ਲੁਧਿਆਣਾ: ਲੁਧਿਆਣਾ ਦੇ ਵਿੱਚ ਬੀਤੇ ਇੱਕ ਮਹੀਨੇ ਦੇ ਵਿੱਚ 2 ਸ਼ਿਵ ਸੈਨਾ ਆਗੂਆਂ 'ਤੇ ਹਮਲਾ ਹੋਇਆ ਹੈ । ਜਿਸ 'ਚ ਹਰਕੀਰਤ ਸਿੰਘ ਖੁਰਾਣਾ ਅਤੇ ਯੋਗੇਸ਼ ਬਖਸ਼ੀ 'ਤੇ ਹਮਲਾ ਹੋਇਆ ਹੈ। ਜਿਸ ਦੀ ਜਿੰਮੇਵਾਰੀ ਦਹਿਸ਼ਤਗਰਦੀ ਜਥੇਬੰਦੀ ਰਣਜੀਤ ਸਿੰਘ ਉਰਫ ਨੀਟਾ ਨੇ ਲਈ ਹੈ ਜੋ ਕਿ ਪਾਕਿਸਤਾਨ ਦੇ ਵਿੱਚ ਲੁਕਿਆ ਹੋਇਆ ਹੈ ਅਤੇ ਖਾਲਿਸਤਾਨ ਕਮਾਂਡੋ ਫੋਰਸ ਦਾ ਸੇਵਾਦਾਰ ਹੈ। ਰਣਜੀਤ ਸਿੰਘ ਨੀਟਾ ਭਾਰਤ ਦੀ ਮੋਸਟ ਵਾਂਟਿਡ ਸੂਚੀ ਦੇ ਵਿੱਚ ਸ਼ੁਮਾਰ ਹੈ ਅਤੇ ਉਸ ਦੇ ਖਾਸ ਫਤਿਹ ਸਿੰਘ ਬਾਗੀ ਨੇ ਇਸ ਸਬੰਧੀ ਜਿੰਮੇਵਾਰੀ ਸੋਸ਼ਲ ਮੀਡੀਆ 'ਤੇ ਲਈ ਹੈ। ਹਾਲਾਂਕਿ ਇਸ ਦੀ ਪੁਲਿਸ ਅਧਿਕਾਰੀਆਂ ਨੇ ਨਹੀਂ ਕੀਤੀ।
ਮੁਲਜ਼ਮਾਂ ਦੀ ਸ਼ਨਾਖਤ
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਹਿਲ ਦੇ ਨਾਲ ਪੱਤਰਕਾਰਾਂ ਨੇ ਮੁਲਾਕਾਤ ਕੀਤੀ ਤਾਂ ਉਨ੍ਹਾਂ ਅਧਿਕਾਰਿਕ ਤੌਰ 'ਤੇ ਕੈਮਰੇ ਅੱਗੇ ਜਾਣਕਾਰੀ ਦੇਣ ਤੋਂ ਇਨਕਾਰ ਕਰਦੇ ਹੋਏ। ਉਨ੍ਹਾਂ ਨਾਲ ਹੀ ਇੰਨਾ ਜ਼ਰੂਰ ਕਿਹਾ ਹੈ ਕਿ ਅਸੀਂ ਇਸ ਮਾਮਲੇ ਦੇ ਵਿੱਚ ਕਈ ਐਂਗਲਾਂ 'ਤੇ ਕੰਮ ਕਰਕੇ ਮੁਲਜ਼ਮਾਂ ਦੀ ਸ਼ਨਾਖਤ ਕਰ ਲਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕੋਈ ਪ੍ਰੋਫੈਸ਼ਨਲ ਮੁਲਜ਼ਮ ਨਹੀਂ ਸਨ। ਜਿਨਾਂ ਸਬੰਧੀ ਅਸੀਂ ਜਲਦ ਹੀ ਪ੍ਰੈੱਸ ਕਾਨਫਰੰਸ ਕਰਕੇ ਖੁਲਾਸਾ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਸਾਡੀ ਟੀਮ ਇਸ ਪੂਰੀ ਕੜੀ 'ਤੇ ਕੰਮ ਕਰ ਰਹੀ ਹੈ। ਅਸੀਂ ਕੁਝ ਮੁਲਜ਼ਮਾਂ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਅਤੇ ਜਲਦ ਹੀ ਪੂਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਸੀਂ ਮੀਡੀਆ ਦੇ ਰੂਬਰੂ ਹੋਵਾਂਗੇ।
ਸਖ਼ਤ ਨਤੀਜੇ ਭੁਗਤਣ ਲਈ ਰਹਿਣ ਤਿਆਰ
ਹਮਲੇ ਦੀ ਜਿੰਮੇਵਾਰੀ ਦੇ ਵਿੱਚ ਲਿਖਿਆ ਗਿਆ ਹੈ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਹਿੰਦੂ ਦਹਿਸ਼ਤਗਰਦਾਂ ਦੇ ਟਿਕਾਣਿਆਂ ਉੱਤੇ ਪੈਟਰੋਲ ਬੰਬ ਦੇ ਨਾਲ ਵਾਰਨਿੰਗ ਦਿੱਤੀ ਗਈ ਹੈ। ਜੇਕਰ ਇਨ੍ਹਾਂ ਨੇ ਆਪਣੀਆਂ ਸਿੱਖ ਵਿਰੋਧੀ ਗਤੀਵਿਧੀਆਂ ਨੂੰ ਲਗਾਮ ਨਹੀਂ ਲਗਾਈ ਤਾਂ ਇਸ ਤੋਂ ਵੀ ਜਿਆਦਾ ਸਖ਼ਤ ਨਤੀਜੇ ਭੁਗਤਣ ਲਈ ਤਿਆਰ ਰਹਿਣ। ਪੋਸਟ ਵਿੱਚ ਅੱਗੇ ਲਿਖਿਆ ਹੈ ਕਿ ਇਨ੍ਹਾਂ ਵੱਲੋਂ ਆਏ ਦਿਨ ਸਿੱਖਾਂ ਦੇ ਜ਼ਖਮਾਂ 'ਤੇ ਲੂਣ ਛਿੜਕਿਆ ਜਾਂਦਾ ਹੈ। ਉਸ ਤੋਂ ਬਾਅਦ ਰਣਜੀਤ ਸਿੰਘ ਜੰਮੂ, ਮੁਖੀ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੀ ਰਹਿਨੁਮਾਈ ਹੇਠ ਇਹ ਕਾਰਵਾਈਆਂ ਕੀਤੀਆਂ ਗਈਆਂ ਹਨ। ਹਾਲਾਂਕਿ ਇਸ ਪੂਰੇ ਮਾਮਲੇ ਦੀ ਪੁਲਿਸ ਪੁਸ਼ਟੀ ਨਹੀਂ ਕਰ ਰਹੀ ਹੈ ਪਰ ਜਾਂਚ ਕਰਨ ਦੀ ਗੱਲ ਉਨ੍ਹਾਂ ਨੇ ਜ਼ਰੂਰ ਆਖੀ ਹੈ।
ਫੋਨ ਭਰੀਆਂ ਧਮਕੀਆਂ
ਹਿੰਦੂ ਜਥੇਬੰਦੀਆਂ ਦੇ ਨਾਲ ਸ਼ਿਵ ਸੈਨਾ ਦੇ ਆਗੂਆਂ ਵੱਲੋਂ ਇਸ ਸਬੰਧੀ ਸਵਾਲ ਲਗਾਤਾਰ ਖੜੇ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਹਿੰਦੂ ਆਗੂਆਂ ਨੂੰ ਲਗਾਤਾਰ ਨਿਸ਼ਾਨੇ 'ਤੇ ਲਿਆ ਜਾ ਰਿਹਾ ਹੈ। ਇੱਕ ਤੋਂ ਬਾਅਦ ਇੱਕ ਹਮਲੇ ਹੋ ਰਹੇ ਹਨ ਪਰ ਪ੍ਰਸ਼ਾਸਨ ਇਸ ਮਾਮਲੇ ਦੇ ਵਿੱਚ ਹੱਥ 'ਤੇ ਹੱਥ ਧਰ ਕੇ ਬੈਠਾ ਹੈ। ਉਨ੍ਹਾਂ ਨੇ ਕਿਹਾ ਕਿ ਇਸ 'ਤੇ ਜਾਂਚ ਹੋਣੀ ਚਾਹੀਦੀ ਹੈ। ਇੰਨਾ ਹੀ ਨਹੀਂ ਕਿ ਉਨ੍ਹਾਂ ਕਿਹਾ ਕਿ ਸਾਨੂੰ ਫੋਨ ਭਰੀਆਂ ਧਮਕੀਆਂ ਵੀ ਮਿਲ ਰਹੀਆਂ ਹਨ। ਸ਼ਿਵ ਸੈਨਾ ਦੇ ਆਗੂਆਂ ਨੇ ਕਿਹਾ ਕਿ ਪਾਕਿਸਤਾਨ ਦੇ ਵਿੱਚ ਬੈਠੇ ਖਾਲਿਸਤਾਨੀ ਕੱਟੜਪੰਥੀਆਂ ਵੱਲੋਂ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ।
ਸਖ਼ਤ ਸ਼ਬਦਾਂ ਦੇ ਵਿੱਚ ਨਿੰਦਿਆ
ਸ਼ਿਵ ਸੈਨਾ ਪੰਜਾਬ ਦੇ ਮੁਖੀ ਰਾਜੀਵ ਟੰਡਨ ਨੇ ਕਿਹਾ ਹੈ ਕਿ ਇਸ ਵਿੱਚ ਸਿੱਧੇ ਤੌਰ 'ਤੇ ਪੰਜਾਬ ਸਰਕਾਰ ਦਾ ਕਿਤੇ ਨਾ ਕਿਤੇ ਫੇਲੀਅਰ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਕੋਈ ਸਖ਼ਤ ਕਾਰਵਾਈ ਨਹੀਂ ਕਰ ਰਿਹਾ ਹੈ ਅਤੇ ਕਿਸੇ ਵੱਡੇ ਹਾਦਸੇ ਉਡੀਕ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਅਸੀਂ ਸਖ਼ਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਹਨ ਅਤੇ ਪ੍ਰਸ਼ਾਸਨ ਕਿਸੇ ਵੱਡੇ ਹਮਲੇ ਦੀ ਉਡੀਕ ਦੇ ਵਿੱਚ ਹੈ। ਉੱਥੇ ਦੂਜੇ ਪਾਸੇ ਹਰਿਕੀਰਤ ਖੁਰਾਨਾ ਨੇ ਕਿਹਾ ਹੈ ਕਿ ਉਸਨੇ ਇਸ ਸਬੰਧੀ ਡੀਜੀਪੀ ਪੰਜਾਬ ਨੂੰ ਅਤੇ ਸੀਐਮ ਪੰਜਾਬ ਦੇ ਨਾਲ ਹੋਰ ਵੀ ਸੀਨੀਅਰ ਅਫਸਰਾਂ ਨੂੰ ਕਾਫੀ ਸਮੇਂ ਤੋਂ ਇਹ ਦੱਸਿਆ ਹੋਇਆ ਹੈ ਕਿ ਉਸ ਨੂੰ ਧਮਕੀਆਂ ਆ ਰਹੀਆਂ ਹਨ।