ਸੰਗਰੂਰ: 2016 ਪਾਸ ਆਊਟ ਵਾਲੇ ਬੇਰੁਜ਼ਗਾਰ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਥੋੜਾ ਜਿਹਾ ਅੱਗੇ ਟਾਵਰ ਤੇ ਬੈਠੀ ਅਬੋਹਰ ਦੀ ਕੁੜੀ ਹਰਦੀਪ ਕੌਰ ਆਪਣੇ ਸਾਥੀਆਂ ਤੇ ਆਪਣੇ ਲਈ ਰੋਜ਼ਗਾਰ ਦੀ ਮੰਗ ਕਰ ਰਹੀ ਹੈ। ਜਲੰਧਰ ਜ਼ਿਮਨੀ ਚੋਣ ਦੇ ਵਿੱਚ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਾਂ ਕੀਤੀ ਸੀ ਪਰ ਹਾਲੇ ਤੱਕ ਕੋਈ ਵਾਅਦਾ ਪੂਰਾ ਨਹੀਂ ਕੀਤਾ ਗਿਆ। 2016 ਪਾਸ ਅਉਟ ਵਾਲੇ ਬੇਰੁਜ਼ਗਾਰ ਮੁੱਖ ਮੰਤਰੀ ਦੀ ਸੰਗਰੂਰ ਕੋਠੀ ਦੇ ਨੇੜੇ ਟਾਵਰ ਤੇ ਬੈਠੇ ਹਨ, ਜਿੰਨਾਂ ਨੂੰ ਆਪਣੇ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਅਸੀਂ 100 ਦਿਨ ਤੋਂ ਉੱਪਰ ਹੋ ਗਿਆ ਹੈ।
ਸਾਡੇ ਨੌਜਵਾਨ ਬੇਰੁਜ਼ਗਾਰ: ਇਹ ਟਾਵਰ ਦੇ ਉੱਪਰ ਸਾਡੀ ਸਾਥਣ ਹਰਦੀਪ ਕੌਰ ਨੌਕਰੀ ਦੀ ਮੰਗ ਨੂੰ ਲੈ ਕੇ ਚੜੀ ਹੋਈ ਹੈ ਪਰ ਸਰਕਾਰ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਮੁੱਖ ਮੰਤਰੀ 13-0 ਕਹਿੰਦੇ ਸੀ ਤੇ ਅੱਜ ਫਿਰ 13 ਚੋਂ 3 ਹੀ ਮਿਲਿਆ। ਜਿਹੜੇ ਬੇਰੁਜ਼ਗਾਰ ਮਰ ਰਹੇ ਹਨ, ਉਨ੍ਹਾਂ ਅੱਗੇ ਹੱਥ ਜੋੜ ਰਹੇ ਹਨ ਇਹ ਲੋਕਾਂ ਦਾ ਫਤਵਾ ਹੈ। ਅਸੀਂ ਭਗਵੰਤ ਮਾਨ ਨੂੰ ਰੈਲੀਆਂ ਦੇ ਵਿੱਚ 100 ਦੇ ਕਰੀਬ ਮੰਗ ਪੱਤਰ ਦੇ ਚੁੱਕੇ ਹਾਂ ਤੇ ਉਹ ਮੰਗ ਪੱਤਰ ਉਨ੍ਹਾਂ ਨੇ ਪੜਿਆ ਵੀ ਸਾਡੇ ਸਾਹਮਣੇ, ਕੀ ਉਨ੍ਹਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਵੀ ਸਾਡੇ ਨੌਜਵਾਨ ਬੇਰੁਜ਼ਗਾਰ ਹਨ। ਉਹ ਹਰ ਸਾਲ 2000 ਨਵੀਂ ਭਰਤੀ ਕੱਢ ਰਹੇ ਹਨ। ਉਨ੍ਹਾਂ ਦੇ ਨਾਲ ਦੇ ਹੋਰ ਮੰਤਰੀ ਤੇ ਐਮ.ਐਲ.ਏ. ਵੀ ਕਹਿ ਰਹੇ ਹਨ ਕਿ ਤੁਸੀਂ ਨਵੀਆਂ ਭਰਤੀਆਂ ਬੰਦ ਕਰਕੇ ਪਹਿਲਾਂ ਪੁਰਾਣੇ ਬੇਰੁਜ਼ਗਾਰ ਨੌਜਵਾਨਾਂ ਦਾ ਹੱਲ ਕੀਤਾ ਜਾਵੇ ਜਿੰਨਾਂ ਦੀ ਉਮਰ ਲੰਘ ਰਹੀ ਹੈ।
100 ਤੋਂ ਉੱਪਰ ਦਿਨ ਹੋ ਚੁੱਕੇ: 'ਆਪ' ਸਰਕਾਰ ਤੋਂ ਸਾਨੂੰ ਕਈ ਆਸਾਵਾਂ ਸੀ ਪਰ ਇਹ ਸਰਕਾਰ ਵੀ ਦੂਜੀਆਂ ਸਰਕਾਰਾਂ ਦੇ ਵਾਂਗ ਨਿਕੰਮੀ ਹੀ ਨਿਕਲੀ। ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਕਿੰਨੀ ਦੇਰ ਤੋਂ ਪ੍ਰਦਰਸ਼ਨ ਕਰ ਰਹੇ ਹਾਂ। ਸਾਨੂੰ ਟਾਵਰ ਉੱਤੇ ਚੜੇ ਹੋਏ ਤਕਰੀਬਨ 100 ਤੋਂ ਉੱਪਰ ਦਿਨ ਹੋ ਚੁੱਕੇ ਹਨ। ਪਰ ਕਿਸੇ ਵੀ ਸਰਕਾਰ ਦੇ ਨੁਮਾਇੰਦੇ ਨੇ ਜਾਂ ਪ੍ਰਸ਼ਾਸਨ ਨੇ ਸਾਡੀ ਸਾਰ ਨਹੀਂ ਲਈ। ਸੱਤਾ ਤੋਂ ਆਉਣ ਤੋਂ ਪਹਿਲਾਂ ਇਹੀ ਸਰਕਾਰ ਦੇ ਨੁਮਾਇੰਦੇ ਕਹਿੰਦੇ ਸਨ ਕਿ ਸਾਡੀ ਸਰਕਾਰ ਪਿੰਡਾਂ ਦੀਆਂ ਸੱਥਾਂ ਤੋਂ ਚੱਲੇਗੀ।
ਜਲੰਧਰ ਜਿਮਨੀ ਚੋਣ : ਸਾਰੇ ਮੰਤਰੀ, ਐਮ.ਐਲ.ਏ. ਨੂੰ ਅਸੀਂ ਮੰਗ ਪੱਤਰ ਦੇ ਚੁੱਕੇ ਹਾਂ ਪਰ ਕੋਈ ਵੀ ਸਾਡੀ ਸੁਣਵਾਈ ਨਹੀਂ ਹੁੰਦੀ। ਲੋਕਲ ਐਮ.ਐਲ.ਏ. ਨਰਿੰਦਰ ਕੌਰ ਭਰਾਜ ਵੀ ਮਿਲੇ ਪਰ ਫਿਰ ਵੀ ਸਾਨੂੰ ਮਿਲਣ ਕੋਈ ਨਹੀਂ ਆਇਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਜਿਮਨੀ ਚੋਣ ਵੇਲੇ ਬਕਾਇਦਾ ਤੌਰ ਤੇ ਸਾਨੂੰ ਕਿਹਾ ਸੀ ਕਿ ਤੁਹਾਨੂੰ ਹਰ ਹਾਲਤ ਵਿੱਚ ਪੱਕੇ ਕੀਤਾ ਜਾਊਗਾ ਜੋ ਔਕੜਾਂ ਨੇ ਉਹ ਦੂਰ ਕਰਕੇ ਤੁਹਾਡੀ ਭਰਤੀ ਕਰ ਦਿੱਤੀ ਜਾਵੇਗੀ। ਪਰ ਆਪਣੀ ਹੀ ਜਵਾਨ ਤੋਂ ਮੁੱਕਰ ਗਏ।
- ਫਾਜ਼ਿਲਕਾ ਦੇ ਮੇਹੁਲ ਨੇ ਨੀਟ 'ਚ ਕੀਤਾ ਟੌਪ, ਪਰਿਵਾਰ ਨੇ ਸਾਂਝੀ ਕੀਤੀ ਖੁਸ਼ੀ - Topper of NEET EXAM
- ਸਤਲੁਜ ਦਰਿਆ 'ਚ ਨਹਾਉਣ ਗਏ 6 ਨੌਜਵਾਨ ਦੋਸਤ ਡੁੱਬੇ, 2 ਦੀ ਬਚੀ ਜਾਨ ਤੇ ਹੋਰ ਚਾਰਾਂ ਦੀ ਭਾਲ ਜਾਰੀ - 4 Friends Drowned In Satlej
- ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅੱਜ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਰਹੀ ਸੰਗਤ - Shri Guru Arjun Dev ji