ਲੁਧਿਆਣਾ: ਲੁਧਿਆਣਾ ਦੇ ਵਿੱਚ ਗੁਰਦੁਆਰਾ ਸਾਹਿਬ ਬਚਿੱਤਰ ਨਗਰ ਵਿਖੇ ਪਿਛਲੇ 8 ਮਹੀਨੇ ਤੋਂ ਚੱਲ ਰਿਹਾ ਮਹਿਲਾਵਾਂ ਦਾ ਟ੍ਰੇਨਿੰਗ ਪ੍ਰੋਗਰਾਮ ਹੁਣ ਮੁਕੰਮਲ ਹੋ ਚੁੱਕਾ ਹੈ। ਪ੍ਰੋਜੈਕਟ ਤੇਜਸਵਨੀ ਦੇ ਤਹਿਤ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਇਸ ਦੀ ਸ਼ੁਰੂਆਤ ਆਸ ਅਹਿਸਾਸ ਸਮਾਜ ਸੇਵੀ ਸੰਸਥਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਦੇ ਨਾਲ ਕੀਤੀ ਗਈ ਸੀ ਅਤੇ ਅੱਜ ਇਸ ਨੂੰ ਪੂਰਾ ਇੱਕ ਸਾਲ ਹੋ ਚੁੱਕਾ ਹੈ। ਹੁਣ ਤੱਕ 25 ਮਹਿਲਾਵਾਂ ਨੂੰ ਵੱਖ-ਵੱਖ ਕਿੱਤਿਆਂ ਦਾ ਹੁਨਰ ਸਿਖਾਇਆ ਗਿਆ ਹੈ। ਉਨ੍ਹਾਂ ਨੂੰ ਰਾਅ ਮਟੀਰੀਅਲ ਦੇ ਨਾਲ ਮਸ਼ੀਨਰੀ ਆਦ ਵੀ ਪ੍ਰਸ਼ਾਸਨ ਅਤੇ ਇੰਡਸਟਰੀ ਦੀ ਮਦਦ ਦੇ ਨਾਲ ਮੁਹੱਈਆ ਕਰਵਾਈ ਗਈ।
ਮਹਿਲਾਵਾਂ ਦਾ ਵਿਆਹ ਤੋਂ ਬਾਅਦ ਆਤਮ ਨਿਰਭਰ ਹੋਣਾ ਹੈ ਜਰੂਰੀ
ਮਹਿਲਾਵਾਂ ਅਤੇ ਲੜਕੀਆਂ ਨੂੰ ਸਿਲਾਈ ਬੁਨਾਈ ਕੜਾਈ ਵੱਖ-ਵੱਖ ਹੋਰ ਵਸਤਾਂ ਆਦਿ ਬਣਾਉਣ ਸਬੰਧੀ ਜਾਣਕਾਰੀ ਦਿੱਤੀ ਗਈ ਅੱਠ ਮਹੀਨੇ ਲਗਾਤਾਰ ਉਨ੍ਹਾਂ ਦੀ ਟ੍ਰੇਨਿੰਗ ਲੱਗੀ ਇੰਡਸਟਰੀ ਵੱਲੋਂ ਉਨ੍ਹਾਂ ਨੂੰ ਨਵੇਂ ਪ੍ਰੋਡਕਟ ਬਣਾਉਣ ਦੀ ਸਿਖਲਾਈ ਦੇਣ ਲਈ ਨੌਜਵਾਨਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਹਨ ਅਤੇ ਅੱਜ ਇਨ੍ਹਾਂ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਲੁਧਿਆਣਾ ਦੇ ਏਡੀਸੀ ਹਰਜਿੰਦਰ ਸਿੰਘ ਨੇ ਕਿਹਾ ਕਿ ਮਹਿਲਾਵਾਂ ਨੂੰ ਨਾ ਸਿਰਫ ਵਿਆਹ ਤੋਂ ਪਹਿਲਾਂ ਸਗੋਂ ਵਿਆਹ ਤੋਂ ਬਾਅਦ ਆਤਮ ਨਿਰਭਰ ਹੋਣਾ ਬਹੁਤ ਜਰੂਰੀ ਹੈ। ਉਨ੍ਹਾਂ ਨੇ ਕਿਹਾ ਇਸ ਨਾਲ ਉਨ੍ਹਾਂ ਦੇ ਸਹੁਰੇ ਪਰਿਵਾਰ ਵਿੱਚ ਵੀ ਪੂਰਾ ਰੋਹਬ ਬਣਿਆ ਰਹਿੰਦਾ ਹੈ। ਉਨ੍ਹਾਂ ਨੂੰ ਪੈਸਿਆਂ ਦੇ ਲਈ ਕਿਸੇ ਤੇ ਨਿਰਭਰ ਨਹੀਂ ਹੋਣਾ ਪੈਂਦਾ, ਉਨ੍ਹਾਂ ਨੇ ਕਿਹਾ ਕਿ ਲੜਕੀਆਂ ਦਾ ਆਤਮ ਨਿਰਭਰ ਹੋਣਾ ਬੇਹੱਦ ਜਰੂਰੀ ਹੈ ਅਤੇ ਆਸ ਅਹਿਸਾਸ ਵੱਲੋਂ ਜੋ ਇਹ ਕਦਮ ਚੁੱਕਿਆ ਗਿਆ ਪ੍ਰਸ਼ਾਸਨ ਵੱਲੋਂ ਵੀ ਜਿਸ ਚੀਜ਼ ਦੀ ਲੋੜ ਸੀ ਉਨ੍ਹਾਂ ਨੂੰ ਮੁਹੱਈਆ ਕਰਵਾਈ ਗਈ ਹੈ।
ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ ਦੇ ਵਿੱਚ ਅਹਿਮ ਯੋਗਦਾਨ
ਇਸ ਦੌਰਾਨ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ ਦੇ ਵਿੱਚ ਅਹਿਮ ਯੋਗਦਾਨ ਪਾਉਣ ਵਾਲੀ ਆਸ ਅਹਿਸਾਸ ਸਮਾਜ ਸੇਵੀ ਸੰਸਥਾ ਦੀ ਮੁਖੀ ਰੁਚੀ ਬਾਬਾ ਵੱਲੋਂ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅੱਜ ਮਹਿਲਾਵਾਂ ਨੂੰ ਕਿਸੇ 'ਤੇ ਨਿਰਭਰ ਰਹਿਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਵੱਧ ਤੋਂ ਵੱਧ ਮਹਿਲਾਵਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ। ਉਹ ਮੁਫਤ ਦੇ ਵਿੱਚ ਉਨ੍ਹਾਂ ਕੋਲੋਂ ਸਿਖਲਾਈ ਲਵੇ ਅਤੇ ਅੱਗੇ ਹੋਰ ਆਪਣੇ ਪਰਿਵਾਰ ਦੇ ਵਿੱਚ ਇਸ ਬਾਰੇ ਜਾਣਕਾਰੀ ਦੇਣ ਹੋਰ ਵੀ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣ ਦੇ ਵਿੱਚ ਸਾਡੀ ਮਦਦ ਕਰਨ।
ਉਪਰਾਲਿਆਂ ਦੀ ਸ਼ਲਾਘਾ
ਏਡੀਸੀ ਹਰਜਿੰਦਰ ਸਿੰਘ ਨੇ ਕਿਹਾ ਕਿ ਅਸੀਂ ਚਾਹੁੰਦੇ ਹਨ ਕਿ ਮਹਿਲਾਵਾਂ ਨੂੰ ਆਪਣੇ ਖਰਚੇ ਦੇ ਲਈ ਘੱਟੋ ਘੱਟ ਖੁਦ ਕਮਾਈ ਜਰੂਰ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਸਿਖਲਾਈ ਦੇਣ ਵਾਲੀਆਂ ਮਹਿਲਾਵਾਂ ਨੇ ਵੀ ਇਸ ਸਮਾਜ ਸੇਵੀ ਸੰਸਥਾ ਵੱਲੋਂ ਕੀਤੇ ਗਏ ਹਨ। ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਕਾਫੀ ਕੁਝ ਬਣਾਉਣਾ ਸਿਖਾਇਆ ਗਿਆ ਹੈ। ਮੁਫਤ ਦੇ ਵਿੱਚ ਉਨ੍ਹਾਂ ਨੂੰ ਮਸ਼ੀਨਰੀ ਮੁਹੱਈਆ ਕਰਵਾਈ ਗਈ ਅਤੇ ਟ੍ਰੇਨਰ ਦਿੱਤੇ ਗਏ। ਜਿਸ ਨਾਲ ਉਹ ਹੁਣ ਜਾਗੋ ਆਦ ਦਾ ਸਮਾਨ ਬਣਾਉਣਾ ਸਿੱਖ ਚੁੱਕੀਆਂ ਹਨ। ਫੁੱਲਕਾਰੀਆਂ ਬਣਾ ਰਹੀਆਂ ਹਨ ਅਤੇ ਸੂਟ ਸਿਉਣੇ ਉਨ੍ਹਾਂ ਨੂੰ ਆ ਗਏ ਹਨ।