ ਰਵਨੀਤ ਬਿੱਟੂ ਨੇ ਪੰਜਾਬ ਦੇ ਵਿੱਚ ਰੱਦ ਹੋਏ ਪ੍ਰੋਜੈਕਟਾਂ ਨੂੰ ਲੈ ਕੇ ਸੂਬਾ ਸਰਕਾਰ ਨੂੰ ਜਿੰਮੇਵਾਰ ਦੱਸਿਆ ਅਤੇ ਕਿਹਾ ਕਿ ਇਸ ਦੇ ਵਿੱਚ ਕਈ ਕਿਸਾਨ ਯੂਨੀਅਨ ਵੀ ਅੜਚਨ ਪਾ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਰਹੇਗੀ ਕਿ ਜਿਹੜੇ ਕਿਸਾਨ ਜ਼ਮੀਨ ਦੇਣਾ ਚਾਹੁੰਦੇ ਹਨ ਅਤੇ ਪੰਜਾਬ ਦਾ ਵਿਕਾਸ ਚਾਹੁੰਦੇ ਹਨ, ਉਹਨਾਂ ਨਾਲ ਉਹ ਮੀਟਿੰਗ ਕਰਨਗੇ। ਉਹਨਾਂ ਕਿਹਾ ਕਿ ਇਹ ਕਿਤੇ ਨਾ ਕਿਤੇ ਸੂਬਾ ਸਰਕਾਰ ਦਾ ਫੇਲੀਅਰ ਹੈ। ਉੱਥੇ ਹੀ ਦੂਜੇ ਪਾਸੇ ਲਾਡੋਵਾਲ ਟੋਲ ਪਲਾਜ਼ਾ ਅਤੇ ਕਿਸਾਨਾਂ ਵੱਲੋਂ ਚੱਲ ਰਹੇ ਧਰਨੇ ਸਬੰਧੀ ਉਹਨਾਂ ਕਿਹਾ ਕਿ ਕਾਨੂੰਨ ਵਿਵਸਥਾ ਦਾ ਮੁੱਦਾ ਸੂਬਾ ਸਰਕਾਰ ਨੂੰ ਹੱਲ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਵੱਡੀ ਵੱਡੀ ਗੱਲਾਂ ਕਰ ਰਹੇ ਸਨ ਕਿ ਪੰਜਾਬ ਦੇ ਟੋਲ ਟੈਕਸ ਬੰਦ ਕਰਾ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਹੁਣ ਭਗਵੰਤ ਮਾਨ ਕੋਲ ਜਿੰਨੇ ਵੀ ਪੈਸੇ ਹਨ, ਉਹ ਸਾਰੇ ਟੋਲ ਟੈਕਸ ਅਦਾ ਕਰਕੇ ਉਸ ਨੂੰ ਬੰਦ ਕਰਵਾ ਦੇਣ।