ਬਰਨਾਲਾ: ਵਿਧਾਨ ਸਭਾ ਦੀ ਜ਼ਿਮਨੀ ਚੋਣ ਦੌਰਾਨ ਦੋ ਗੈਂਗਸਟਰ ਗੈਰ ਕਾਨੂੰਨੀ ਅਸਲੇ ਸਮੇਤ ਕਾਬੂ ਕੀਤੇ ਗਏ ਹਨ। ਥਾਣਾ ਧਨੌਲਾ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਗੈਂਗਸਟਰ ਅਮਨਦੀਪ ਅਮਨਾ ਜੈਤੋ ਅਤੇ ਯਾਦਵਿੰਦਰ ਯਾਦੂ ਜੈਤੋ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮਾਂ ਤੋਂ ਇੱਕ ਆਟੋਮੈਟਿਕ ਪਿਸਟਲ ਅਤੇ 22 ਕਾਰਤੂਸ ਬਰਾਮਦ ਕੀਤੇ ਗਏ ਹਨ। ਮੁਲਜ਼ਮ ਅਮਨਦੀਪ ਵਿਰੁੱਧ ਪਹਿਲਾਂ ਪੰਜਾਬ ਭਰ ਵਿੱਚ ਕ੍ਰਾਈਮ ਦੇ 45 ਮਾਮਲੇ ਦਰਜ ਹਨ, ਜਦਕਿ ਦੂਜੇ ਮੁਲਜ਼ਮ ਵਿਰੁੱਧ ਵੀ 6 ਕੇਸ ਪਹਿਲਾਂ ਤੋਂ ਦਰਜ ਹਨ।
ਗੁਪਤ ਸੂਚਨਾ ਦੇ ਅਧਾਰ 'ਤੇ ਗ੍ਰਿਫ਼ਤਾਰੀ
ਇਸ ਮੌਕੇ ਗੱਲਬਾਤ ਕਰਦਿਆਂ ਡੀਐਸਪੀ ਬਰਨਾਲਾ ਸਤਵੀਰ ਸਿੰਘ ਨੇ ਕਿਹਾ ਕਿ ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ ਉੱਚ ਅਧਿਕਾਰੀਆ ਦੇ ਆਦੇਸ਼ਾਂ ਅਨੁਸਾਰ ਬਰਨਾਲਾ ਪੁਲਿਸ ਵਲੋਂ ਆਪਣੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਜਿਸ ਤਹਿਤ ਵੱਖ ਵੱਖ ਥਾਵਾਂ ਉਪਰ ਚੈਕਿੰਗ, ਨਾਕਾਬੰਦੀ ਅਤੇ ਪੈਟਰੋਲਿੰਗ ਕੀਤੀ ਜਾ ਰਹੀ ਹੈ। ਜਿਸ ਤਹਿਤ ਥਾਣਾ ਧਨੌਲਾ ਦੀ ਪੁਲਿਸ ਨੂੰ ਵੱਡੀ ਪ੍ਰਾਪਤੀ ਹਾਸਲ ਹੋਈ ਹੈ। ਥਾਣੇ ਦੇ ਸਹਾਇਕ ਥਾਣੇਦਾਰ ਲਾਭ ਸਿੰਘ ਅਤੇ ਹੈਡਕਾਂਸਟੇਬਲ ਜਸਪਾਲ ਸਿੰਘ ਦੀ ਟੀਮ ਨੂੰ ਗੈਂਗਸਟਰ ਅਮਨਦੀਪ ਕੁਮਾਰ ਤੇ ਯਾਦਵਿੰਦਰ ਸਿੰਘ ਯਾਦੂ ਵਾਸੀ ਜੈਤੋ ਦੇ ਹਥਿਆਰਾਂ ਸਮੇਤ ਸੰਗਰੂਰ ਤੋਂ ਬਰਨਾਲਾ ਵੱਲ ਜਾਣ ਦੀ ਸੂਚਨਾ ਮਿਲੀ ਸੀ।
- ਬਾਹਰੀ ਜ਼ਿਲ੍ਹਿਆਂ ਤੋਂ ਝੋਨਾ ਲਿਆ ਕੇ ਸ਼ੈਲਰ ਵਿੱਚ ਲਾਏ ਜਾਣ 'ਤੇ ਕਿਸਾਨ ਯੂਨੀਅਨ ਵੱਲੋਂ ਵਿਰੋਧ, ਅਧਿਕਾਰੀਆਂ 'ਤੇ ਲਾਏ ਮਿਲੀਭੁਗਤ ਦੇ ਇਲਜ਼ਾਮ
- ਅੰਮ੍ਰਿਤਸਰ ਗੋਲ ਬਾਗ ਦੇ ਨਜ਼ਦੀਕ ਇੱਕ ਪੁਲਿਸ ਮੁਲਾਜ਼ਮ ਵੱਲੋਂ ਆਪਣੇ ਆਪ ਨੂੰ ਮਾਰੀ ਗੋਲੀ
- ਪੈਟਰੋਲ ਪੰਪ 'ਤੇ ਧਮਾਕਾ: ਵਿਦੇਸ਼ੀ ਨੰਬਰ ਤੋਂ ਆਈ ਕਾਲ, ਮਾਲਕ ਤੋਂ ਮੰਗੀ 5 ਕਰੋੜ ਰੁਪਏ ਦੀ ਫਿਰੌਤੀ
ਵੱਡੀ ਵਰਦਾਤ ਨੂੰ ਦੇਣਾ ਸੀ ਅੰਜਾਮ
ਜਿਸ ਦੇ ਅੰਤਰਗਤ ਪੁਲਿਸ ਪਾਰਟੀ ਨੇ ਨਾਕਾਬੰਦੀ ਦੌਰਾਨ ਦੋਵਾਂ ਦੀ ਵਰਨਾ ਗੱਡੀ ਨੂੰ ਰੋਕਿਆ ਤਾਂ ਇਹਨਾਂ ਤੋਂ ਆਟੋਮੈਟਿਕ ਪਿਸਟਲ, 2 ਮੈਗਜ਼ੀਨ ਅਤੇ 20 ਕਾਰਤੂਸ ਬਰਾਮਦ ਕੀਤੇ ਗਏ ਹਨ। ਉਹਨਾਂ ਕਿਹਾ ਕਿ ਅਮਨਦੀਪ ਅਮਨਾ ਵਿਰੁੱਧ ਇਸ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ 45 ਦੇ ਕਰੀਬ ਕੇਸ ਦਰਜ਼ ਹਨ। ਇਸ ਉੱਪਰ ਕਤਲ, ਇਰਾਦਾ ਕਤਲ, ਲੁੱਟਖੋਹ, ਐਨਡੀਪੀਐਸ ਅਤੇ ਰੌਬਰੀ ਵਗੈਰਾ ਦੇ ਕੇਸ ਦਰਜ ਹਨ। ਇਸ ਤੋਂ ਇਲਾਵਾ ਯਾਦਵਿੰਦਰ ਯਾਦੂ ਵਿਰੁੱਧ ਵੀ ਪਹਿਲਾਂ 6 ਕ੍ਰਿਮੀਨਲ ਕੇਸ ਦਰਜ ਹਨ। ਉਹਨਾਂ ਕਿਹਾ ਕਿ ਇਹਨਾਂ ਦੋਵੇਂ ਮੁਲਜ਼ਮਾਂ ਤੋਂ ਅੱਗੇ ਵੀ ਜਾਂਚ ਜਾਰੀ ਹੈ ਅਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਉਕਤ ਮੁਲਜ਼ਮ ਕਿਸੇ ਵੱਡੀ ਵਾਰਦਾਤ ਨੂੰ ਹੀ ਅੰਜ਼ਾਮ ਦੇਣ ਦੀ ਤਾਕ ਵਿੱਚ ਸਨ, ਜਿਸ ਕਰਕੇ ਪੁਲਿਸ ਨੇ ਇਹਨਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਘਟਨਾ ਨੂੰ ਹੋਣ ਤੋਂ ਰੋਕਿਆ ਹੈ।