ਬਠਿੰਡਾ: ਸਰਹੰਦ ਕਨਾਲ ਨਹਿਰ ਕਿਨਾਰੇ ਵਾਸੀ ਉੜੀਆ ਕਲੋਨੀ ਵਿੱਚ ਅੱਜ ਦਿਨ ਚੜਦੇ ਹੀ ਭਿਆਨਕ ਅੱਗ ਲੱਗ ਗਈ। ਇਸ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਦੋ ਸਕੀਆਂ ਭੈਣਾਂ ਦੀ ਮੌਤ ਹੋ ਗਈ। ਸਮਾਜ ਸੇਵੀ ਸੰਸਥਾ ਦੇ ਵਰਕਰ ਸੰਦੀਪ ਗਿੱਲ ਨੇ ਦੱਸਿਆ ਕਿ ਉਹਨਾਂ ਦੇ ਕੰਟਰੋਲ ਰੂਮ ਉੱਤੇ ਸੂਚਨਾ ਮਿਲੀ ਸੀ ਕਿ ਬਠਿੰਡਾ ਦੀ ਉੜੀਆ ਬਸਤੀ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ ਹੈ ਅਤੇ ਇਸ ਅੱਗ ਕਾਰਨ ਕੁਝ ਸਿਲੰਡਰ ਵੀ ਫਟ ਗਏ ਹਨ। ਉਹਨਾਂ ਵੱਲੋਂ ਮੌਕੇ ਉੱਤੇ ਪਹੁੰਚ ਕੇ ਦੋ ਲੜਕੀਆਂ ਜੋ ਕਿ ਅੱਗ ਨਾਲ ਬੁਰੀਆਂ ਤਰ੍ਹਾਂ ਝਲਸੀਆਂ ਹੋਈਆਂ ਸਨ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਬਠਿੰਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਵੱਲੋਂ ਬੱਚੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਸਕੀਆਂ ਭੈਣਾਂ ਦੀ ਮੌਤ: ਮ੍ਰਿਤਕ ਬੱਚੀਆਂ ਦੇ ਪਿਤਾ ਰਵਿੰਦਰ ਸਹਾਏ ਨੇ ਦੱਸਿਆ ਕਿ ਉਹ ਸਵੇਰੇ ਖਾਣਾ ਬਣਾ ਕੇ ਹਟੇ ਸਨ। ਇਸੇ ਦੌਰਾਨ ਅਚਾਨਕ ਲੱਗੀ ਅੱਗ ਝੁੱਗੀਆਂ ਵਿੱਚ ਫੈਲ ਗਈ। ਇਸ ਅੱਗ ਦੀ ਲਪੇਟ ਵਿੱਚ ਦੋ ਬੱਚੀਆਂ ਆਉਣ ਕਾਰਨ ਬੁਰੀ ਤਰ੍ਹਾਂ ਝੁਲਸ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਅਤੇ ਡਾਕਟਰਾਂ ਨੇ ਬੱਚੀਆਂ ਨੂੰ ਮ੍ਰਿਤਕ ਐਲਾਨ ਦਿੱਤਾ। ਰਵਿੰਦਰ ਸਹਾਏ ਨੇ ਦੱਸਿਆ ਕਿ ਇਹ ਅੱਗ ਇੰਨੀ ਭਿਆਨਕ ਸੀ ਕਿ ਬਹੁਤ ਤੇਜ਼ੀ ਨਾਲ ਫੈਲੀ ਅਤੇ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਕੁਝ ਗੈਸ ਸਲੰਡਰ ਵੀ ਫਟ ਗਏ। ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਪਹੁੰਚਿਆ ਜਿਨ੍ਹਾਂ ਵੱਲੋਂ ਅੱਗ ਉੱਤੇ ਕਾਬੂ ਪਾਇਆ ਗਿਆ। ਰਵਿੰਦਰ ਸਹਾਏ ਨੇ ਦੱਸਿਆ ਕਿ ਉਹ ਮੂਲ ਰੂਪ ਵਿੱਚ ਬਿਹਾਰ ਦਾ ਨਿਵਾਸੀ ਹੈ ਅਤੇ ਇੱਥੇ ਦਿਹਾੜੀ ਕਰਕੇ ਗੁਜ਼ਾਰਾ ਕਰਦਾ ਹੈ।
- ਘਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਗ੍ਰੰਥੀ ਸਿੰਘ ਕਰਵਾਉਂਦਾ ਸੀ ਨਜਾਇਜ਼ ਵਿਆਹ, ਸਿੰਘਾਂ ਨੇ ਕੀਤਾ ਘਿਰਾਓ
- ਪੰਜਾਬ ਵਿੱਚ ਬਣਾਈ ਉਹ ਪਹਿਲੀ ਮਸ਼ੀਨ ਜੋ ਗੋਹੇ ਤੋਂ ਬਣਾ ਰਹੀ ਬਾਲਣ, ਵਾਤਾਵਰਨ ਬਚਾਉਣ ਦੇ ਨਾਲ-ਨਾਲ ਹੋ ਰਹੀ ਕਮਾਈ ਤੇ ਨਿਪਟਾਰਾ
- 'ਆਪ' ਉਮੀਦਵਾਰ ਗੁਰਮੀਤ ਖੁੱਡੀਆਂ ਦਾ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਉੱਤੇ ਤੰਜ, ਕਿਹਾ-ਲੰਬੀ ਜਿਹਾ ਹੀ ਹੋਵੇਗਾ ਇਸ ਵਾਰ ਬਦਲ ਪਰਿਵਾਰ ਦਾ ਹਸ਼ਰ
ਅੱਗ ਉੱਤੇ ਪਾਇਆ ਕਾਬੂ: ਉਧਰ ਮੌਕੇ ਉੱਤੇ ਪਹੁੰਚੇ ਐਸਐਚਓ ਥਾਣਾ ਥਰਮਲ ਨੇ ਦੱਸਿਆ ਕਿ ਘਟਨਾ ਦਾ ਪਤਾ ਚੱਲਦਾ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉੱਤੇ ਪਹੁੰਚੀਆਂ ਹਨ ਪਰ ਉੜੀਆ ਬਸਤੀ ਨੂੰ ਕੋਈ ਸਿੱਧਾ ਰਾਹ ਨਾ ਹੋਣ ਕਾਰਨ ਫਾਇਰ ਬ੍ਰਿਗੇਡ ਨੂੰ ਕਾਫੀ ਲੰਬੀ ਦੂਰੀ ਤੋਂ ਪਾਣੀ ਦੀਆਂ ਪਾਈਪਾਂ ਲਿਆਉਣੀਆਂ ਪਈਆਂ। ਜਿਸ ਕਾਰਨ ਅੱਗ ਬੁਝਾਉਣ ਵਿੱਚ ਦੇਰੀ ਜਰੂਰ ਹੋਈ ਹੈ ਪਰ ਉਹਨਾਂ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ।