ETV Bharat / state

ਅਰਮੀਨੀਆ 'ਚ ਫਸੇ ਖੰਨਾ ਦੇ ਦੋ ਨੌਜਵਾਨ, ਵੀਡੀਓ ਜਾਰੀ ਕਰਕੇ ਪੰਜਾਬ ਸਰਕਾਰ ਤੋਂ ਮੰਗੀ ਮਦਦ, ਟਰੈਵਲ ਏਜੰਟ ਨੇ 9 ਲੱਖ ਦੀ ਮਾਰੀ ਠੱਗੀ - Khanna youths in Armenia

ਪੰਜਾਬ 'ਚ ਅਕਸਰ ਮਾਮਲੇ ਸਾਹਮਣੇ ਆਉਂਦੇ ਹਨ, ਜਦੋਂ ਨੌਜਵਾਨ ਟਰੈਵਲ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਹੁੰਦੇ ਹਨ। ਅਜਿਹਾ ਹੀ ਮਾਮਲਾ ਖੰਨਾ ਤੋਂ ਸਾਹਮਣੇ ਆਇਆ, ਜਿਥੋਂ ਦੇ ਦੋ ਨੌਜਵਾਨ ਅਰਮੀਨੀਆ ਵਿੱਚ ਫਸੇ ਹੋਏ ਹਨ।

ਅਰਮੀਨੀਆ 'ਚ ਫਸੇ ਖੰਨਾ ਦੇ ਦੋ ਨੌਜਵਾਨ
ਅਰਮੀਨੀਆ 'ਚ ਫਸੇ ਖੰਨਾ ਦੇ ਦੋ ਨੌਜਵਾਨ
author img

By ETV Bharat Punjabi Team

Published : Mar 27, 2024, 11:37 AM IST

ਅਰਮੀਨੀਆ 'ਚ ਫਸੇ ਖੰਨਾ ਦੇ ਦੋ ਨੌਜਵਾਨ

ਖੰਨਾ/ਲੁਧਿਆਣਾ: ਖੰਨਾ ਦੇ ਦੋ ਨੌਜਵਾਨ ਇੰਨ੍ਹੀਂ ਦਿਨੀਂ ਅਰਮੀਨੀਆ ਵਿੱਚ ਫਸੇ ਹੋਏ ਹਨ। ਉਨ੍ਹਾਂ ਵਲੋਂ ਘਰ ਵਾਪਸੀ ਲਈ ਵੀਡੀਓ ਜਾਰੀ ਕਰਕੇ ਪੰਜਾਬ ਸਰਕਾਰ ਤੋਂ ਮਦਦ ਮੰਗੀ ਗਈ ਹੈ। ਦੂਜੇ ਪਾਸੇ ਪਰਿਵਾਰ ਨੇ ਖੰਨਾ ਪੁਲਿਸ ਨੂੰ ਸ਼ਿਕਾਇਤ ਕਰਕੇ ਟਰੈਵਲ ਏਜੰਟ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਪਰਿਵਾਰ ਅਨੁਸਾਰ ਇਸ ਮਾਮਲੇ ਵਿੱਚ ਮੁਹਾਲੀ ਦੇ ਟਰੈਵਲ ਏਜੰਟ ਨੇ 9 ਲੱਖ ਰੁਪਏ ਦੀ ਠੱਗੀ ਮਾਰੀ ਹੈ।

ਭੁੱਖੇ-ਪਿਆਸੇ ਰਹਿੰਦੇ ਹਨ ਨੌਜਵਾਨ: ਪਿੰਡ ਗੱਗੜਮਾਜਰਾ ਦੇ ਵਸਨੀਕ ਮਨਦੀਪ ਸਿੰਘ ਅਤੇ ਅਜਲੌਦ ਦੇ ਰਹਿਣ ਵਾਲੇ ਜਗਜੀਤ ਸਿੰਘ ਜੱਗੀ ਨੇ ਵੀਡੀਓ ਜਾਰੀ ਕੀਤੀ। ਜਿਸ ਵਿੱਚ ਉਹਨਾਂ ਕਿਹਾ ਕਿ ਉਹਨਾਂ ਨੇ ਬੁਲਗਾਰੀਆ ਜਾਣਾ ਸੀ ਪਰ ਦਸੰਬਰ 2023 ਵਿਚ ਉਹਨਾਂ ਨੂੰ ਟੂਰਿਸਟ ਵੀਜ਼ੇ 'ਤੇ ਅਰਮੀਨੀਆ ਭੇਜ ਦਿੱਤਾ ਗਿਆ। ਮੁਹਾਲੀ ਦੇ ਟਰੈਵਲ ਏਜੰਟ ਨੇ ਉਹਨਾਂ ਨੂੰ ਕਿਹਾ ਸੀ ਕਿ ਟੂਰਿਸਟ ਵੀਜ਼ੇ ’ਤੇ ਅਰਮੀਨੀਆ ਜਾਣ ਮਗਰੋਂ ਉਥੇ ਵਰਕ ਪਰਮਿਟ ਦਿਵਾਇਆ ਜਾਵੇਗਾ। 3 ਮਹੀਨੇ ਬਾਅਦ ਵੀ ਉਹਨਾਂ ਨੂੰ ਵਰਕ ਪਰਮਿਟ ਨਹੀਂ ਦਿੱਤਾ ਗਿਆ। ਉਹ ਕਮਰੇ ਵਿੱਚ ਬੰਦ ਰਹਿੰਦੇ ਹਨ। ਭੁੱਖੇ-ਪਿਆਸੇ ਵੀ ਦਿਨ ਕੱਟਣੇ ਪੈਂਦੇ ਹਨ। ਵਤਨ ਵਾਪਸੀ ਲਈ ਵਿਦੇਸ਼ੀ ਧਰਤੀ 'ਤੇ ਭਾਰੀ ਜ਼ੁਰਮਾਨਾ ਭਰਨ ਦੀ ਗੱਲ ਕਹੀ ਜਾ ਰਹੀ ਹੈ। ਪਰਿਵਾਰ ਕੋਲ ਪੈਸੇ ਨਹੀਂ ਹਨ। ਪੰਜਾਬ ਸਰਕਾਰ ਉਨ੍ਹਾਂ ਦੀ ਮਦਦ ਕਰੇ ਅਤੇ ਉਨ੍ਹਾਂ ਨੂੰ ਘਰ ਵਾਪਸ ਲਿਆਵੇ।

ਅਰਮੀਨੀਆ 'ਚ ਫਸੇ ਖੰਨਾ ਦੇ ਦੋ ਨੌਜਵਾਨ

ਕਰਜ਼ਾ ਲੈ ਕੇ ਵਿਦੇਸ਼ ਭੇਜਿਆ, ਐਸ.ਐਸ.ਪੀ ਕੋਲ ਲਗਾਈ ਗੁਹਾਰ: ਅਜਲੌਦ ਵਾਸੀ ਜਸਵੀਰ ਕੌਰ ਨੇ ਦੱਸਿਆ ਕਿ ਉਸਦੇ ਲੜਕੇ ਜਗਜੀਤ ਸਿੰਘ ਜੱਗੀ ਨੂੰ ਟਰੈਵਲ ਏਜੰਟ ਨੂੰ 4.5 ਲੱਖ ਰੁਪਏ ਦੇ ਕੇ ਭੇਜਿਆ ਸੀ। ਵਿਦੇਸ਼ 'ਚ ਕੰਮ ਕਰਨ ਦੀ ਇੱਛਾ ਸੀ ਪਰ ਬੇਟੇ ਨੂੰ ਟੂਰਿਸਟ ਵੀਜ਼ਾ ਦੇ ਕੇ ਭੇਜ ਦਿੱਤਾ ਗਿਆ। ਗੱਗੜਮਾਜਰਾ ਦੀ ਰਹਿਣ ਵਾਲੀ ਕਰਮਜੀਤ ਕੌਰ ਨੇ ਦੱਸਿਆ ਕਿ ਉਹ ਇੱਕ ਫੈਕਟਰੀ ਵਿੱਚ ਕੰਮ ਕਰਦੀ ਹੈ। ਕਰਜ਼ਾ ਲੈ ਕੇ ਪੁੱਤਰ ਮਨਦੀਪ ਸਿੰਘ ਨੂੰ ਵਿਦੇਸ਼ ਭੇਜ ਦਿੱਤਾ। ਟਰੈਵਲ ਏਜੰਟ ਨੇ ਉਨ੍ਹਾਂ ਨਾਲ ਠੱਗੀ ਮਾਰੀ। ਹੁਣ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਦੇ ਪੁੱਤ ਵਿਦੇਸ਼ੀ ਧਰਤੀ ਉਪਰ ਭੁੱਖੇ ਪਿਆਸੇ ਦਿਨ ਕੱਟ ਰਹੇ ਹਨ। ਸਰਕਾਰ ਨੂੰ ਉਹਨਾਂ ਦੀ ਸਾਰ ਲੈਣੀ ਚਾਹੀਦੀ ਹੈ।

ਪੁਲਿਸ ਨੇ ਆਖੀ ਸ਼ਿਕਾਇਤ 'ਤੇ ਜਾਂਚ ਦੀ ਗੱਲ: ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ (ਹੈੱਡਕੁਆਰਟਰ) ਪਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ। ਉਨ੍ਹਾਂ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ। ਟ੍ਰੈਵਲ ਏਜੰਟ ਨੂੰ ਵੀ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਜਾਵੇਗਾ। ਜਾਂਚ ਪੂਰੀ ਹੋਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.