ਬਰਨਾਲਾ: ਕਿਸਾਨੀ ਮੰਗਾਂ ਨੂੰ ਲੈ ਕੇ ਕਰੀਬ ਇੱਕ ਸਾਲ ਤੋਂ ਖਨੌਰੀ ਅਤੇ ਸ਼ੰਬੂ ਬਾਰਡਰ ਉੱਪਰ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੀ ਅਗਵਾਈ ਵਿੱਚ ਬੈਠੀਆਂ ਕਿਸਾਨ ਜਥੇਬੰਦੀਆਂ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ। ਜਿਸ ਤਹਿਤ ਪੰਜਾਬ ਵਿੱਚ ਸੜਕੀ ਆਵਾਜਾਈ ਦੇ ਨਾਲ-ਨਾਲ ਹੋਰ ਕਾਰੋਬਾਰ ਪ੍ਰਭਾਵਿਤ ਹੋਣਗੇ। ਉਥੇ ਇਸ ਪੰਜਾਬ ਬੰਦ ਤੋਂ ਵਪਾਰੀ ਵਰਗ ਨੇ ਕਿਨਾਰਾ ਕਰ ਲਿਆ ਹੈ। ਜਿਸ ਤਹਿਤ ਵਪਾਰੀਆਂ ਨੇ ਬਾਜ਼ਾਰ ਖੋਲਣ ਦਾ ਐਲਾਨ ਕੀਤਾ।
ਵਪਾਰੀ ਵਰਗ ਨੂੰ ਨੁਕਸਾਨ
ਇਸ ਸੰਬੰਧ ਵਿੱਚ ਪੰਜਾਬ ਵਪਾਰ ਮੰਡਲ ਦੇ ਸੂਬਾ ਆਗੂ ਅਨਿਲ ਬਾਂਸਲ ਨਾਣਾ ਨੇ ਕਿਹਾ ਕਿ ਇਸ ਪੰਜਾਬ ਬੰਦ ਸਬੰਧੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ। ਪੰਜਾਬ ਬੰਦ ਦਾ ਵਪਾਰੀ ਵਰਗ ਨੂੰ ਨੁਕਸਾਨ ਹੋਵੇਗਾ। ਉਹਨਾਂ ਕਿਹਾ ਕਿ ਵਪਾਰ ਪਹਿਲਾਂ ਹੀ ਬਹੁਤ ਮੰਦੇ ਵਿੱਚ ਹੈ ਅਤੇ ਇਸ ਤਰ੍ਹਾਂ ਦੇ ਪੰਜਾਬ ਬੰਦ ਨਾਲ ਵਪਾਰੀਆਂ ਨੂੰ ਹੋਰ ਨੁਕਸਾਨ ਹੋਵੇਗਾ। ਜਿਸ ਕਰਕੇ ਉਹ ਇਸ ਪੰਜਾਬ ਬੰਦ ਦਾ ਸਮਰਥਨ ਨਹੀਂ ਕਰਦੇ। ਇਸਤੋਂ ਇਲਾਵਾ ਉਹਨਾਂ ਕਿਹਾ ਕਿ ਪੰਜਾਬ ਬੰਦ ਕਰਨ ਨਾਲ ਕਿਸਾਨਾਂ ਨੂੰ ਵੀ ਇਸ ਦਾ ਕੋਈ ਲਾਭ ਨਹੀਂ ਹੋਵੇਗਾ। ਉਹ ਆਪਣੇ ਵਪਾਰੀ ਅਤੇ ਦੁਕਾਨਦਾਰ ਭਰਾਵਾਂ ਨੂੰ ਅਪੀਲ ਕਰਦੇ ਹਨ ਕਿ ਪੰਜਾਬ ਬੰਦ ਦਾ ਸਾਥ ਦੇਣ ਦੀ ਥਾਂ ਤੇ ਆਪੋ ਆਪਣੀਆਂ ਦੁਕਾਨਾਂ ਖੋਲ ਕੇ ਕਾਰੋਬਾਰ ਕਰਨ। ਉਹਨਾਂ ਕਿਹਾ ਕਿ ਜੇਕਰ ਕੋਈ ਵਪਾਰੀ ਜਾਂ ਦੁਕਾਨਦਾਰ ਭਰਾ ਆਪਣੀ ਮਰਜ਼ੀ ਨਾਲ ਦੁਕਾਨਾਂ ਬੰਦ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੀ ਮਰਜ਼ੀ ਨਾਲ ਅਜਿਹਾ ਕਰ ਸਕਦਾ ਹੈ।
ਬਰਨਾਲਾ ਪੁਲਿਸ ਵੱਲੋਂ ਰਸਤਿਆਂ 'ਤੇ ਕੀਤੇ ਗਏ ਬਦਲਵੇਂ ਪ੍ਰਬੰਧ
ਜ਼ਿਕਰਯੋਗ ਹੈ ਕਿ ਪੰਜਾਬ ਬੰਦ ਦਾ ਸੱਦਾ ਦੇਣ ਵਾਲੀਆਂ ਕਿਸਾਨ ਜਥੇਬੰਦੀਆਂ ਦਾ ਬਰਨਾਲਾ ਵਿੱਚ ਬਹੁਤ ਘੱਟ ਪ੍ਰਭਾਵ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀਆਂ ਬਰਨਾਲਾ ਜ਼ਿਲ੍ਹੇ ਵਿੱਚ ਦੋ ਚਾਰ ਪਿੰਡਾਂ ਵਿੱਚ ਇਕਾਈਆਂ ਗਠਿਤ ਹਨ। ਜਦ ਕਿ ਹੋਰ ਕਿਸੇ ਵੀ ਜਥੇਬੰਦੀ ਦਾ ਬਰਨਾਲਾ ਜ਼ਿਲ੍ਹੇ ਵਿੱਚ ਕੋਈ ਆਧਾਰ ਨਹੀਂ ਹੈ। ਉਥੇ ਸੰਯੁਕਤ ਕਿਸਾਨ ਮੋਰਚੇ ਦੇ ਦੂਜੇ ਫਰੰਟ ਵਿੱਚੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪੰਜਾਬ ਬੰਦ ਦੇ ਇਸ ਸੰਘਰਸ਼ ਦੌਰਾਨ ਤਾਲਮੇਲਵਾਂ ਐਕਸ਼ਨ ਕਰਨ ਦਾ ਐਲਾਨ ਕੀਤਾ ਗਿਆ। ਜਿਸ ਤਹਿਤ ਇਸ ਜਥੇਬੰਦੀ ਵੱਲੋਂ ਬਰਨਾਲਾ ਜਿਲੇ ਦੇ ਤਿੰਨੇ ਬਲਾਕਾਂ ਬਰਨਾਲਾ, ਮਹਿਲ ਕਲਾਂ ਅਤੇ ਸ਼ਹਿਣਾ ਵਿੱਚ ਕੇਂਦਰ ਸਰਕਾਰ ਦੇ ਪੁਤਲੇ ਸਾੜ ਕੇ ਪ੍ਰਦਰਸ਼ਨ ਕੀਤੇ ਜਾਣਗੇ।
ਪੰਜਾਬ ਬੰਦ ਨੂੰ ਦੇ ਕੇ ਬਰਨਾਲਾ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਅਲੱਗ ਅਲੱਗ ਰੂਟ ਪਲੈਨ ਬਣਾਏ ਗਏ ਹਨ। ਜਿਸ ਤਹਿਤ ਵੱਡੇ ਹਾਈਵੇਜ਼ ਉੱਪਰ ਕਿਸਾਨ ਜਥੇਬੰਦੀ ਦੇ ਧਰਨਿਆਂ ਨੂੰ ਧਿਆਨ ਵਿੱਚ ਰੱਖਦਿਆਂ ਪਿੰਡਾਂ ਵਿੱਚ ਲਿੰਕ ਸੜਕਾਂ ਵਿੱਚ ਦੀ ਬਰਨਾਲਾ ਪੁਲਿਸ ਪ੍ਰਸ਼ਾਸਨ ਵੱਲੋਂ ਰੂਟ ਪਲੈਨ ਜਾਰੀ ਕੀਤਾ ਗਿਆ ਹੈ।
- "ਜਿੱਤ ਦੇ ਨੇੜੇ ਪਹੁੰਚੇ ਕਿਸਾਨ", ਹੁਣ ਪਿੱਛੇ ਮੁੜਨ ਦਾ ਨਹੀਂ ਸਮਾਂ ਨਹੀਂ, ਡੱਲੇਵਾਲ ਦੀ ਸੁਰੱਖਿਆ 'ਚ ਕੀਤੇ ਜਾ ਰਹੇ ਬਦਲਾਅ
- "ਸਰਕਾਰ ਨੇ ਸਾਰੀ ਪੁਲਿਸ ਕੀਤੀ ਇਕੱਠੀ", ਕਿਸਾਨ ਆਗੂ, ਬੋਲੇ- ਸਾਡੀਆਂ ਲਾਸ਼ਾਂ ਤੋਂ ਟੱਪ ਕੇ ਡੱਲੇਵਾਲ ਤੱਕ ਪਹੁੰਚੇ ਸਰਕਾਰ
- ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ, "ਸੁਪਰੀਮ ਕੋਰਟ ਵੀ ਚਾਹੁੰਦਾ ਕਿਸਾਨਾਂ 'ਤੇ ਐਕਸ਼ਨ ਹੋਵੇ, ਕਿਸੇ ਵੀ ਤਰੀਕੇ ਡੱਲੇਵਾਲ ਨੂੰ ਉਠਾਇਆ ਜਾਵੇ"