ਬਠਿੰਡਾ: ਮਾਮਲਾ ਬਠਿੰਡਾ ਦੇ ਫੌਜੀ ਚੌਂਕ ਨਜ਼ਦੀਕ ਦਾ ਹੈ, ਜਿੱਥੇ ਇਕ ਕੈਂਟਰ ਜੋ ਕਿ ਨਿਊਜ਼ ਪੇਪਰ ਵਾਲਿਆਂ ਦਾ ਦੱਸਿਆ ਜਾ ਰਿਹਾ ਹੈ, ਉਸ ਦੇ ਡਰਾਈਵਰ ਨਾਲ ਪੁਲਿਸ ਅਧਿਕਾਰੀ ਦਾ ਪੰਗਾ ਪੈ ਗਿਆ। ਮਿਲੀ ਜਾਣਕਾਰੀ ਅਨੁਸਾਰ ਜਦੋਂ ਕੈਂਟਰ ਚਾਲਕ ਗੱਡੀ ਲੈਕੇ ਫੌਜੀ ਚੌਂਕ ਨਜ਼ਦੀਕ ਤੋਂ ਲੰਗ ਰਿਹਾ ਸੀ ਤਾਂ ਅਚਾਨਕ ਸਾਹਮਣੇ ਖੜੇ ਟਰੈਫਿਕ ਪੁਲਿਸ ਅਧਿਕਾਰੀ ਰਣਜੀਤ ਸਿੰਘ ਨੇ ਉਸ ਨੂੰ ਰੋਕ ਲਿਆ ਤੇ ਗੱਡੀ ਦੇ ਕਾਗਜ ਦਿਖਾਉਣ ਲਈ ਕਿਹਾ।
ਪੁਲਿਸ ਅਧਿਕਾਰੀ ਤੇ ਗੱਡੀ ਚਾਲਕ ਵਿਚਾਲੇ ਤਲਖੀ
ਇਸ ਦੌਰਾਨ ਮਾਹੌਲ ਗਰਮ ਹੋ ਗਿਆ ਤੇ ਦੋਵਾਂ ਵਿਚਾਲੇ ਤਲਖੀ ਵੀ ਦੇਖਣ ਨੂੰ ਮਿਲੀ। ਇਸ ਸਬੰਧੀ ਗੱਡੀ ਚਾਲਕ ਦਾ ਕਹਿਣਾ ਸੀ ਕਿ ਪੁਲਿਸ ਅਧਿਕਾਰੀ ਨੇ ਉਸ ਦਾ ਫੋਨ ਖੋਹ ਲਿਆ ਹੈ। ਉਸ ਦਾ ਕਹਿਣਾ ਕਿ ਉਸ ਕੋਲ ਗੱਡੀ ਦੇ ਸਾਰੇ ਕਾਗਜ਼ ਤੇ ਲਾਇਸੈਂਸ ਵੀ ਹੈ, ਪਰ ਇਸ ਦੇ ਬਾਵਜੂਦ ਪੁਲਿਸ ਅਧਿਕਾਰੀ ਵਲੋਂ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਥਾਣੇ ਚੱਲਣ ਦੀ ਗੱਲ ਕੀਤੀ ਜਾ ਰਹੀ ਹੈ।
ਚਲਾਨ ਕੱਟੇ ਪਰ ਫੋਨ ਖੋਹਣਾ ਗਲਤ
ਗੱਡੀ ਚਾਲਕ ਦਾ ਕਹਿਣਾ ਕਿ ਜਦੋਂ ਕਿ ਉਹ ਕਹਿ ਰਿਹਾ ਹੈ ਕਿ ਜੇਕਰ ਪੁਲਿਸ ਨੂੰ ਕੁਝ ਗਲਤ ਲੱਗ ਰਿਹਾ ਹੈ ਤਾਂ ਉਸ ਦਾ ਚਲਾਨ ਕੱਟ ਦੇਵੇ ਪਰ ਫੋਨ ਨਹੀਂ ਖੋਹਣਾ ਚਾਹੀਦਾ। ਉਸ ਨੇ ਕਿਹਾ ਕਿ ਪੁਲਿਸ ਨੂੰ ਉਹ ਕਹਿ ਚੁੱਕਿਆ ਕਿ ਗੱਡੀ ਦੇ ਕਾਗਜ਼ ਆਨਲਾਈਨ ਚੈਕ ਕੀਤੇ ਜਾ ਸਕਦੇ ਹਨ।
ਨੋ ਪਾਰਕਿੰਗ 'ਚ ਸੀ ਗੱਡੀ: ਪੁਲਿਸ
ਉਧਰ ਇਸ ਸਬੰਧੀ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਗੱਡੀ ਚਾਲਕ ਗਲਤ ਬੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਗੱਡੀ ਚਾਲਕ ਕੋਲ ਅਸਲ ਕਾਗਜ਼ ਨਹੀਂ ਹੈ ਤੇ ਉਸ ਕੋਲ ਕਾਗਜ਼ਾਂ ਦੀ ਫੋਟੋਕਾਪੀ ਹੈ। ਇਸ ਦੇ ਨਾਲ ਹੀ ਅਧਿਕਾਰੀ ਦਾ ਕਹਿਣਾ ਕਿ ਗੱਡੀ ਨੋ ਪਾਰਕਿੰਗ 'ਚ ਆਈ ਹੈ, ਜਿਸ ਕਾਰਨ ਇਸ ਨੂੰ ਰੋਕਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਜਦੋਂ ਡਰਾਈਵਰ ਵਲੋਂ ਬਦਤਮੀਜ਼ੀ ਕੀਤੀ ਗਈ ਤਾਂ ਉਸ ਦਾ ਮੋਬਾਈਲ ਲਿਆ ਗਿਆ ਹੈ ਤਾਂ ਜੋ ਉਸ ਨੂੰ ਨਾਲ ਹੀ ਥਾਣੇ ਲਿਜਾਇਆ ਜਾ ਸਕੇ ਤੇ ਉਹ ਗੱਡੀ ਲੈਕੇ ਨਾ ਭੱਜ ਸਕੇ।
- ਜੰਗ ਦਾ ਮੈਦਾਨ ਬਣੀ ਸਰਪੰਚੀ ਦੀ ਚੋਣ, ਜ਼ੀਰਾ 'ਚ ਨਾਮਜ਼ਦਗੀ ਮੌਕੇ ਚੱਲੀਆਂ ਗੋਲੀਆਂ, ਸਾਬਕਾ MLA ਜ਼ਖ਼ਮੀ - shot fired in zira
- ਗੁਰੂ 'ਚ ਔਰਤ ਵੱਲੋਂ ਕੁੱਤਿਆਂ ਨੂੰ ਮਾਰ ਕੇ ਘਰੋਂ ਬਾਹਰ ਸੁੱਟਣ ਦੀ ਵੀਡੀਓ ਹੋਈ ਵਾਇਰਲ - woman killed the dogs
- 1984 ਸਿੱਖ ਵਿਰੋਧੀ ਦੰਗੇ: ਹਾਈਕੋਰਟ ਜਗਦੀਸ਼ ਟਾਈਟਲਰ ਦੀ ਪਟੀਸ਼ਨ 'ਤੇ 29 ਨਵੰਬਰ ਨੂੰ ਕਰੇਗਾ ਸੁਣਵਾਈ - Pul Bangash Anti Sikh Riots Case