ਗੁਰਦਾਸਪੁਰ: ਬਟਾਲਾ ਦੇ ਰਾਧਾ ਕ੍ਰਿਸ਼ਨ ਕਲੋਨੀ ਵਿਖੇ ਕੁਝ ਨੌਜਵਾਨਾਂ ਵੱਲੋਂ ਆਪਸੀ ਝਗੜੇ ਤੋਂ ਬਾਅਦ ਇੱਕ ਨੌਜਵਾਨ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਦੌਰਾਨ ਇੱਕ ਨੌਜਵਾਨ ਦੇ ਗੋਲੀ ਵੱਜੀ ਹੈ, ਅਧਿਕਾਰੀਆਂ ਨੇ ਦੱਸਿਆ ਕਿ ਜਿਸ ਨੌਜਵਾਨ ਦੀ ਗੋਲੀ ਵੱਜੀ ਹੈ ਉਸ ਦਾ ਨਾਮ ਦਮਨ ਗੁਰਾਇਆ ਹੈ। ਜਿਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਨੌਜਵਾਨ ਦੀ ਗੋਲੀ ਲੱਗਣ ਕਾਰਣ ਮੌਤ ਹੋ ਚੁੱਕੀ ਹੈ।
ਮੌਕੇ 'ਤੇ ਪਹੁੰਚੇ ਐਸਪੀ ਦਾ ਕਹਿਣਾ ਹੈ ਕਿ ਗੋਲੀ ਚੱਲਣ ਦੀ ਗੱਲ ਸਾਹਮਣੇ ਆਈ ਹੈ ਦਮਨ ਗੁਰਾਇਆ ਨਾਮ ਦੇ ਨੌਜਵਾਨ ਦੇ ਗੋਲੀ ਲੱਗੀ ਹੈ। ਜਿਸ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਦੂਸਰੇ ਪਾਸੇ ਜਿਸ ਹੈੱਡ ਕਾਂਸਟੇਬਲ ਰਾਜਕੁਮਾਰ ਨੇ ਗੋਲੀ ਚਲਾਉਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਸੀ ਉਸਦਾ ਕਹਿਣਾ ਸੀ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ ਉੱਤੇ ਪਹੁੰਚਿਆ ਸੀ। ਉਹ ਯਸ਼ਪਾਲ ਚੌਹਾਨ ਉਹਨਾਂ ਦਾ ਗੰਨਮੈਨ ਹੈ।
- ਚੰਡੀਗੜ੍ਹ ਗ੍ਰਨੇਡ ਅਟੈਕ ਨਾਲ ਜੁੜਿਆ ਅੱਤਵਾਦੀ ਹਰਵਿੰਦਰ ਰਿੰਦਾ ਦਾ ਨਾਮ, ਜਾਣੋ ਕੌਣ ਹੈ ਰਿੰਦਾ ? - Who Is Harwinder Rinda
- ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਦੀ ਯਾਦ ’ਚ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਗੁਰਮਤਿ ਸਮਾਗਮ, ਮਹਾਨ ਸ਼ਹਾਦਤ ਨੂੰ ਕੀਤਾ ਗਿਆ ਯਾਦ - martyrs of Saragarhi war
- ਚੰਡੀਗੜ੍ਹ ਬਲਾਸਟ ਮਾਮਲੇ 'ਚ ਮੁਲਜ਼ਮ ਆਟੋ ਚਾਲਕ ਗ੍ਰਿਫ਼ਤਾਰ, ਮਾਮਲੇ 'ਚ ਖਾਲਿਸਤਾਨੀ ਐਂਗਲ ਆਇਆ ਸਾਹਮਣੇ - CHANDIGARH BLAST UPDATE
ਗੰਨਮੈਨ ਨੇ ਮੁਲਜ਼ਮ ਕੀਤਾ ਕਾਬੂ
ਜਦੋਂ ਗੋਲੀ ਚੱਲਣ ਦੀ ਆਵਾਜ਼ ਆਈ ਤਾਂ ਉਸਨੇ ਦੇਖਿਆ ਕਿ ਇੱਕ ਨੌਜਵਾਨ ਆਪਣੀ ਡੱਬ ਦੇ ਵਿੱਚ ਪਿਸਟਲ ਫਸਾ ਕੇ ਭੱਜ ਰਿਹਾ ਹੈ। ਰਾਜਕੁਮਾਰ ਨੇ ਕਿਹਾ ਕਿ ਤੁਰੰਤ ਉਹ ਉਸਦਾ ਪਿੱਛਾ ਕਰਨ ਲੱਗਾ ਤਾਂ ਉਸ ਨੂੰ ਕਿਹਾ ਕਿ ਜੇ ਹੁਣ ਤੂੰ ਨਾ ਰੁਕਿਆ ਤਾਂ ਮੈਂ ਤੇਰੇ ਗੋਲੀ ਮਾਰ ਦੇਵਾਂਗਾ ਪਰ ਫਿਰ ਵੀ ਉਹ ਜਦੋਂ ਨਾ ਰੁਕਿਆ ਤਾਂ ਰਾਜਕੁਮਾਰ ਉਸ ਦੇ ਮਗਰ ਭੱਜਦਾ ਹੋਇਆ ਕਾਫੀ ਦੂਰ ਤੱਕ ਗਿਆ। ਜਿੱਥੇ ਜਾ ਕੇ ਉਸ ਨੇ ਉਸ ਹਮਲਾਵਰ ਨੂੰ ਦਬੋਚ ਲਿਆ। ਉਸ ਕੋਲੋਂ ਇੱਕ ਪਿਸਟਲ ਵੀ ਰਿਕਵਰ ਕੀਤਾ ਗਿਆ ਹੈ। ਹੁਣ ਤੱਕ ਇਹ ਸਾਫ ਨਹੀਂ ਹੋ ਸਕਿਆ ਕਿ ਗੋਲੀ ਚੱਲਣ ਦਾ ਅਸਲ ਕਾਰਣ ਕੀ ਸੀ।